Sign up to save your podcasts
Or

ਸਮਤਵ (ਸਮਾਨਤਾ) ਉਨ੍ਹਾਂ ਸਾਰੇ ਗਿਆਨੀ ਜਨਾਂ ਦੇ ਉਪਦੇਸ਼ਾਂ ਦਾ ਸਾਰ ਹੈ
ਮਨ ਦੇ ਸੰਦਰਭ ਵਿੱਚ ਇਹ ਇਕ ਪਾਸੇ ਇੰਦਰੀਆਂ ਅਤੇ ਦੂਜੇ ਪਾਸੇ ਬੁੱਧੀ ਦੇ ਵਿਚਕਾਰ ਸੰਤੁਲਨ ਹੈ। ਜੇਕਰ ਕੋਈ ਇੰਦਰੀਆਂ ਵੱਲ ਝੁਕਦਾ ਹੈ, ਤਾਂ ਉਹ ਵਾਸਨਾਵਾਂ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ। ਜਦੋਂ ਬੁੱਧੀ ਹਾਵੀ ਹੋ ਜਾਂਦੀ ਹੈ ਤਾਂ ਵਿਅਕਤੀ ਜਾਗਰੂਕਤਾ ਪ੍ਰਾਪਤ ਕਰਦਾ ਹੈ, ਪਰ ਜਦੋਂ ਕਰੁਣਾ ਦੀ ਘਾਟ ਹੰੁਦੀ ਹੈ, ਤਾਂ ਉਹ ਦੂਜਿਆਂ ਨੂੰ ਨੀਵੀਂ ਨਜ਼ਰ ਨਾਲ ਵੇਖ ਸਕਦਾ ਹੈ। ਇਸ ਲਈ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਸਰਵ ਸਰੇਸ਼ਟ ਜੋਗੀ ਉਹ ਹੈ ਜੋ ਦੁੱਖ ਜਾਂ ਸੁੱਖ ਵਿੱਚ ਦੂਜਿਆਂ ਲਈ ਉਹੋ ਜਿਹਾ ਹੀ ਅਨੁਭਵ ਕਰਦਾ ਹੈ, ਜਿਹੋ ਜਿਹਾ ਉਹ ਆਪਣੇ ਲਈ ਕਰਦਾ ਹੈ (6.32)। ਇਹ ਜਾਗਰੂਕਤਾ ਅਤੇ ਕਰੁਣਾ ਦਾ ਸੰਜੋਗ ਹੈ।
ਸ੍ਰੀ ਕਿ੍ਰਸ਼ਨ ਨੇ ਸਾਨੂੰ ਸੋਨਾ ਅਤੇ ਪੱਥਰ ਵਰਗੀਆਂ ਚੀਜ਼ਾਂ ਨੂੰ ਇਕ ਸਮਾਨ ਮੰਨਣ ਲਈ ਕਿਹਾ; ਇਕ ਗਾਂ, ਇਕ ਹਾਥੀ ਤੇ ਇਕ ਕੁੱਤੇ ਨੂੰ ਵੀ ਸਮਾਨ ਮੰਨਣ ਲਈ ਕਿਹਾ। ਅੱਗੇ ਉਨ੍ਹਾਂ ਨੇ ਸਾਨੂੰ ਮਿੱਤਰਾਂ ਅਤੇ ਦੁਸ਼ਮਣਾਂ ਸਹਿਤ ਸਾਰੇ ਲੋਕਾਂ ਨਾਲ ਸਮਾਨ ਵਿਹਾਰ ਕਰਨ ਲਈ ਕਿਹਾ। ਇਸ ਨੂੰ ਸਮਝਣ ਦਾ ਇਕ ਹੋਰ ਤਰੀਕਾ ਇਹ ਹੈ ਕਿ ਲੋਕਾਂ ਨਾਲ ਵਿਹਾਰ ਕਰਨ ਦੇ ਤਿੰਨ ਵੱਖ ਵੱਖ ਪੱਧਰ ਹਨ।
ਇਸ ਨੂੰ ਪ੍ਰਾਪਤ ਕਰਨ ਲਈ ਸ੍ਰੀ ਕਿ੍ਰਸ਼ਨ ਦ੍ਰਿੜ੍ਹ ਸੰਕਲਪ ਦੇ ਨਾਲ ਬਕਾਇਦਾ ਅਭਿਆਸ ਦੀ ਸਲਾਹ ਦਿੰਦੇ ਹਨ (6.23)। ਚੰਚਲ ਅਤੇ ਬੇਚੈਨ ਮਨ ਭਟਕ ਵੀ ਜਾਏ ਤਾਂ ਵੀ ਸਾਨੂੰ ਉਸ ਨੂੰ ਵੱਸ ਵਿੱਚ ਕਰਨਾ ਹੋਵੇਗਾ (6.26)। ਉਹ ਇਸ ਲਗਾਤਾਰ ਅਭਿਆਸ ਦੁਆਰਾ ਪਰਮ ਆਨੰਦ ਪ੍ਰਾਪਤ ਹੋਣ ਦਾ ਭਰੋਸਾ ਦਿਵਾਉਂਦੇ ਹਨ (6.28)।
By Siva Prasadਸਮਤਵ (ਸਮਾਨਤਾ) ਉਨ੍ਹਾਂ ਸਾਰੇ ਗਿਆਨੀ ਜਨਾਂ ਦੇ ਉਪਦੇਸ਼ਾਂ ਦਾ ਸਾਰ ਹੈ

912 Listeners