Gita Acharan

124. ਮਿਹਨਤ ਦਾ ਕੋਈ ਸ਼ਾਰਟਕਟ ਨਹੀਂ


Listen Later

ਜੀਊਣ ਦਾ ਢੰਗ ਭਾਵੇਂ ਕੋਈ ਵੀ ਹੋਵੇ, ਸ੍ਰੀ ਕਿ੍ਰਸ਼ਨ ਨੇ ਮਹਾਂ ਆਨੰਦ ਪ੍ਰਾਪਤ ਕਰਨ ਲਈ ਏਕਤਾ ਵਿੱਚ ਸਥਾਪਤ ਹੋਣ ਦੀ ਗੱਲ ਕੀਤੀ ਹੈ (6.31)। ਏਕਤਾ ਸਥਾਪਤ ਕਰਨ ਲਈ ਸਾਨੂੰ ਤਿੰਨ ਮੁੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ-ਪਹਿਲੀ ਇਹ ਹੈ, ਕਿ ਇਸ ਨੂੰ ਵੱਖ ਵੱਖ ਸੱਭਿਆਚਾਰਾਂ ਵਿੱਚ ਵੱਖ ਵੱਖ ਨਾਂ ਦਿੱਤੇ ਜਾਂਦੇ ਹਨ ਅਤੇ ਇਸ ਦੀ ਗੁੰਝਲਤਾ ਨੂੰ ਵਧਾਉਣ ਲਈ ਇਨ੍ਹਾਂ ਸੱਭਿਆਚਾਰਾਂ ਦੁਆਰਾ ਨਿਰਧਾਰਤ ਮਾਰਗ ਇੱਕ ਦੂਜੇ ਦਾ ਵਿਰੋਧ ਕਰਦੇ ਪ੍ਰਤੀਤ ਹੰੁਦੇ ਹਨ। ਦੂਜੀ ਸਮੱਸਿਆ ਇਹ ਹੈ ਕਿ ਸਾਡੇ ਮਨ ਨੂੰ ਵੰਡੀਆਂ ਪਾਉਣ ਲਈ ਸਿੱਖਿਅਤ ਕੀਤਾ ਜਾਂਦਾ ਹੈ, ਜੋ ਏਕਤਾ ਪ੍ਰਾਪਤ ਕਰਨ ਵਿੱਚ ਰੁਕਾਵਟ ਪਾਉਂਦਾ ਹੈ। ਤੀਜੀ ਸਮੱਸਿਆ ਇਹ ਹੈ ਕਿ ਜਿਸ ਚੀਜ਼ ਨੂੰ ਅਸੀਂ ਨਹੀਂ ਜਾਣਦੇ, ਉਸ ਨੂੰ ਅਸਵੀਕਾਰ ਕਰਨ ਦੀ ਪ੍ਰਵਿਰਤੀ ਰੱਖਦੇ ਹਾਂ, ਅਤੇ ਏਕਤਾ ਦਾ ਸੰਕਲਪ ਸਾਡੇ ਲਈ ਪੂਰੀ ਤਰ੍ਹਾਂ ਇਕ ਨਵਾਂ ਖੇਤਰ ਹੈ। ਇਨ੍ਹਾਂ ਔਕੜਾਂ ਵਿਚੋਂ ਲੰਘਦੇ ਹੋਏ ਅਰਜਨ ਪੁੱਛਦਾ ਹੈ ਕਿ ਮਨ ਨੂੰ ਨਿਯੰਤ੍ਰਤ ਕਿਵੇਂ ਕੀਤਾ ਜਾਵੇ।

ਸ੍ਰੀ ਕਿ੍ਰਸ਼ਨ ਕਹਿੰਦੇ ਹਨ—‘ਨਿਰਸੰਦੇਹ ਮਨ ਚੰਚਲ ਹੈ ਅਤੇ ਮੁਸ਼ਕਲ ਨਾਲ ਹੀ ਕਾਬੂਵਿੱਚ ਆਉਂਦਾ ਹੈ, ਪ੍ਰੰਤੂ ਇਹ ਅਭਿਆਸ ਅਤੇ ਵੈਰਾਗ ਨਾਲ ਵੱਸ ਵਿੱਚ ਆਉਂਦਾ ਹੈ (6.35)। ਮੇਰਾ ਇਹ ਵਚਨ ਮੰਨ ਲਵੋ ਕਿ ਜਿਸ ਦਾ ਮਨ ਵੱਸ ਵਿੱਚ ਨਹੀਂ ਉਸ ਦੁਆਰਾ ਯੋਗ ਪ੍ਰਾਪਤ ਕਰਨਾ ਕਾਫੀ ਮੁਸ਼ਕਲ ਹੰੁਦਾ ਹੈ। (6.36) ਸ੍ਰੀ ਕਿ੍ਰਸ਼ਨ ਨੇ ਪਹਿਲਾਂ ‘ਦ੍ਰਿੜ੍ਹ ਵਿਸ਼ਵਾਸ ਰਾਹੀਂ ਨਿਰੰਤਰ ਅਭਿਆਸ ਦੀ ਸਲਾਹ ਦਿੱਤੀ ਹੈ, ਜਿਸ ਰਾਹੀਂ ਭਟਕੇ ਹੋਏ ਮਨ ਨੂੰ ਕਾਬੂ ਵਿੱਚ ਕੀਤਾ ਜਾ ਸਕਦਾ ਹੈ (6.26)।

ਵੈਰਾਗ, ਰਾਗ ਜਾਂ ਮੋਹ ਦਾ ਉਲਟਾ ਰੁਖ ਹੈ। ਰੋਜ਼ਾਨਾ ਜੀਵਨ ਸਾਨੂੰ ਰਾਗ ਅਤੇ ਵੈਰਾਗ ਦੋਵਾਂ ਤਰ੍ਹਾਂ ਦੇ ਛਿਣ ਪ੍ਰਦਾਨ ਕਰਦਾ ਹੈ, ਪਰ ਸਾਡਾ ਮਨ ਕੇਵਲ ਰਾਗ ਦਾ ਅਭਿਆਸ ਕਰਦਾ ਹੈ, ਜਿਸ ਦਾ ਭਾਵ ਆਪਣੀਆਂ ਇੱਛਾਵਾਂ ਦਾ ਪਿੱਛਾ ਕਰਨਾ ਹੈ। ਉਦਾਹਰਨ ਵਜੋਂ ਅਸੀਂ ਇਕ ਰਿਸ਼ਤੇ ਵਿੱਚ ਨਿਰਾਸ਼ ਹੋ ਸਕਦੇ ਹਾਂ, ਅਤੇ ਜਦੋਂ ਅਜਿਹਾ ਹੰੁਦਾ ਹੈ ਤਾਂ ਅਸੀਂ ਅਪਣੇ ਸਾਥੀ ਨੂੰ ਦੋਸ਼ ਦਿੰਦੇ ਹੋਏ ਇਕ ਹੋਰ ਨਵੇਂ ਰਿਸ਼ਤੇ ਦੀ ਭਾਲ ਕਰਦੇ ਹਾਂ, ਅਸੀਂ ਇਹ ਨਹੀਂ ਸਮਝਦੇ ਕਿ ਇਕ ਰਿਸ਼ਤੇ (ਰਾਗ) ਵਿੱਚ ਹੀ ਵੈਰਾਗ ਛੁਪਿਆ ਹੋਇਆ ਹੰੁਦਾ ਹੈ। ਵੈਰਾਗ ਦਾ ਅਭਿਆਸ ਹੋਰ ਕੁਝ ਨਹੀਂ ਸਗੋਂ ਇਸ ਅਹਿਸਾਸ ਨੂੰ ਦ੍ਰਿੜ੍ਹ ਕਰਨਾ ਹੰੁਦਾ ਹੈ ਕਿ ਅਸੀਂ ਬਾਹਰ ਦੀ ਦੁਨੀਆਂ ਵਿਚੋਂ ਜਾਂ ਦੂਜਿਆਂ ਤੋਂ ਕਦੇ ਵੀ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਵੈਰਾਗ ਦੇ ਸਾਡੇ-ਪਿਛਲੇ ਅਨੁਭਵ ਸਾਨੂੰ ਇਸ ਸਮਝ ਨੂੰ ਦ੍ਰਿੜ੍ਹ ਕਰਨ ਵਿੱਚ ਅਤੇ ਵਰਤਮਾਨ ਛਿਣਾਂ ਵਿੱਚ ਜਾਗਰੂਕ ਰਹਿਣ ਵਿੱਚ ਮੱਦਦ ਕਰਨਗੇ।

ਮੌਤ ਸਦੀਵੀ, ਸ਼ਕਤੀਸ਼ਾਲੀ ਅਤੇ ਸੰਤੁਲਨ ਦੀ ਸਵਾਮੀ ਹੈ। ਕਈ ਸੱਭਿਆਚਾਰਾਂ ਵਿੱਚ ਮਨ ਨੂੰ ਨਿਯੰਤ੍ਰਿਤ ਕਰਕੇ ਏਕਤਾ ਪ੍ਰਾਪਤ ਕਰਨ ਲਈ ਮੌਤ ਨੂੰ ਵਰਤਿਆ ਜਾਂਦਾ ਹੈ, ਕਿਉਂਕਿ ਇਹ ਪਰਮ ਵੈਰਾਗ ਹੈ।

...more
View all episodesView all episodes
Download on the App Store

Gita AcharanBy Siva Prasad


More shows like Gita Acharan

View all
The Stories of Mahabharata by Sudipta Bhawmik

The Stories of Mahabharata

912 Listeners