In 1954, Harmail Kaur (Merle Singh) arrived from India in Australia after a month-long sea voyage, her young son in her arms and no English skills. As one of the very few Punjabi women in Far North Queensland at the time, she says local Australian families treated her “like their own”. With no formal lessons, Kaur learnt English simply by listening, watching and observing, eventually developing a distinctly Australian accent. From making her own clothes on a pedal sewing machine and working in a hospital from her 40s into her 80s, to fishing and catching crocodiles, Kaur built an unconventional life defined by hard work. Hear her remarkable story in the podcast. - 1932 ’ਚ ਪਾਕਿਸਤਾਨ ਦੇ ਧੌਲਮਾਜਰਾ-82 ਚੱਕ, ਗੁਰੁਦੁਵਾਰਾ ਪੰਜਾ ਸਾਹਿਬ ਦੇ ਨੇੜੇ ਜੰਮੀ-ਪਲੀ ਹਰਮੇਲ ਦੇ ਪਰਿਵਾਰ ਨੇ, 1946 ’ਚ ਭਾਰਤ ਦੇ ਪੰਜਾਬ ’ਚ ਸਮਰਾਰੀ ਪਿੰਡ ’ਚ ਵਸੇਬਾ ਕੀਤਾ। 19 ਸਾਲ ਦੀ ਉਮਰ ’ਚ ਪੰਜਾਬ ’ਚ ਹੋਏ ਵਿਆਹ ਤੋਂ ਬਾਅਦ 1954 ’ਚ ਹਰਮੇਲ ਆਪਣੇ ਛੋਟੇ ਜਿਹੇ ਬੱਚੇ ਨਾਲ ਇਕੱਲੀ ਮਹੀਨਿਆਂ ਦੇ ਸਮੁੰਦਰੀ ਸਫ਼ਰ ਤੋਂ ਬਾਅਦ ਆਸਟ੍ਰੇਲੀਆ ਪਹੁੰਚੀ, ਉਦੋਂ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਨਾ ਕੋਈ ਰਸਮੀ ਕਲਾਸ ਲਾਈ, ਉਨ੍ਹਾਂ ਨੇ ਲੋਕਾਂ ਨੂੰ ਸੁਣ-ਸੁਣ ਕੇ ਅਤੇ ਉਨ੍ਹਾਂ ਨੂੰ ਦੇਖ ਕੇ ਭਾਸ਼ਾ ਸਿੱਖੀ। ਅੱਜ ਉਹ ਖ਼ਾਸ ਆਸਟ੍ਰੇਲੀਅਨ ਲਹਿਜ਼ੇ ਵਿੱਚ ਅੰਗਰੇਜ਼ੀ ਬੋਲਦੇ ਹਨ। ਕੁਈਨਜ਼ਲੈਂਡ 'ਚ ਫਾਰਮ ਦੀ ਜ਼ਿੰਦਗੀ, ਹਸਪਤਾਲ ਵਿੱਚ 81 ਸਾਲ ਦੀ ਉਮਰ ਤੱਕ ਕੰਮ ਤੋਂ ਲੈ ਕੇ ਮੱਛੀਆਂ ਤੇ ਮਗਰਮੱਛ ਫੜਨ ਤੱਕ ਦੇ ਦਿਲਚਸਪ ਤਜਰਬੇ ਉਨ੍ਹਾਂ ਦੀ ਵਿਲੱਖਣ ਪਰਵਾਸੀ ਕਹਾਣੀ ਨੂੰ ਹੋਰ ਵੀ ਦਿਲਚਸਪ ਬਣਾਉਂਦੇ ਹਨ। ਪੂਰੀ ਗੱਲਬਾਤ ਇੰਟਰਵਿਊ ਰਾਹੀਂ ਸੁਣੋ...