Sign up to save your podcasts
Or

ਅਰਜਨ ਪੁੱਛਦੇ ਹਨ ਕਿ ਜੇ ਕੋਈ ਸ਼ਰਧਾ ਨਾਲ ਅਭਿਆਸ ਕਰਦਾ ਹੋਇਆ, ਉਸਦੇ ਵਿੱਚ ਸਿੱਧੀ ਪ੍ਰਾਪਤ ਕਰਨ ਦੇ ਮਾਰਗ ਉੱਤੇ ਹੋਵੇ, ਤੇ ਜੇ ਸਿੱਧੀ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਜਾਵੇ (6.37), ਤਾਂ ਕੀ ਉਸ ਨੂੰ ਇਹ ਸਾਰਾ ਅਭਿਆਸ ਮੁੜ ਤੋਂ ਸ਼ੁਰੂ ਕਰਨਾ ਪਵੇਗਾ (6.38)।
ਸ੍ਰੀ ਕਿ੍ਰਸ਼ਨ ਉਸ ਨੂੰ ਭਰੋਸਾ ਦਿਵਾਉਂਦੇ ਹਨ ਕਿ ਅਜਿਹਾ ਵਿਅਕਤੀ ਜੋ ਇਸ ਤਰ੍ਹਾਂ ਨਾਲ ਯੋਗ ਵਿਚੋਂ ਅਸਥਿਰ ਹੋ ਗਿਆ ਹੋਵੇ, ਉਸਦਾ ਕਦੇ ਵੀ ਨਾਸ ਨਹੀਂ ਹੰੁਦਾ (6.40)। ਅਜਿਹਾ ਵਿਅਕਤੀ ਸ਼ੁੱਧ ਆਚਰਣ ਵਾਲੇ, ਜਾਂ ਧੰਨਵਾਨ ਪੁਰਸ਼ਾਂ (6.41), ਜਾਂ ਯੋਗੀਆਂ ਦੇ ਘਰ ਵਿੱਚ ਜਨਮ ਲੈਂਦਾ ਹੈ, ਜਿਹੜਾ ਜਨਮ ਦੁਰਲਭ ਹੰੁਦਾ ਹੈ (6.42)। ਫਿਰ ਉਹ ਆਪਣੇ ਪਹਿਲੇ ਸਰੀਰ ਵਿੱਚ ਪ੍ਰਾਪਤ ਹੋਏ ਗਿਆਨ ਨਾਲ ਸੰਯੁਕਤ ਹੰੁਦਾ ਹੋਇਆ, ਉਹ ਪੂਰਨਤਾ ਦੇ ਲਈ ਮਿਹਨਤ (ਅਭਿਆਸ) ਕਰਦਾ ਹੈ (6.43), ਅਤੇ ਇਸ ਤਰ੍ਹਾਂ ਉਹ ਕਈ ਜਨਮਾਂ ਦੇ ਬਾਦ ਉਸ ਸਰਵਉੱਚ ਨਿਸ਼ਾਨੇ ਦੀ ਪ੍ਰਾਪਤੀ ਲਈ (6.45) ਅਭਿਆਸ ਤੋਂ ਵੀ ਅੱਗੇ ਨਿਕਲ ਜਾਂਦਾ ਹੈ (6.44)।
ਇਸ ਸਲੋਕ ਦੀ ਗੁੰਝਲਤਾ ਨੂੰ ਸਮਝਣ ਲਈ ਮਿੱਟੀ ਦਾ ਘੜਾ ਸਭ ਤੋਂ ਵਧੀਆਉਦਾਹਰਨ ਹੈ। ਜਦੋਂ ਇਕ ਘੜਾ ਬਣਾਇਆ ਜਾਂਦਾ ਹੈ ਤਾਂ ਕੁਝ ਥਾਂ ਘੇਰ ਲੈਂਦਾ ਹੈ, ਅਤੇ ਜਦੋਂ ਉਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਇਆ ਜਾਂਦਾ ਹੈ ਤਾਂ ਉਸ ਦੀ ਉਹ ਜਗ੍ਹਾ ਉਸ ਦੇ ਨਾਲ ਨਹੀਂ ਜਾਂਦੀ। ਪਰ ਘੜੇ ਦੀ ਅਪਣੀ ਜਗ੍ਹਾ ਹਮੇਸ਼ਾ ਰਹਿੰਦੀ ਹੈ। ਦੂਜੇ, ਇਸ ਵਿੱਚ ਰੱਖੀ ਸਮੱਗਰੀ, ਜਿਵੇਂ ਖੁਸ਼ਬੂ ਆਦਿ, ਵਰਗੀਆਂ ਵਿਸ਼ੇਸ਼ਤਾਵਾਂ ਵੀ ਪ੍ਰਾਪਤ ਕਰਦਾ ਹੈ। ਘੜੇ ਦੇ ਟੁੱਟ ਜਾਣ ਤੋਂ ਬਾਦ ਵੀ ਉਸ ਖੁਸ਼ਬੂ ਜਾਂ ਮਹਿਕ ਦੀ ਕੁਝ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੰੁਦੀ ਹੈ। ਜੇ ਮਹਿਕ ਵਾਲੇ ਉਹ ਸਥਾਨ ਉਤੇ ਕੋਈ ਹੋਰ ਘੜਾ ਟਿਕਾ ਦਿੱਤਾ ਜਾਵੇ ਤਾਂ ਪਿਛਲੇ ਸਥਾਨ ਦੀਆਂ ਵਿਸ਼ੇਸ਼ਤਾਵਾਂ ਉਸ ਵਿੱਚ ਵੀ ਆ ਜਾਣਗੀਆਂ।
ਇਸੇ ਸਮਾਨਤਾ ਨੂੰ ਮਨੁੱਖੀ ਸਰੀਰ ਉਤੇ ਵੀ ਲਾਗੂ ਕੀਤਾ ਜਾ ਸਕਦਾ ਹੈ, ਜੋ ਇਕ ਘੜੇ ਦੀਤਰ੍ਹਾਂ ਹੀ ਹੈ, ਜਿੱਥੇ ਅੰਦਰ ਵਾਲਾ ਸਥਾਨ ਆਤਮਾ ਹੈ ਤੇ ਬਾਹਰ ਦਾ ਸਾਰਾ ਸਥਾਨ ਪ੍ਰਮਾਤਮਾ ਦੇ ਰੂਪ ਵਿੱਚ ਹੈ। ਜਦੋਂ ਇਹ ਸਰੀਰ ਅਪਣੇ ਕਰਤੱਵਾਂ ਨੂੰ ਨਿਭਾਉਣ ਦੇ ਸਮਰੱਥ ਨਹੀਂ ਰਹਿੰਦਾ, ਤਾਂ ਆਤਮਾ ਸਰੀਰ ਨੂੰ ਪੁਰਾਣੇ ਕੱਪੜਿਆਂ ਦੀ ਤਰ੍ਹਾਂ ਬਦਲ ਲੈਂਦੀ ਹੈ (2.23)।
ਸਮਕਾਲੀਨ ਵਿਗਿਆਨ ਵਿੱਚ ਯਥਾਰਥ (Reality) ਦਾ ਗਣਿੱਤ ਮਾਡਲ ਇਹ ਦੱਸਦਾ ਹੈ ਕਿ ਇੱਥੇ ਲੱਗਪਗ 10 ਪਹਿਲੂ (Dimensions) ਹੰੁਦੇ ਹਨ। ਇੱਥੇ ਸਾਡੀ ਤਿੰਨ ਪੱਖੀ ਹੋਂਦ ਵਿੱਚ ਘੜੇ ਦੇ ਉਦਾਹਰਨ ਨੂੰ ਸਮਝਣਾ ਆਸਾਨ ਹੈ, ਪ੍ਰਮਾਤਮਾ ਦੇ ਰੂਪ ਵਿੱਚ ਸ੍ਰੀ ਕਿ੍ਰਸ਼ਨ ਦਾ ਵਿਸ਼ਵਾਸ ਬਹੁ-ਆਯਾਮੀ ਹੋਂਦਾਂ ਦੇ ਪੱਧਰ ਉੱਤੇ ਹੈ, ਜਿੱਥੇ ਕਈ ਗੁਣ ਇੱਕ ਜੀਵਨ ਤੋਂ ਦੂਜੇ ਜੀਵਨ ਵਿੱਚ ਅੱਗੇ ਵੱਧਦੇ ਰਹਿੰਦੇ ਹਨ। ਉਨ੍ਹਾਂ ਦਾ ਇਹ ਵਿਸ਼ਵਾਸ ਸਾਨੂੰ ਜੀਵਨ ਵਿੱਚ ਕਿਸੇ ਵੀ ਸਮੇਂ ਉੱਤੇ ਅਧਿਆਤਮਕ ਯਾਤਰਾਸ਼ੁਰੂ ਕਰਨ ਵਿੱਚ ਸਾਡੀ ਮੱਦਦ ਕਰ ਸਕਦਾ ਹੈ।
By Siva Prasadਅਰਜਨ ਪੁੱਛਦੇ ਹਨ ਕਿ ਜੇ ਕੋਈ ਸ਼ਰਧਾ ਨਾਲ ਅਭਿਆਸ ਕਰਦਾ ਹੋਇਆ, ਉਸਦੇ ਵਿੱਚ ਸਿੱਧੀ ਪ੍ਰਾਪਤ ਕਰਨ ਦੇ ਮਾਰਗ ਉੱਤੇ ਹੋਵੇ, ਤੇ ਜੇ ਸਿੱਧੀ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਜਾਵੇ (6.37), ਤਾਂ ਕੀ ਉਸ ਨੂੰ ਇਹ ਸਾਰਾ ਅਭਿਆਸ ਮੁੜ ਤੋਂ ਸ਼ੁਰੂ ਕਰਨਾ ਪਵੇਗਾ (6.38)।

912 Listeners