Dots & Diaries

Koshish I Neer I Punjabi


Listen Later

ਕੋਈ ਜਿਊਂਦਾ ਨਹੀਂ ਗਿਆ,

ਸਭ ਮਰ ਕੇ ਜਾਂਦੇ ਨੇ,
ਆਖਿਰ ਨੂੰ ਬਾਜ਼ੀ ਤਾਂ
ਹਰ ਕੇ ਜਾਂਦੇ ਨੇ,
ਜਦ ਤਕ ਹੈ ਜੰਗ ਜਾਰੀ,
ਡਟੇ ਰਹਿਣ ਦੀ ਕੋਸ਼ਿਸ਼ ਕਰ,
ਸਮੇਂ ਦੀ ਮਾਰਾਂ,
ਪਿੰਡੇ ਤੇ ਸਹਿਣ ਦੀ ਕੋਸ਼ਿਸ਼ ਕਰ।।

ਕਸ਼ਤੀ ਲੱਗੇ ਕਿਨਾਰੇ ਤੇ,
ਸਹਿ ਕੇ ਮਾਰ ਤੂਫ਼ਾਨਾਂ ਦੀ,
ਪਾਣੀ ਵੀ ਬਦਲ ਦਿੰਦਾ,
ਸ਼ਕਲ ਚਟਾਨਾਂ ਦੀ,
ਆਪਣੇ ਇਰਾਦੇ ਤੇ,
ਟਿਕੇ ਰਹਿਣ ਦੀ ਕੋਸ਼ਿਸ਼ ਕਰ,
ਸਮੇਂ ਦੀ ਮਾਰਾਂ,
ਪਿੰਡੇ ਤੇ ਸਹਿਣ ਦੀ ਕੋਸ਼ਿਸ਼ ਕਰ।।

ਸੁਣ ਨੀਰ ਜ਼ਿੰਦਗੀ ਦੇ,
ਦਸਤੂਰ ਨਿਆਰੇ ਨੇ,
ਦਿਨ ਵਿੱਚ ਗਿਣਨੇ ਪੈਂਦੇ,
ਅੰਬਰਾਂ ਦੇ ਤਾਰੇ ਨੇ,
ਸੂਰਜ ਮੱਥੇ ਚੜਾਉਣ ਲਈ,
ਇਕਾਂਤ ਵਿੱਚ ਬਹਿਣ ਦੀ ਕੋਸ਼ਿਸ਼ ਕਰ,
ਸਮੇਂ ਦੀ ਮਾਰਾਂ,
ਪਿੰਡੇ ਦੀ ਸਹਿਣ ਦੀ ਕੋਸ਼ਿਸ਼ ਕਰ।।

Concept and Created by : Neer

Follow me :

FACEBOOK : https://www.facebook.com/dotsanddiaries
TWITTER : https://twitter.com/dotsanddiaries
INSTAGRAM : https://www.instagram.com/dotsanddiaries/
WORDPRESS : https://dotsanddiaries.wordpress.com

...more
View all episodesView all episodes
Download on the App Store

Dots & DiariesBy Neer