Radio Haanji Podcast

05 March, Today News - Gautam Kapil - Radio Haanji


Listen Later

ਘਰਾਂ ਦੀ ਉਸਾਰੀ ਦੌਰਾਨ ਗ੍ਰਾਹਕਾਂ ਨੂੰ ਰਾਹਤ ਅਤੇ Builders ਖਿਲਾਫ਼ ਸਖ਼ਤੀ ਵਾਲਾ ਕਾਨੂੰਨ ਲਾਗੂ ਕਰੇਗੀ Victoria ਸਰਕਾਰ

ਵਿਕਟੋਰੀਆ ਵਿੱਚ ਆਪਣੇ ਘਰ ਦੇ ਨਿਰਮਾਣ ਦੌਰਾਨ ਜਿਹੜੇ ਲੋਕ ਅਕਸਰ dodgy builders ਦਾ ਸ਼ਿਕਾਰ ਹੋ ਜਾਂਦੇ ਸੀ, ਉਹਨਾਂ ਨੂੰ ਬਚਾਉਣ ਲਈ ਹੁਣ Jacinta Allan ਸਰਕਾਰ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਵਿਚ ਹੈ।

ਨਵੇਂ ਕਾਨੂੰਨ ਤਹਿਤ Building and Plumbing Commission ਨੂੰ ਵਧੇਰੇ ਤਾਕਤਾਂ ਦਿੱਤੀਆਂ ਜਾਣਗੀਆਂ। ਨਾਲ ਹੀ domestic ਬਿਲਡਿੰਗ ਇੰਸ਼ੋਰੈਂਸ ਨੂੰ ਓਦੋਂ ਹੀ ਵਰਤਿਆ ਜਾ ਸਕੇਗਾ, ਜਦੋਂ ਇਮਾਰਤ ਵਿੱਚ ਪਹਿਲਾ ਨੁੱਕਸ ਵਿਖਾਈ ਪੈਂਦਾ ਹੈ। ਇਸ ਤੋਂ ਪਹਿਲਾਂ ਨਿਯਮ ਇਹ ਸੀ ਕਿ insurance ਨੂੰ ਸਿਰਫ਼ ਆਖਰੀ ਵਿਕਲਪ ਦੇ ਤੌਰ 'ਤੇ ਵਰਤਿਆ ਜਾਂਦਾ ਸੀ। 

ਯਾਨੀ ਕਿਸੇ ਬਿਲਡਰ ਦੇ ਦੀਵਾਲੀਆ ਹੋ ਜਾਣ ਜਾਂ ਮੌਤ ਹੋ ਜਾਣ ਦੀ ਸੂਰਤ ਵਿੱਚ।

ਇਸ ਤੋਂ ਇਲਾਵਾ developers ਨੂੰ ਇੱਕ bond ਦੇਣ ਦੀ ਲੋੜ ਪਵੇਗੀ। ਇਹ bond construction cost ਦਾ 2 ਫੀਸਦੀ ਹੋਵੇਗਾ।

Bond ਨੂੰ ਰੈਗੂਲੇਟਰ ਦੇ ਕੋਲ 2 ਸਾਲ ਤੱਕ ਲਈ ਰੱਖਣਾ ਹੋਵੇਗਾ। ਨਵੇਂ ਕਾਨੂੰਨ ਤਹਿਤ ਕਮਿਸ਼ਨ ਨੂੰ ਸਖ਼ਤ ਤਾਕਤਾਂ ਦੇਕੇ ਜਾਅਲੀ ਬਿਲਡਰਾਂ ਖਿਲਾਫ਼ ਕਾਰਵਾਈ ਕਰਨ ਦੇ ਵੀ ਵਿਕਲਪ ਹੋਣਗੇ।

ਹਾਲੇ ਇਹਨਾਂ ਪ੍ਰਸਤਾਵਿਤ ਨਿਯਮਾਂ ਨੂੰ ਅਗਲੇ ਸਾਲ ਲਾਗੂ ਕਰਨ ਤੋਂ ਪਹਿਲਾਂ ਪਾਰਲੀਮੈਂਟ ਵਿੱਚੋਂ ਗੁਜ਼ਰਨਾ ਹੋਵੇਗਾ।

...more
View all episodesView all episodes
Download on the App Store

Radio Haanji PodcastBy Radio Haanji