Sign up to save your podcasts
Or
#Sakhi #SantTejaSinghJi
ਮੈਂ ਜ਼ਰੂਰ ਸੰਤਾਂ ਦੇ ਦਰਸ਼ਨ ਕਰਨੇ ਹਨ (ਸੰਤ) ਭਾਈ ਤੇਜਾ ਸਿੰਘ ਜੀ ਦਾ, ਸੰਤ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਵਾਪਸ ਆਉਣ ਦਾ ਸਮਾਂ ਆਇਆ। ਪ੍ਰੇਮੀਆਂ ਵੱਲੋਂ ਭੇਜੀ ਸੰਤ ਅਤਰ ਸਿੰਘ ਜੀ ਦੀ ਤਸਵੀਰ ਦੇ ਦਰਸ਼ਨ ਕਰ ਭਾਈ ਤੇਜਾ ਸਿੰਘ ਜੀ ਦਾ ਛੋਟਾ ਭੁਝੰਗੀ ਹਰੀ ਸਿੰਘ ਕਹਿਣ ਲੱਗਾ, "ਸੰਤ ਅਤਰ ਸਿੰਘ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਕੋਈ ਫ਼ਰਕ ਨਹੀਂ।" ਭੁਝੰਗੀ ਖਾਣਾ, ਪੀਣਾ, ਸੌਣਾਂ ਭੁੱਲ ਗਿਆ ਤੇ ਖਹਿੜੇ ਪੈ ਕੇ ਵਾਰ-ਵਾਰ ਕਹੀ ਜਾਏ, "ਮੈਂ ਜ਼ਰੂਰ ਸੰਤਾਂ ਦੇ ਦਰਸ਼ਨ ਕਰਨੇ ਹਨ।" ਇਹ ਭੁਝੰਗੀ ਕਈ ਵਾਰ ਦੂਰ-ਦ੍ਰਿਸ਼ਟੀ ਵਾਲੇ ਭਵਿੱਖਤ ਬਚਨ ਵੀ ਕਰਦਾ। ਕਿਸੇ ਗੋਰੇ ਮਿੱਤਰ ਦੇ ਚੜ੍ਹਾਈ ਕਰਨ 'ਤੇ ਕਹਿਣ ਲੱਗਾ, "ਮਾਂ-ਮਾਂ! ਮੇਰਾ ਯਾਰ ਹੁਣ ਸਿੱਖ ਬਣੇਗਾ। ਉਹ 'ਵਾਹਿਗੁਰੂ' ਬੋਲ ਕੇ ਮਰਿਆ ਹੈ।" ਹਰੀ ਸਿੰਘ ਕਈ ਵਾਰ ਛੋਟਾ ਜਿਹਾ ਨਿਸ਼ਾਨ ਸਾਹਿਬ ਬਣਾ, ਆਪਣੇ ਮਿੱਤਰਾਂ ਨੂੰ ਨਾਲ ਲੈ ਕੇ ਇਹ ਪੜ੍ਹਦਾ: "ਅਸਾਂ ਵੇਖ ਲਏ ਅਕਾਲੀ ਝੰਡੇ ਝੂਲਦੇ।" ਸੱਚਮੁੱਚ ਅੱਜ ਉਸ ਇਲਾਹੀ ਬਿਰਤੀ ਵਾਲੇ ਭੁਝੰਗੀ ਦੇ ਵਾਕ ਕੈਨੇਡਾ ਵਿੱਚ ਪ੍ਰਤੱਖ ਦਿੱਸ ਰਹੇ ਹਨ। ਉੱਥੇ ਹਰ ਗੁਰਦੁਆਰੇ ਵਿੱਚ ਗੁਰੂ ਸਾਹਿਬ ਦੇ ਨਿਸ਼ਾਨ ਝੂਲ ਰਹੇ ਹਨ। ਭੁਝੰਗੀ ਦਾ ਤੀਬਰ ਵੈਰਾਗ ਵੇਖ, ਭਾਈ ਤੇਜਾ ਸਿੰਘ ਜੀ ਨੇ ਦੇਸ ਆਉਣ ਦੀ ਤਿਆਰੀ ਆਰੰਭੀ।