Gita Acharan

118. ਪਰਿਵਰਤਨ ਹੀ ਸਥਾਈ ਹੈ


Listen Later

ਵਸਤੂਆਂ ਦੀ ਪਦਾਰਥਕ ਜਾਂ ਪ੍ਰਗਟ ਦੁਨੀਆ ਵਿੱਚ ਪਰਿਵਰਤਨ ਸਥਾਈ ਹੈ ਅਤੇ

ਅਪ੍ਰਗਟ ਜਾਂ ਆਤਮਾ ਪਰਿਵਰਤਨ ਰਹਿਤ ਰਹਿੰਦੀ ਹੈ। ਇਨ੍ਹਾਂ ਦੋਵਾਂ ਵਿਚਕਾਰ ਇਕਸਾਰਤਾ ਲਿਆਉਣ ਲਈ ਇਕ ਤੰਤਰ ਦੀ ਲੋੜ ਹੰੁਦੀ ਹੈ। ਰੂਪਕ ਦੇ ਰੂਪ ਵਿੱਚ ਇਹ ਇਕ ਸਥਿਰ ਹੱਥ ਅਤੇ ਘੁੰਮਣ ਵਾਲੇ ਪਹੀਏ ਵਿੱਚ ਬਾਲ-ਬਿਅਰਿੰਗ ਤੰਤਰ ਦੀ ਤਰ੍ਹਾਂ ਹੈ, ਜਾਂ ਇੰਜਣ ਅਤੇ ਪਹੀਆਂ ਤੋਂ ਦੋ ਵੱਖ ਵੱਖ ਗਤੀਆਂ ਨੂੰ ਸੰਭਾਲਣ ਵਾਲੇ ਗਿਅਰਬਕਸ ਦੀ ਤਰ੍ਹਾਂ ਹੈ। ਇਸੇ ਤਰ੍ਹਾਂ ਇਹ ਇੰਦਰੀਆਂ, ਮਨ ਅਤੇ ਬੁੱਧੀ ਦਾ ਮਿਲਿਆ-ਜੁਲਿਆ ਇਕ ਤੰਤਰ ਹੈ ਜੋ ਪਰਿਵਰਤਨ ਰਹਿਤ ਆਤਮਾ ਅਤੇ ਹਮੇਸ਼ਾ ਪਰਿਵਰਤਨਸ਼ੀਲ ਵਸਤੂਆਂ ਦੀ ਦੁਨੀਆ ਦੇ ਵਿਚਕਾਰ ਹੈ। ਸ੍ਰੀ ਕਿ੍ਰਸ਼ਨ ਨੇ ਇਕ ਲੜੀ (ਦਰਜਾ) ਪ੍ਰਦਾਨ ਕੀਤੀ ਹੈ ਕਿ ਇੰਦਰੀਆਂ ਇੰਦਰਿਆਵੀ ਵਿਸ਼ਿਆਂ ਤੋਂ ਉੱਤਮ ਹਨ, ਮਨ ਇੰਦਰੀਆਂ ਤੋਂ ਉੱਤਮ ਹੈ, ਅਤੇ ਬੁੱਧੀ ਮਨ ਤੋਂ ਵੀ ਉੱਤਮ ਹੈ। ਅਤੇ ਬੁੱਧੀ ਤੋਂ ਵੀ ਉੱਤਮ ਦਰਜਾ ਆਤਮਾ ਦਾ ਹੈ (3.42)।

ਇੰਦਰੀਆਂ ਦਾ ਪਦਾਰਥਕ ਭਾਗ ਪਦਾਰਥਕ ਸੰਸਾਰ ਵਿੱਚ ਹੋਣ ਵਾਲੇ ਬਦਲਾਵਾਂ

ਪ੍ਰਤੀ ਖੁਦ-ਬ-ਖੁਦ ਪ੍ਰਤੀਕਿਰਿਆ ਕਰਦਾ ਹੈ। ਮਨ ਸਿਮਰਤੀ ਦੇ ਨਾਲ ਨਾਲ ਇੰਦਰੀਆਂ ਦੇ ਨਿਯੰਤਰਕ ਭਾਗ ਦਾ ਇਕ ਸੁਮੇਲ ਹੈ ਅਤੇ ਸਾਨੂੰ ਸੁਰੱਖਿਅਤ ਰੱਖਣ ਲਈ ਇੰਦਰੀਆਂ ਦੇ ਪਦਾਰਥਕ ਭਾਗ ਦੁਆਰਾ ਲਿਆਂਦੇ ਗਏ ਹਰ ਇਕ ਬਾਹਰੀ ਪਰਿਵਰਤਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁੱਖ ਮੁੱਦਾ ਇਥੇ ਇਹ ਹੈ ਕਿ ਕੀ ਬੁੱਧੀ ਮਨ ਨੂੰ ਨਿਯੰਤਰਤ ਕਰਦੀ ਹੈ ਜਾਂ ਬਾਹਰੀ ਸੰਵੇਦਨਾਵਾਂ। ਜੇਕਰ ਇਹ ਬਾਹਰੀ ਸੰਵੇਦਨਾਵਾਂ ਦੁਆਰਾ ਨਿਯੰਤਰਤ ਹੰੁਦਾ ਹੋਵੇ ਤਾਂ ਇਹ ਇਕ ਪ੍ਰਤੀਕਿਰਿਆਵਾਦੀ ਜੀਵਨ ਹੋਵੇਗਾ ਅਤੇ ਜੇ ਇਹ ਬੁੱਧੀ ਦੁਆਰਾ ਨਿਰਦੇਸ਼ਤ ਕੀਤਾ ਜਾਂਦਾ ਹੋਵੇ ਤਾਂ ਇਹ ਜੀਵਨ ਜਾਗਰੂਕਤਾ ਦਾ ਜੀਵਨ ਹੋਵੇਗਾ।

ਇਸ ਲਈ ਸ੍ਰੀ ਕਿ੍ਰਸ਼ਨ ਮਨ ਨੂੰ ਖੁਦ ਵਿੱਚ ਸਥਾਪਤ ਕਰਨ ਲਈ ਹੌਲੀ-ਹੌਲੀ ਬੁੱਧੀ ਦੀ ਵਰਤੋਂ ਦਾ ਅਭਿਆਸ ਕਰਨ ਲਈ ਕਹਿੰਦੇ ਹਨ (6.25) ਅਤੇ ਇਸ ਅਭਿਆਸ ਨੂੰ ਦ੍ਰਿੜ੍ਹ ਸੰਕਲਪ ਅਤੇ ਉਤਸ਼ਾਹਪੂਰਨ ਕਰਨ ਲਈ ਉਤਸਾਹਿਤ ਕਰਦੇ ਹਨ (6.23)। ਸਮਕਾਲੀਨ ਸਾਹਿਤ ਵੀ ਇਹ ਕਹਿੰਦਾ ਹੈ ਕਿ ਕਿਸੇ ਵੀ ਕਲਾ ਵਿੱਚ ਮੁਹਾਰਤ ਹਾਸਲ ਕਰਨ ਲਈ 10,000 ਘੰਟੇ ਦੇ ਅਭਿਆਸ ਦੀ ਲੋੜ ਹੰੁਦੀ ਹੈ।

ਇਸ ਪ੍ਰਕਿਰਿਆ ਵਿੱਚ ਸਾਨੂੰ ਸੰਕਲਪ ਨੂੰ ਤਿਆਗਣ ਅਤੇ ਇੰਦਰੀਆਂ ਨੂੰ

ਨਿਯੰਤਰਣ ਦੀ ਲੋੜ ਹੰੁਦੀ ਹੈ (6.24)। ਇੰਦਰੀਆਂ ਨੂੰ ਵੱਸ ਵਿੱਚ ਕਰਨਾ ਹੋਰ ਕੁਝ ਨਹੀਂ ਬਲਕਿ ਆਪਣੀ ਪਸੰਦ ਦੀਆਂ ਇੰਦਰੀਜਨਕ ਉਤੇਜਨਾਵਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਦਾ ਤਿਆਗ ਕਰਨਾ ਹੈ। ਸ੍ਰੀ ਕਿ੍ਰਸ਼ਨ ਇਹ ਭਰੋਸਾ ਦਿਵਾਉਂਦੇ ਹਨ ਕਿ ਇਕ ਵਾਰ ਜਦੋਂ ਅਸੀਂ ਇੰਦਰੀਆਂ ਨੂੰ ਪਾਰ ਕਰਨ ਦੇ ਪਰਮ ਆਨੰਦ ਦੀ ਸਥਿਤੀ ਨੂੰ ਪ੍ਰਾਪਤ ਕਰ ਲਵਾਂਗੇ ਤਾਂ ਅਸੀਂ ਵੱਡੇ ਵੱਡੇ ਦੁੱਖਾਂ ਤੋਂ ਵੀ ਅਸਰ ਅੰਦਾਜ਼ ਨਹੀਂ ਹੋਵਾਂਗੇ (6.22)।

...more
View all episodesView all episodes
Download on the App Store

Gita AcharanBy Siva Prasad


More shows like Gita Acharan

View all
The Stories of Mahabharata by Sudipta Bhawmik

The Stories of Mahabharata

912 Listeners