Gita Acharan

90. ਕੁਰਬਾਨੀ ਨੂੰ ਕੁਰਬਾਨ ਕਰਨਾ


Listen Later

ਯੱਗ ਕੁਰਬਾਨੀ ਜਾਂ ਨਿਰਸਵਾਰਥ ਕਾਰਜਾਂ ਦਾ ਪ੍ਰਤੀਕ ਹੈ। ਇਸ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕੁੱਝ ਯੋਗੀ ਦੇਵਤਿਆਂ ਲਈ ਯੱਗ ਕਰਦੇ ਹਨ ਬਾਕੀ ਲੋਕ ਕੁਰਬਾਨੀ ਨੂੰ ਬ੍ਰਹਮ ਦੀ ਅੱਗ ਵਿੱਚ ਕੁਰਬਾਨ ਕਰਦੇ ਹਨ (4.25)।

ਜਾਗਰੂਕਤਾ ਦੇ ਬਿਨਾਂ ਜੀਣ ਵਾਲੇ ਲਈ, ਜਿਊਣ ਦਾ ਅਰਥ ਸਿਰਫ਼ ਚੀਜ਼ਾਂ ਨੂੰ ਪ੍ਰਾਪਤ ਕਰਨਾ, ਉਨ੍ਹਾਂ ਦਾ ਸੰਗ੍ਰਹਿ ਕਰਨਾ ਹੈ। ਜੀਵਨ ਦਾ ਅਗਲਾ ਭਾਗ ਚੀਜ਼ਾਂ, ਵਿਚਾਰਾਂ ਅਤੇ ਭਾਵਨਾਵਾਂ ਦਾ ਤਿਆਗ ਹੈ। ਇਹ ਅਹੰਕਾਰ ਦੇ ਬੀਜਾਂ ਨੂੰ ਮਨ ਦੀ ਉਪਜਾਊ ਭੂਮੀ ਵਿੱਚ ਬੀਜਣ ਦੇ ਬਜਾਇ ਅੱਗ ਵਿੱਚ ਕੁਰਬਾਨ ਕਰਨ ਵਾਂਗ ਹੈ। ਤੀਜੇ ਭਾਗ ਵਿੱਚ ਕੁਰਬਾਨੀ ਨੂੰ ਹੀ ਕੁਰਬਾਨ ਕਰਨਾ ਹੈ। ਇਹ ਇਸ ਤਰ੍ਹਾਂ ਕਰਦੇ ਹੋਏ ਕਰਨਾ ਹੈ ਕਿ ਇਹ ਸਾਰੇ ਬ੍ਰਹਮ ਜਾਂ ਪ੍ਰਮਾਤਮਾ ਹੀ ਹਨ।

ਇਹ ਕਿਹਾ ਜਾ ਸਕਦਾ ਹੈ ਕਿ ਮਨ ਕੇਂਦਰਿਤ ਕਰਮ ਯੋਗੀ ਕਰਮ ਦੀ ਤਲਾਸ਼

ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਲਈ ਯੱਗ ਕਰਨਾ ਹੀ ਮਾਰਗ ਹੈ। ਬੁੱਧੀ ਕੇਂਦਰਿਤ ਹੋਏ ਗਿਆਨ ਯੋਗੀ ਸ਼ੁੱਧ ਜਾਗਰੂਕਤਾ ਲੋੜਦੇ ਹਨ, ਇਸ ਲਈ ਉਹ ਕੁਰਬਾਨੀ ਨੂੰ ਕੁਰਬਾਨ ਕਰਦੇ ਹਨ। ਜਦੋਂ ਕਿ ਪਹਿਲੇ ਯੋਗੀ ਅਨੁਕ੍ਰਮਿਕ ਜਾਂ ਕ੍ਰਮਪੂਰਵਕ ਅੱਗੇ ਵੱਧਣ ਵਾਲੇ ਹਨ, ਤੇ ਦੂਜੇ ਚਲਾਕ ਜਾਂ ਲੰਬੀ ਛਾਲ ਮਾਰਨ ਵਾਲੇ ਹਨ, ਪਰ ਇਹ ਦੁਰਲੱਭ ਹਨ। ਭਾਵੇਂ ਦੋਵੇਂ ਰਸਤੇ ਇਕ ਹੀ ਮੰਜ਼ਿਲ ’ਤੇ ਪੁੱਜਦੇ ਹਨ।

ਸ੍ਰੀ ਕ੍ਰਿਸ਼ਨ ਇਸ ਸੱਚਾਈ ਨੂੰ ਇੰਦਰੀਆਂ ਦੇ ਸੰਬੰਧਾਂ ਰਾਹੀਂ ਸਮਝਾਉਂਦੇ ਹਨ ਅਤੇ ਕਹਿੰਦੇ ਹਨ ਕਿ ਆਮ ਯੋਗੀ ਜਨ ਸਾਰੇ ਸਰੋਤਾਂ ਤੇ ਇੰਦਰੀਆਂ ਨੂੰ ਸੰਜਮ ਰੂਪ ਵਿੱਚ ਅਗਨੀ ਵਿੱਚ ਹਵਨ ਕਿਰਿਆ ਕਰਦੇ ਹਨ ਜਦੋਂਕਿ ਦੂਜੇ ਯੋਗੀ ਲੋਕ ਸ਼ਬਦਾਂ ਰਾਹੀਂ ਸਾਰੇ ਵਿਸ਼ਿਆਂ ਨੂੰ ਇੰਦਰੀ ਰੂਪ ਅਗਨੀਆਂ ਵਿੱਚ ਹਵਨ ਕਰਦੇ ਹਨ (4.26)। ਇਹ ਸੰਖੇਪ ਵਿੱਚ ਕੁਰਬਾਨੀ ਨੂੰ ਕੁਰਬਾਨ ਕਰਨ ਦਾ ਮਾਰਗ ਹੈ।

ਸ੍ਰੀ ਕ੍ਰਿਸ਼ਨ ਕਈ ਵਾਰ ਇੰਦਰੀਆਂ ਤੇ ਇੰਦਰੀਆਂ ਦੇ ਵਿਚਕਾਰ ਦੇ ਸੰੰਬੰਧਾਂ ਦੀ ਵਿਆਖਿਆ ਕਰਦੇ ਹਨ। ਇਸ ਦੀ ਪ੍ਰਮੁੱਖ ਵਿਆਖਿਆ ਇਹ ਹੈ, ਕਿ ਇੰਦਰੀਆਂ ਦੀ ਉਨ੍ਹਾਂ ਨਾਲ ਸੰਬੰਧਿਤ ਵਿਸ਼ਿਆਂ ਦੇ ਲਈ ਸੁਭਾਵਕ ਰੂਪ ਨਾਲ ਰਾਗ ਅਤੇ ਦਵੈਸ਼ ਦਾ ਅਨੁਭਵ ਕਰਦੇ ਹਨ, ਇਸ ਦਵੰਧ ਦੇ ਬਾਰੇ ਵਿੱਚ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ (3.34)।

ਇਕ ਖਾਸ ਕੋਸ਼ਿਸ਼ ਰਾਹੀਂ ਇਕ ਕਰਮ ਯੋਗੀ ਇੰਦਰੀਆਂ ਤੇ ਉਨ੍ਹਾਂ ਦੁਆਰਾ

ਉਪਜਾਏ ਵਿਸ਼ਿਆਂ ਦੇ ਪੁੱਲ ਨੂੰ ਤੋੜਦਾ ਹੈ, ਜਿਹੜਾ ਕਿ ਪਹਿਲੇ ਭਾਗ ਵਿੱਚ ਵਰਣਨ ਕੀਤਾ ਬਲਿਦਾਨ ਹੈ। ਦੂਜਾ ਭਾਗ ਇਕ ਗਿਆਨ ਯੋਗੀ ਲਈ ਹੈ ਜੋ ਜਾਗਰੂਕਤਾ ਦੇ ਮਾਧਿਅਮ ਰਾਹੀਂ ਇਕ ਸਾਖਸ਼ੀ (ਜਾਂ ਗਵਾਹ) ਬਣ ਕੇ ਕੁਰਬਾਨੀ ਨੂੰ ਹੀ ਕੁਰਬਾਨ ਕਰ ਦਿੰਦਾ ਹੈ। ਦੋਵਾਂ ਹੀ ਸਥਿਤੀਆਂ ਦਾ ਨਿਸਾਨਾ ਧਰੁੱਵੀਕਰਨ ਨੂੰ ਪਾਰ ਕਰਨਾ ਹੁੰਦਾ ਹੈ।

...more
View all episodesView all episodes
Download on the App Store

Gita AcharanBy Siva Prasad


More shows like Gita Acharan

View all
The Stories of Mahabharata by Sudipta Bhawmik

The Stories of Mahabharata

928 Listeners