Gita Acharan

100. ਪ੍ਰਤੀਕਿਰਿਆ ਤੋਂ ਕਿਰਿਆਵਾਦੀ ਤੱਕ


Listen Later

ਜੀਵਨ ਇਕ ਦੂਹਰੀ ਪ੍ਰਕਿਰਿਆ ਹੈ। ਸਾਨੂੰ ਕਈ ਤਰ੍ਹਾਂ ਦੀਆਂ ਉਤੇਜਨਾਵਾਂ

ਪ੍ਰਾਪਤ ਹੁੰਦੀਆਂ ਹਨ ਅਤੇ ਅਸੀਂ ਉਨ੍ਹਾਂ ਦਾ ਜਵਾਬ ਦਿੰਦੇ ਰਹਿੰਦੇ ਹਾਂ। ਇਸੇ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਤੱਤਾਂ ਨੂੰ ਜਾਣਨ ਵਾਲਾ ਸੰਖਯੋਗੀ ਤਾਂ ਵੇਖਦਾ ਹੋਇਆ, ਸੁਣਦਾ ਹੋਇਆ, ਸਪੱਸ਼ਟ ਕਰਦਾ ਹੋਇਆ, ਸੁੰਘਦਾ ਹੋਇਆ, ਭੋਜਨ ਕਰਦਾ ਹੋਇਆ, ਘੁੰਮਦਾ ਹੋਇਆ, (5.8) ਸੌਂਦਾ ਹੋਇਆ, ਸਾਹ ਲੈਂਦਾ ਹੋਇਆ, ਬੋਲਦਾ ਹੋਇਆ, ਤਿਆਗਦਾ ਹੋਇਆ, ਗ੍ਰਹਿਣ ਕਰਦਾ ਹੋਇਆ, ਅੱਖਾਂ ਖੋਲ੍ਹਦਾ ਤੇ ਬੰਦ ਕਰਦਾ ਹੋਇਆ ਵੀ, ਨਿਰਸੰਦੇਹ ਇਹ ਸਮਝੇ ਕਿ ਮੈਂ ਕੁੱਝ ਨਹੀਂ ਕਰ ਰਿਹਾ ਇਹ ਇੰਦਰੀਆਂ ਹੀ ਸਭ ਆਪਣੇ ਆਪਣੇ ਕਾਰਜ ਕਰ ਰਹੀਆਂ ਹਨ (5.9)। ਇਸ ਅਸਤਿੱਤਵਵਾਦੀ ਸਲੋਕ ਵਿੱਚ ਸ੍ਰੀ ਕ੍ਰਿਸ਼ਨ ਸੱਚ ਦੇ ਗਿਆਤਾ ਦੇ ਡੂੰਘੇ ਅਨੁਭਵ ਦਾ ਵਰਨਣ ਕਰ ਰਹੇ ਹਨ।

ਜਿਵੇਂ ਕਿ ਅਸੀਂ ਨਿਯਮਤ ਰੂਪ ਵਿੱਚ ਪ੍ਰਸ਼ੰਸਾ ਅਤੇ ਅਪਮਾਨ ਤੋਂ ਪੈਦਾ ਹੋਣ ਵਾਲੀਆਂ ਭਾਵਨਾਵਾਂ ਦਾ ਅਨੁਭਵ ਕਰਦੇ ਹਾਂ, ਅਸੀਂ ਵੇਖਦੇ ਹਾਂ ਕਿ ਪ੍ਰਸ਼ੰਸਾ ਸੁਣ ਕੇ ਅਸੀਂ ਆਪਣੇ ਖੁਦ ਨੂੰ ਭੁਲਾ ਦਿੰਦੇ ਹਾਂ, ਜਿਵੇਂ ਇਕ ਕਹਾਵਤ ਵਿੱਚ ਕਾਂ ਲੂੰਬੜੀ ਤੋਂ ਆਪਣੀ ਗਾਉਂਣ ਦੀ ਸਮਰੱਥਾ ਦੇ ਬਾਰੇ ਵਿੱਚ ਪ੍ਰਸ਼ੰਸਾ ਸੁਣ ਕੇ, ਆਪਣੇ ਮੂੰਹ ਦੇ ਅੰਦਰ ਰੱਖਿਆ ਮਾਸ ਦਾ ਟੁੱਕੜਾ ਹੇਠਾਂ ਸਿੱਟ ਬੈਠਦਾ ਹੈ। ਇਸੇ ਤਰ੍ਹਾਂ ਜਦੋਂ ਅਲੋਚਨਾ ਕੀਤੀ ਜਾਂਦੀ ਹੈ ਤਾਂ ਅਲੋਚਨਾ ਦੀ ਤੀਬਰਤਾ ਅਤੇ ਅਲੋਚਕ ਦੀ ਤਾਕਤ

ਦੇ ਆਧਾਰ ਤੇ ਸਾਡੀ ਪ੍ਰਤੀਕਿਰਿਆ ਚੁੱਪ ਹੋਣ ਤੋਂ ਲੈ ਕੇ ਜਬਾਨੀ, ਜਾਂ ਫਿਰ ਸਰੀਰਕ ਤੌਰ ਤੱਕ ਵੱਖ-ਵੱਖ ਪੱਧਰ ਦੀ ਹੁੰਦੀ ਹੈ। ਅਸੀਂ ਇਨ੍ਹਾਂ ਅਲੋਚਨਾਵਾਂ ਤੋਂ ਉਤਪੰਨ ਉਤੇਜਨਾਵਾਂ ਨੂੰ ਸੱਚ ਮੰਨਦੇ ਹਾਂ ਅਤੇ ਅਸੀਂ ਉਨ੍ਹਾਂ ਨਾਲ ਪਛਾਣ ਬਣਾਉਂਦੇ ਹਾਂ। ਇਹ ਸਾਨੂੰ ਦੁੱਖਾਂ ਵੱਲ ਲੈ ਜਾਂਦੀ ਹੈ, ਖਾਸ ਕਰਕੇ ਉਦੋਂ, ਜਦੋਂ ਅਸੀਂ ਇਸ ਨੂੰ ਵਿਅਕਤੀਗਤ ਰੂਪ ਵਿੱਚ ਲੈਂਦੇ ਹਾਂ।

ਸਾਡੀਆਂ ਇੰਦਰੀਆਂ ਆਧੁਨਿਕ ਇਲੈਕਟ੍ਰਾਨਿਕ ਜੰਤਰਾਂ ਦੀ ਤਰ੍ਹਾਂ ਹਨ ਜੋ

ਸਵੈਚਾਲਿਤ ਰੂਪ ਵਿੱਚ ਬਾਹਰੀ ਉਤੇਜਨਾਵਾਂ ਤੋਂ ਪ੍ਰਭਾਵਿਤ ਹੰੁਦੀਆਂ ਹਨ, ਜਿਵੇਂ ਅਵਾਜ਼ਾਂ ਤੋਂ ਕੰਨ, ਰੋਸ਼ਨੀ ਦੁਆਰਾ ਅੱਖਾਂ, ਅਤੇ ਇਹ ਉਤੇਜਨਾਵਾਂ ਜਿਉਂਦੇ ਰਹਿਣ ਲਈ ਜ਼ਰੂਰੀ ਵੀ ਹਨ। ਬਾਹਰੀ ਉਤੇਜਨਾਵਾਂ ਦੀ ਪ੍ਰਤੀਕਿਰਿਆ ਸਾਡੇ ਦੁਆਰਾ ਸਵੈਚਾਲਿਤ ਜਾਂ ਨਿਯੰਤਰਿਤ ਹੋ ਸਕਦੀ ਹੈ। ਅਗਿਆਨਤਾ ਵਿੱਚ ਜੀਉਂਣਾ ਪ੍ਰਤੀਕਿਰਿਆਸ਼ੀਲ ਹੋਣਾ ਹੈ, ਪਰ ਉਤੇਜਨਾਵਾਂ ਦੀਆਂ ਪ੍ਰਕਿਰਿਆਵਾਂ ਯਾਂਤਰਿਕ ਹੁੰਦੀਆਂ ਹਨ। ਇਸ ਲਈ ਅਸੀਂ ਜਾਗਰੂਕਤਾ ਰਾਹੀਂ ਇੰਦਰੀਆਂ ਦੀ
ਸੰਵੇਦਨਾਸ਼ੀਲ ਵਸਤੂਆਂ ਪ੍ਰਤੀ ਸੰਵੇਦਨਾ ਜਿਹੜੀ ਯੰਤਰਿਕ ਹੁੰਦੀ ਹੈ, ਨੂੰ ਕੰਟਰੋਲ ਕਰ ਸਕਦੇ ਹਾਂ।

ਪ੍ਰਸ਼ੰਸਾ ਅਤੇ ਅਪਮਾਨ ਵਰਗੀਆਂ ਉਤੇਜਨਾਵਾਂ ਦੇ ਨਾਲ ਸਾਡੀ ਪਛਾਣ ਹੀ

ਵੱਡੀ ਰੁਕਾਵਟ ਹੈ, ਜੋ ਜੀਵਨ ਭਰ ਲਈ ਚੱਲਣ ਵਾਲੇ ਕਰਮ ਬੰਧਨ ਦੇ ਨਿਸ਼ਾਨ ਪੈਦਾ ਕਰਦੀ ਹੈ। ਇਸ ਲਈ ਸ੍ਰੀ ਕ੍ਰਿਸ਼ਨ ਸਾਨੂੰ ਇਹ ਮਹਿਸੂਸ ਕਰਨ ਦੀ ਸਲਾਹ ਦਿੰਦੇ ਹਨ ਕਿ ਇੰਦਰੀਆਂ ਜੰਤਰਿਕ ਰੂਪ ਵਿੱਚ ਇੰਦਰੀ ਵਿਸ਼ਿਆਂ ਨਾਲ ਜੁੜ ਜਾਂਦੀਆਂ ਹਨ ਅਤੇ ਮੈਂ ਕੁੱਝ ਵੀ ਨਹੀਂ ਕਰਦਾ ਹਾਂ। ਇਹ ਆਪਣੇ ਆਪ ਨੂੰ ਕਰਤਾ ਨੂੰ ਛੱਡ ਕੇ, ਇਕ ਗਵਾਹ ਵਜੋਂ ਵਿਚਰਨ ਤੋਂ ਇਲਾਵਾ ਕੁੱਝ ਨਹੀਂ ਹੈ।

...more
View all episodesView all episodes
Download on the App Store

Gita AcharanBy Siva Prasad


More shows like Gita Acharan

View all
The Stories of Mahabharata by Sudipta Bhawmik

The Stories of Mahabharata

928 Listeners