Sign up to save your podcasts
Or

#Sakhi #SantTejaSinghJi
ਗੁਰੂ ਕੀ ਕੈਦ
ਗੁਰੂ ਕੇ ਬਾਗ਼ ਦਾ ਮੋਰਚਾ ਸ਼ੁਰੂ ਹੋਣ 'ਤੇ ਪੰਥ ਵਿੱਚ ਬੜਾ ਜੋਸ਼ ਫੈਲਿਆ। ਗੁਰੂ ਕੇ ਸਿੱਖਾਂ ਨੇ ਅਸਹਿ ਕਸ਼ਟ ਸਹਾਰ ਕੇ ਆਪਣੀ ਨਿਰਭੈਤਾ ਤੇ ਸਹਿਨਸ਼ੀਲਤਾ ਦੀ ਮਿਸਾਲ ਸਾਰੇ ਸੰਸਾਰ ਵਿੱਚ ਕਾਇਮ ਕਰ ਦਿੱਤੀ। (ਸੰਤ) ਭਾਈ ਤੇਜਾ ਸਿੰਘ ਜੀ ਦੇ ਦਿਲ ਵਿੱਚ ਵੀ ਉਛਾਲਾ ਆਇਆ ਕਿ ਮੈਂ ਵੀ ਇਸ ਜਥੇ ਵਿੱਚ ਸ਼ਾਮਲ ਹੋ ਕੇ ਅੰਗਰੇਜ਼ਾਂ ਦੀ ਕੈਦ ਵਿੱਚ ਜਾਵਾਂ। ਉਨ੍ਹਾਂ ਸੰਤ ਅਤਰ ਸਿੰਘ ਜੀ ਮਹਾਰਾਜ ਪਾਸ ਆਗਿਆ ਲੈਣ ਲਈ ਕਾਂਝਲੇ ਪੁੱਜ ਕੇ ਦਿਲ ਦੀ ਵਿਥਿਆ ਆਖ ਸੁਣਾਈ। ਸੰਤ ਜੀ ਮਹਾਰਾਜ ਨੇ ਫ਼ੁਰਮਾਇਆ, "ਤੁਸੀਂ ਤਾਂ ਅੱਗੇ ਹੀ ਗੁਰੂ ਕੀ ਕੈਦ ਵਿੱਚ ਹੋ, ਤੁਹਾਨੂੰ ਕਿਧਰੇ ਜਾਣ ਦੀ ਲੋੜ ਨਹੀਂ; ਮਸਤੂਆਣੇ ਸੇਵਾ ਕਰੀ ਜਾਓ।" ਫਿਰ ਕਿਹਾ, "ਭਾਈ! ਅਸੀ ਤਾਂ ਫ਼ਕੀਰ ਹਾਂ। ਵੱਡੀ ਕ੍ਰਿਪਾਨ ਧਾਰਨ ਨਹੀਂ ਕੀਤੀ ਪਰ ਇਹ ਠੀਕ ਨਹੀਂ, ਕ੍ਰਿਪਾਨ ਧਾਰੀ ਖ਼ਾਲਸੇ ਦੇ ਕੇਸਾਂ ਉੱਤੇ ਬੂਟ ਰੱਖੇ ਜਾਣ ਤੇ ਗੁਰੂ ਕੀ ਨਿੰਦਾ ਕੀਤੀ ਜਾਵੇ। ਮਹਾਤਮਾ ਗਾਂਧੀ ਦੇ ਚੱਕਰ ਅਧੀਨ ਮਾਰ ਖਾਣ ਨਾਲ ਖ਼ਾਲਸੇ ਦੀ ਅਣਖ਼ ਵਿੱਚ ਫ਼ਰਕ ਪਵੇਗਾ।" ਹੁਕਮ ਮੰਨ ਕੇ ਭਾਈ ਤੇਜਾ ਸਿੰਘ ਜੀ ਮਸਤੂਆਣੇ ਸੇਵਾ ਵਿੱਚ ਆ ਜੁਟੇ।
By The Kalgidhar Society#Sakhi #SantTejaSinghJi