Sign up to save your podcasts
Or

ਕੁਝ ਸਦੀਆਂ ਪਹਿਲਾਂ ਯੂਰਪ ਵਿੱਚ ਅਮਰੀਕਾ ਦੀ ਹੋਂਦ ਦੇ ਬਾਰੇ ਵਿੱਚ ਕੋਈ ਨਹੀਂ ਜਾਣਦਾ ਸੀ। ਜਦੋਂ ਕੋਲੰਬਸ ਉੱਥੇ ਪਹੰੁਚਿਆ ਤਾਂ ਇਹ ਉਸਦੀ ਸਮਝ ਤੋਂ ਬਾਹਰ ਸੀ ਕਿ ਇਕ ਐਨਾ ਵਿਸ਼ਾਲ ਮਹਾਂਦੀਪ ਖੋਜਿਆ ਜਾਣ ਦੀ ਉਡੀਕ ਕਰ ਰਿਹਾ ਸੀ। ਕਿਉਂਕਿ ਉਸ ਦਾ ਗਿਆਨ ਉਸ ਸਮੇਂ ਦੀ ਭੂਗੋਲ ਤੱਕ ਹੀ ਸੀਮਤ ਸੀ, ਉਸ ਨੇ ਗਲਤੀ ਨਾਲ ਇਸ ਨੂੰ ਏਸ਼ੀਆ ਸਮਝ ਲਿਆ, ਅਤੇ ਬਾਕੀ ਸਾਰਾ ਇਤਿਹਾਸ ਹੈ।
ਸਮਕਾਲੀਨ ਮਨੋਵਿਗਿਆਨ ਅਜਿਹੀ ਘਟਨਾ ਦੀ ਵਿਆਖਿਆ ਕਰਦੇ ਹੋਏ ਸੋਚ ਦੇ ਦੋਢੰਗਾਂ ਦੀ ਗੱਲ ਕਰਦਾ ਹੈ ਅਤੇ ਉਸ ਨੂੰ ਦੂਹਰੀ ਪ੍ਰਣਾਲੀ ਕਹਿੰਦਾ ਹੈ। ਪਹਿਲੀ ਪ੍ਰਣਾਲੀ ਸਵੈਚਾਲਿਤ, ਸਹਜ ਅਤੇ ਸਾਡੇ ਪਦਾਰਥਕ ਅਸਤਿੱਤਵ ਦੇ ਲਈ ਜ਼ਿੰਮੇਵਾਰ ਹੈ। ਦੂਜੀ ਪ੍ਰਣਾਲੀ ਵਿੱਚ ਜਟਿਲ (ਗੁੰਝਲਦਾਰ) ਮੁੱਦਿਆਂ ਉੱਤੇ ਧਿਆਨ ਦੇਣ ਲਈ ਬਹੁਤ ਸਾਰੇ ਯਤਨ ਅਤੇ ਧਿਆਨ ਸ਼ਾਮਲ ਹਨ। ਅਸੀਂ ਆਮ ਤੌਰ ਤੇ ਪਹਿਲੀ ਪ੍ਰਣਾਲੀ ਨੂੰ ਹੀ ਦੂਜੀ ਪ੍ਰਣਾਲੀ ਦੀਆਂ ਗਤੀਵਿਧੀਆਂ ਲਈ ਵੀ ਵਰਤਣ ਦੀ ਸਲਾਹ ਦਿੰਦੇ ਹਾਂ ਜਿਸ ਦੇ ਕਾਰਣ ਜਲਦੀ ਜਾਂ ਥੋੜ ਚਿਰੇ ਨਤੀਜੇ ਨਿਕਲਦੇ ਹਨ। ਇਹ ਨਤੀਜੇ ਕੋਲੰਬਸ ਦੇ ਨਤੀਜੇ ਵਾਂਗ ਗਲਤ ਹੀ ਹੰੁਦੇ ਹਨ ਜਦੋਂ ਕਿ ਉਹ ਨਤੀਜੇ ਕਿਸੇ ਠੋਸ ਆਧਾਰ ਤੇ ਅਧਾਰਤ ਨਹੀਂ ਹੰੁਦੇ ਕਿਉਂਕਿ ਗਵਾਹੀ ਦਾ ਸੰਗਿ੍ਰਹਦੂਜੀ ਪ੍ਰਣਾਲੀ ਦਾ ਕੰਮ ਹੈ।
ਅਰਜਨ ਵੀ ਦੂਜੀ ਪ੍ਰਣਾਲੀ ਦੇ ਮੁੱਦੇ ਲਈ ਪਹਿਲੀ ਪ੍ਰਣਾਲੀ ਦੀ ਵਰਤੋਂ ਕਰ ਰਿਹਾ ਸੀ, ਅਤੇ ਕਿ੍ਰਸ਼ਨ ਨੂੰ ਪੁੱਛਦਾ ਹੈ, ‘‘ਮੈਂ ਅਪਣੇ ਚੰਚਲ ਮਨ ਦੇ ਕਾਰਣ ਤੁਹਾਡੇ ਦੁਆਰਾ ਸਿਖਾਏ ਗਏ ਸੰਤੁਲਨ ਯੋਗ ਦੀ ਸਦੀਵੀ ਸਥਿਤੀ ਨੂੰ ਸਮਝਣ ਵਿੱਚ ਅਸਮਰੱਥ ਹਾਂ (6.33)। ਮਨ ਅਸਲ ਵਿੱਚ ਬੇਚੈਨੀ, ਅਸ਼ਾਂਤ, ਬਲਵਾਨ ਅਤੇ ਹੱਠੀ ਹੰੁਦਾ ਹੈ। ਮੈਂ ਮੰਨਦਾ ਹਾਂ ਕਿ ਇਸ ਨੂੰ ਕਾਬੂ ਕਰਨਾ ਉਨਾ ਹੀ ਮੁਸ਼ਕਿਲ ਹੈ ਜਿਨ੍ਹਾਂ ਕਿ ਹਵਾ ਨੂੰ ਕਾਬੂ ਕਰਨਾ’’ (6.34)।
ਅਰਜਨ ਦੀ ਮਨੋਸਥਿਤੀ ਇਸ ਗਿਆਨ ਤੱਕ ਸੀਮਤ ਹੈ ਕਿ ਮਨ ਚੰਚਲ ਹੈ, ਅਤੇ ਉਹ ਇਸ ਨਤੀਜੇ ਤੇ ਪੁੱਜਾ ਕਿ ਇਸ ਨੂੰ ਕਾਬੂ ਕਰਨਾ ਮੁਸ਼ਕਿਲ ਹੈ। ਅਰਜਨ ਦੇ ਇਹ ਨਤੀਜੇ ਉਸਦੇ ਪਿਛਲੇ ਅਨੁਭਵਾਂ ਉਤੇ ਅਧਾਰਿਤ ਹਨ ਜੋ ਸਾਡੀ ਇੰਦਰੀਆਂ ਦੀ ਦ੍ਰਿਸ਼ਟੀ ਤੋਂ ਪਾਰ ਦੇਖਣ ਦੀ ਸਾਡੀ ਸਮਰੱਥਾ ਨੂੰ ਸੀਮਤ ਕਰਦੇ ਹਨ।
ਸੰਜੋਗ ਇਹ ਹੈ ਕਿ ਉਨ੍ਹਾਂ ਦਾ ਇਹ ਸਵਾਲ ਸਿਰਫ ਉਨ੍ਹਾਂ ਦਾ ਹੀ ਨਹੀਂ ਸਗੋਂ ਪੂਰੀ ਮਾਨਵਤਾ ਦਾ ਸਵਾਲ ਹੈ। ਮੋਟੇ ਤੌਰ ਤੇ ਸਾਡਾ ਸਭਨਾਂ ਦਾ ਇਹ ਮੱਤ ਹੈ ਕਿ ਇਹ ਰਸਤਾ ਔਖਾ ਹੈ। ਇਕ ਪਾਸੇ ਸ੍ਰੀ ਕਿ੍ਰਸ਼ਨ ਦਾ ਸਦੀਵੀ ਆਨੰਦ ਦਾ ਭਰੋਸਾ ਸਾਨੂੰ ਲੁਭਾਉਂਦਾ ਹੈ (6.28), ਪਰ ਅਗਿਆਤ ਵਾਪਰਨ ਦਾ ਡਰ ਸਾਨੂੰ ਸਾਡੇ ਆਰਾਮ ਖੇਤਰ ਵਿੱਚ ਵਾਪਸ ਖਿੱਚ ਲਿਆਉਂਦਾ ਹੈ।
By Siva Prasadਕੁਝ ਸਦੀਆਂ ਪਹਿਲਾਂ ਯੂਰਪ ਵਿੱਚ ਅਮਰੀਕਾ ਦੀ ਹੋਂਦ ਦੇ ਬਾਰੇ ਵਿੱਚ ਕੋਈ ਨਹੀਂ ਜਾਣਦਾ ਸੀ। ਜਦੋਂ ਕੋਲੰਬਸ ਉੱਥੇ ਪਹੰੁਚਿਆ ਤਾਂ ਇਹ ਉਸਦੀ ਸਮਝ ਤੋਂ ਬਾਹਰ ਸੀ ਕਿ ਇਕ ਐਨਾ ਵਿਸ਼ਾਲ ਮਹਾਂਦੀਪ ਖੋਜਿਆ ਜਾਣ ਦੀ ਉਡੀਕ ਕਰ ਰਿਹਾ ਸੀ। ਕਿਉਂਕਿ ਉਸ ਦਾ ਗਿਆਨ ਉਸ ਸਮੇਂ ਦੀ ਭੂਗੋਲ ਤੱਕ ਹੀ ਸੀਮਤ ਸੀ, ਉਸ ਨੇ ਗਲਤੀ ਨਾਲ ਇਸ ਨੂੰ ਏਸ਼ੀਆ ਸਮਝ ਲਿਆ, ਅਤੇ ਬਾਕੀ ਸਾਰਾ ਇਤਿਹਾਸ ਹੈ।

918 Listeners