Gita Acharan

126. ਯੋਗੀ ਸਰਵ-ਸ੍ਰੇਸ਼ਟ ਹੈ


Listen Later

ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਯੋਗੀ ਹੋਰ ਤਪੱਸਵੀਆਂ ਤੋਂ ਉੱਚਾ (ਸ੍ਰੇਸ਼ਟ) ਹੈ, ਉਹ ਸਾਸ਼ਤਰਾਂ ਦੇ ਗਿਆਨੀਆਂ ਤੋਂ ਵੀ ਸਰੇਸ਼ਟ ਮੰਨਿਆ ਗਿਆ ਹੈ, ਅਤੇ ਅਨੁਸ਼ਠਾਨ ਕਰਮ ਕਾਂਡ ਕਰਨ ਵਾਲਿਆਂ ਤੋਂ ਵੀ ਯੋਗੀ ਸ੍ਰੇਸ਼ਟ ਹੈ। ਇਸ ਲਈ ਹੇ ਅਰਜਨ! ਤੁਸੀਂ ਯੋਗੀ ਬਣੋ (6.46)। ਸੰਪੂਰਣ ਯੋਗੀਆਂ ਵਿਚੋਂ ਵੀ ਜਿਹੜੇ ਸ਼ਰਧਾਵਾਨ ਯੋਗੀ ਆਪਣੀ ਅੰਤਰਆਤਮਾ ਰਾਹੀਂ ਹਰ ਵੇਲੇ ਮੇਰੇ ਨਾਲ ਜੁੜੇ ਹੋਏ ਹਨ ਤੇ ਨਿਰੰਤਰ ਭਜਨ ਕਰਦੇ ਹਨ, ਉਨਾਂ ਯੋਗੀਆਂ ਨੂੰ ਮੈਂ ਸਭ ਤੋਂ ਸ੍ਰੇਸ਼ਟ ਮੰਨਦਾ ਹਾਂ (6.47)।

ਯੋਗ ਦਾ ਅਰਥ ਹੈ-ਮੇਲ, ਅਤੇ ਯੋਗੀ ਉਹ ਹੈ ਜਿਸ ਨੇ ਆਪਣੀ ਅੰਤਰ-ਆਤਮਾ ਨਾਲ ਮੇਲ ਪ੍ਰਾਪਤ ਕਰ ਲਿਆ ਹੋਵੇ। ਸ੍ਰੀ ਕਿ੍ਰਸ਼ਨ ਨੇ ਵੱਖ ਵੱਖ ਸਮਿਆਂ ਉਤੇ ਯੋਗੀ ਦੇ ਵੱਖ ਵੱਖ ਪੱਖ ਦੱਸੇ ਹਨ। ਸਾਰੇ ਦਵੰਧਾਂ ਨੂੰ ਪਾਰ ਕਰ ਕੇ ਦਵੰਧਾਤੀਤ ਹੋਣਾ, ਗੁਣਾਂ ਨੂੰ ਪਾਰ ਕਰਕੇ ਗੁਣਾਤੀਤ ਹੋਣਾ, ਅਤੇ ਇਹ ਜਾਣਦੇ ਹੋਏ ਵੀ ਕਿ ਗੁਣ ਅਸਲ ਕਰਤਾ ਹਨ, ਉਸ ਵਿੱਚ ਸਿਰਫ ਇਕ ਸਾਕਸ਼ੀ ਵਜੋਂ ਰਹਿਣਾ; ਮਿੱਤਰ ਅਤੇ ਦੁਸ਼ਮਣ ਜਾਂ ਪ੍ਰਸ਼ੰਸਾ ਅਤੇ ਅਲੋਚਨਾ ਦੇ ਪ੍ਰਤੀ ਸਮਾਨ ਭਾਵ ਰੱਖਣਾ; ਯੱਗ ਦੀ ਤਰ੍ਹਾਂ ਨਿਸ਼ਕਾਮ ਕਰਮ ਕਰਨੇ; ਕਰਮਫਲ ਦੇ ਬਾਰੇ ਵਿੱਚ ਇੱਛਾਵਾਂ ਦਾ ਤਿਆਗ ਕਰਨਾ, ਆਦਿ ਸ਼ਾਮਲ ਹਨ। ਸਭ ਤੋਂ ਵੱਧ ਇਹ ਕਿ ਇਕ ਯੋਗੀ ਆਪਣੇ ਆਪ ਨਾਲ ਸੰਤੁਸ਼ਟ ਹੰੁਦਾ ਹੈ।

ਤਪੱਸਵੀ ਉਹ ਹੰੁਦਾ ਹੈ ਜੋ ਸਖ਼ਤ ਅਨੁਸ਼ਾਸਨ ਦੀ ਪਾਲਣਾ ਕਰਦਾ ਹੈ, ਬਲੀਦਾਨ ਕਰਦਾ ਹੈ ਅਤੇ ਕੁਝ ਮਹਾਨ ਪ੍ਰਾਪਤ ਕਰਨ ਦਾ ਸੰਕਲਪ ਲੈਂਦਾ ਹੈ। ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਕਿਉਂਕਿ ਉਹ ਕੁਝ ਅਜਿਹਾ ਕਰਦੇ ਹਨ ਜੋ ਇਕ ਆਮ ਮਾਨਵ ਸਧਾਰਨ ਹਾਲਤਾਂ ਵਿੱਚ ਨਹੀਂ ਕਰ ਸਕਦਾ। ਉਸ ਵਿੱਚ ਕੁਝ ਹੋਰ ਪਾਉਣ ਦੀ ਇੱਛਾ ਹਾਲੇ ਵੀ ਬਾਕੀ ਹੰੁਦੀ ਹੈ, ਪਰ ਉਹ ਇਕ ਯੋਗੀ ਦੇ ਬਰਾਬਰ ਨਹੀਂ ਹੈ, ਜਿਸਨੇ ਪ੍ਰਮਾਤਮਾ ਨੂੰ ਵੇਖਣ ਦੀ ਇੱਛਾ ਸਹਿਤ ਸਾਰੀਆਂ ਇੱਛਾਵਾਂ ਦਾ ਤਿਆਗ ਕਰ ਦਿੱਤਾ ਹੈ। ਯੋਗੀ ਵਿੱਚ ਇੱਛਾਵਾਂ ਖੋ ਜਾਂਦੀਆਂ ਹਨ, ਜਿਵੇਂ ਨਦੀਆਂ ਸਮੁੰਦਰ ਵਿੱਚ ਮਿਲਣ ਤੋਂ ਬਾਦ ਆਪਣੀ ਹੋਂਦ ਖੋ ਦਿੰਦੀਆਂ ਹਨ (2.70)।

ਸ਼ਾਸਤਰ ਗਿਆਨੀ ਨੂੰ ਕਿਸੇ ਅਜਿਹੇ ਵਿਅਕਤੀ ਦੇ ਰੂਪ ਵਿੱਚ ਵੇਖਿਆ ਜਾਂਦਾਹੈ, ਜੋ ਸ਼ਾਸਤਰ ਗਿਆਨ ਪ੍ਰਾਪਤ ਕਰਨ ਦਾ ਇੱਛੁੱਕ ਹੋਵੇ। ਇੱਥੋਂ ਤੱਕ ਕਿ ਇਸ ਗੁਣ ਦੀ ਵੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਕਿਉਂਕਿ ਉਹ ਇਕ ਆਮ ਵਿਅਕਤੀ ਤੋਂ ਵੱਧ ਗਿਆਨ ਰੱਖਦਾ ਹੈ। ਪਰ ਇਕ ਯੋਗੀ ਸਾਰੇ ਪ੍ਰਾਣੀਆਂ ਨੂੰ ਖੁਦ ਵਿੱਚ ਮਹਿਸੂਸ ਕਰਦਾ ਹੈ ਅਤੇ ਸਾਰੇ ਪ੍ਰਾਣੀਆਂ ਵਿੱਚ ਖੁਦ ਨੂੰ ਮਹਿਸੂਸ ਕਰਦਾ ਹੈ (6.29) ਅਤੇ ਇਹ ਜਾਣਨ ਤੋਂ ਬਾਦ ਕੋਈ ਵੀ ਧੋਖਾ ਨਹੀਂ ਖਾ ਸਕਦਾ (4.35)। ਇਸ ਤੋਂ ਅੱਗੇ ਜਾਣਨ ਲਈ ਕੁਝ ਵੀ ਨਹੀਂ ਹੈ।

ਕਰਮੀ, ਕਰਮਕਾਂਡਾਂ ਨਾਲ ਜੁੜਿਆ ਹੰੁਦਾ ਹੈ ਜਦੋਂ ਕਿ ਇਕ ਯੋਗੀ, ਯੱਗ ਦੀ ਤਰ੍ਹਾਂ, ਨਿਸ਼ਕਾਮ ਕਰਮਾਂ ਵਿੱਚ ਹਿੱਸਾ ਲੈਂਦਾ ਹੈ ਅਤੇ ਕਰਮ ਬੰਧਨਾਂ ਵਿੱਚ ਕਦੇ ਨਹੀਂ ਫਸਦਾ। ਇਸ ਤਰ੍ਹਾਂ ਇਕ ਯੋਗੀ ਕਰਮਕਾਂਡੀ ਨਾਲੋਂ ਵੀ ਉੱਚਾ (ਸ੍ਰੇਸ਼ਟ) ਹੰੁਦਾ ਹੈ।

...more
View all episodesView all episodes
Download on the App Store

Gita AcharanBy Siva Prasad


More shows like Gita Acharan

View all
The Stories of Mahabharata by Sudipta Bhawmik

The Stories of Mahabharata

912 Listeners