Gita Acharan

105. ਸਦੀਵੀ ਆਨੰਦ


Listen Later

ਸ੍ਰੀ ਕਿਸ਼ਨ ਕਹਿੰਦੇ ਹਨ ਕਿ ਜੋ ਬ੍ਰਹਮ ਗਿਆਨ ਦੀ ਪੱਕੀ ਸਮਝ ਰੱਖਦੇ ਹਨ ਅਤੇ ਕਿਸੇ ਭਰਮ ਵਿੱਚ ਨਹੀਂ ਪੈਂਦੇ, ਉਹ ਨਾ ਤਾਂ ਕੋਈ ਚੰਗੀ ਚੀਜ਼ ਪ੍ਰਾਪਤ ਕਰਕੇ ਖੁਸ਼ ਹੁੰਦੇ ਹਨ ਅਤੇ ਨਾ ਹੀ ਕਿਸੇ ਦੁੱਖਦਾਈ ਅਨੁਭਵ ਕਾਰਨ ਦੁਖੀ ਹੁੰਦੇ ਹਨ, ਉਹ ਸ਼ਖਸ਼ ਪਾਰਬ੍ਰਹਮ ਵਿੱਚ ਸਥਿਤ ਹੁੰਦੇ ਹਨ (5.20)। ਅਸੀਂ ਪਰਿਸਥਿਤੀਆਂ ਅਤੇ ਲੋਕਾਂ ਨੂੰ ਸੁੱਖ ਅਤੇ ਦੁੱਖ ਦੇ ਰੂਪ ਵਿੱਚ ਚਿੰਨ੍ਹਤ ਕਰਦੇ ਹਾਂ। ਸਾਨੂੰ ਜ਼ਰੂਰੀ ਰੂਪ ਵਿੱਚ ਅਜਿਹੇ ਵਰਗੀਕਰਨ ਨੂੰ ਛੱਡਣਾ ਹੈ।

ਸ੍ਰੀ ਕ੍ਰਿਸ਼ਨ ਵਾਰ-ਵਾਰ ਅਰਜਨ ਨੂੰ ਮੋਹ ਵਿੱਚੋਂ ਬਾਹਰ ਨਿਕਲਣ ਲਈ ਕਹਿੰਦੇ ਹਨ ਜਿਹੜਾ ਕਿ ਇਸ ਭਰਮ ਵਿੱਚੋਂ ਪੈਦਾ ਹੁੰਦਾ ਹੈ ਕਿ ਕੀ ਸਾਡਾ ਹੈ ਤੇ ਕੀ ਸਾਡਾ ਨਹੀਂ ਹੈ। ਸਾਡਾ ਸਭ ਤੋਂ ਵੱਡਾ ਭਰਮ ਇਹ ਹੈ ਕਿ ਅਸੀਂ ਆਪਣੀਆਂ ਇੰਦਰੀਆਂ ਦੇ ਮਾਧਿਅਮ ਨਾਲ ਸੁੱਖ ਪ੍ਰਾਪਤ ਕਰ ਸਕਦੇ ਹਾਂ। ਦੂਜੇ ਪਾਸੇ ਸ੍ਰੀ ਕ੍ਰਿਸ਼ਨ ਸਦੀਵੀ ਆਨੰਦ ਲਈ ਸਾਨੂੰ ਇਕ ਸਮਾਧਾਨ (ਉਪਾਅ) ਦਿੰਦੇ ਹਨ, ਜਦੋਂ ਉਹ ਕਹਿੰਦੇ ਹਨ ਕਿ ਜੋ ਲੋਕ ਬਾਹਰੀ ਇੰਦਰੀ ਸੁੱਖਾਂ ਨਾਲ ਜੁੜੇ ਹੋਏ ਨਹੀਂ ਹਨ ਉਹ ਆਪਣੇ ਆਪ ਵਿੱਚ ਸਦੀਵੀ ਅਨੰਦ ਨੂੰ ਮਾਣਦੇ ਹਨ। ਯੋਗ ਦੁਆਰਾ ਈਸ਼ਵਰ ਨਾਲ ਜੁੜ ਕੇ ਉਹ ਸਦੀਵੀ ਅਨੰਦ ਦਾ ਅਨੁਭਵ ਕਰਦੇ ਹਨ (5.21)।

ਸ੍ਰੀ ਕ੍ਰਿਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਸੰਸਾਰਿਕ ਵਿਸ਼ਿਆਂ ਦੇ ਸੰਪਰਕ ਨਾਲ ਉਤਪੰਨ ਹੋਣ ਵਾਲੇ ਸੁੱਖ, ਭਾਵੇਂ ਸੰਸਾਰਕ ਲੋਕਾਂ ਲਈ ਸੁੱਖੀ ਹੋਣਾ ਪ੍ਰਤੀਤ ਹੁੰਦੇ ਹਨ, ਪਰ ਅਸਲ ਵਿੱਚ ਉਹ ਦੁੱਖ ਦਾ ਸ੍ਰੋਤ ਹਨ। ਅਜਿਹੇ ਸੁੱਖਾਂ ਦਾ ਕੋਈ ਆਦਿ ਅਤੇ ਅੰਤ ਨਹੀਂ ਹੁੰਦਾ ਹੈ, ਇਸ ਲਈ ਬੁੱਧੀਵਾਨ ਲੋਕ ਇਸ ਤੋਂ ਪ੍ਰਸੰਨ ਨਹੀਂ ਹੁੰਦੇ (5.22)।

ਇਹ ਜੋ ਗੀਤਾ ਦੇ ਆਰੰਭ ਵਿੱਚ ਹੀ ਸ੍ਰੀ ਕ੍ਰਿਸ਼ਨ ਨੇ ਕਿਹਾ ਹੈ ਉਸ ਦਾ ਹੀ ਵਿਸਥਾਰ ਹੈ (2.14)। ਬਾਹਰੀ ਵਸਤੂਆਂ ਦੇ ਨਾਲ ਇੰਦਰੀਆਂ ਦਾ ਮਿਲਾਪ ਸੁੱਖ ਅਤੇ ਦੁੱਖ ਜਿਹੇ ਦਵੰਧ ਦਾ ਕਾਰਨ ਬਣਦਾ ਹੈ ਅਤੇ ਸਾਨੂੰ ਉਨ੍ਹਾਂ ਨੂੰ ਸਹਿਣ ਕਰਨਾ ਸਿੱਖਣਾ ਚਾਹੀਦਾ ਹੈ ਕਿਉਂਕਿ ਉਹ ‘ਅਨਿੱਤ’ ਜਾਂ ‘ਅਸਥਾਈ’ ਹਨ। ਇਸ ਦਾ ਅਰਥ ਹੈ ਕਿ ਕਾਲਚੱਕਰ ਵਿੱਚ ਸੁੱਖ ਅਤੇ ਦੁੱਖ ਦੋਵਾਂ ਦਾ ਅੰਤ ਹੋਣਾ ਨਿਸ਼ਚਿਤ ਹੈ। ਇਹ ਸਾਡਾ ਅਨੁਭਵ ਹੈ ਕਿ ਜਦੋਂ ਸੁੱਖ ਚਲਾ ਜਾਂਦਾ ਹੈ, ਜਾਂ ਜਦੋਂ ਅਸੀਂ ਤੰਗ ਹੋ ਜਾਂਦੇ ਹਾਂ, ਤਾਂ ਅਸੀਂ ਦੁਖੀ ਹੁੰਦੇ ਹਾਂ। ਇਸੇ ਤਰ੍ਹਾਂ ਜਦੋਂ ਦੁੱਖ ਦੂਰ ਹੋ ਜਾਂਦਾ ਹੈ, ਤਾਂ ਸਾਨੂੰ ਖੁਸ਼ੀ ਦਾ ਅਨੁਭਵ ਹੁੰਦਾ ਹੈ। ਇਨ੍ਹਾਂ ਉੱਤੇ ਕਾਬੂ ਪਾਉਣ ਲਈ ਅਸੀਂ ਬੀਤੀ ਹੋਈ ਖੁਸ਼ੀ ਦੇ ਛਿਣਾਂ ਨੂੰ ਮੁੜ-ਮੁੜ ਮਹਿਸੂਸ ਕਰਦੇ ਹਾਂ ਜਾਂ ਇਕ ਦੂਜੇ ਉੱਤੇ ਉਸ ਦੇ ਦੋਸ਼ ਲਾਉਣ ਉੱਤੇ ਲੱਗ ਜਾਂਦੇ ਹਾਂ। ਪਰ ਸਾਰ ਤੱਤ ਇਹ ਹੈ ਕਿ ਜਦੋਂ ਅਸੀਂ ਸੁੱਖ ਜਾਂ ਦੁੱਖ ਵਿੱਚੋਂ ਗੁਜ਼ਰਦੇ ਹਾਂ ਤਾਂ ਉਸ ਦੀ ਸਦੀਵਤਾ ਦੇ ਬਾਰੇ ਵਿੱਚ ਜਾਗਰੂਕ ਰਹੀਏ।

...more
View all episodesView all episodes
Download on the App Store

Gita AcharanBy Siva Prasad


More shows like Gita Acharan

View all
The Stories of Mahabharata by Sudipta Bhawmik

The Stories of Mahabharata

928 Listeners