ਜੈਨ ਮੌਤ ਦੇ ਆਮ ਸਿਧਾਂਤਾਂ ਤੋਂ ਗੁਰਮਤ ਫਿਲਾਸਫ਼ੀ ਵਿਚ ਕੋਈ ਸਾਂਝੀ ਗੱਲ ਨਹੀਂ ਹੈ। ਅਮਲੀ ਜੀਵਨ ਵਿਚ ਜੈਨੀਆਂ ਦੀ ਵਹਿਮ ਭਰੀ ਅਹਿੰਸਾ ਤੇ ਕਰੜਾਈ ਅਤੇ ਕਰਮਾਂ ਦੀ ਨੀਂਹ ਪ੍ਰਮਾਣੂ ਵਾਲੀ ਮਨੌਤ ਦਾ ਗੁਰੂ ਸਾਹਿਬ ਨੇ ਨੇ ਖੰਡਨ ਕੀਤਾ ਹੈ। ਬ੍ਰਹਮਚਰਜ ਅਤੇ ਮੋਹ ਤਿਆਗ ਵੀ ਇਹਨਾਂ ਦੇ ਅਸੂਲ ਹਨ
ਜੈਨੀ ਅਕਾਲ ਪੁਰਖ ਦੀ ਥਾਂ ਮੁਕਤ-ਆਤਮਾ ਨੂੰ ਹੀ ਈਸ਼ਵਰ ਆਖਦੇ ਹਨ ਇਹਨਾਂ ਦੇ ਪ੍ਰਚਾਰਕ ਸਾਧੂਆਂ ਨੂੰ ਸਰੋਵੜੇ ਕਿਹਾ ਜਾਂਦਾ ਹੈ। ਇਹ ਸਰਵੜੇ ਦੀਖਿਆ ਲੈਣ ਵੇਲੇ ਆਪਣੇ ਵਾਲ ਇਕ-ਇਕ ਕਰਕੇ ਪੁਟਾਂਦੇ ਹਨ ਅਤੇ ਪੁੱਟਣ ਵਾਲਾ ਹੱਥਾਂ ਨਾਲ ਸੁਆਹ ਮਲ ਕੇ ਵਾਲ ਪੁਟਦਾ ਹੈ ਤਾਂ ਜੋ ਵਾਲ ਤਿਲਕਣ ਨਾਂਹ।