Share Radio Haanji Podcast
Share to email
Share to Facebook
Share to X
By Radio Haanji
The podcast currently has 1,337 episodes available.
ਨਵੀਂ ਆ ਰਹੀ ਪੰਜਾਬੀ ਫ਼ਿਲਮ ਆਪਣੇ ਘਰ ਬੇਗਾਨੇ ਜਿਸ ਵਿੱਚ ਮੁੱਖ ਭੂਮਿਕਾ ਵਿੱਚ ਵਿੱਚ ਨਜ਼ਰ ਆਉਣਗੇ ਪੰਜਾਬੀ ਸਿਨੇਮਾ ਦੀ ਉਭਰਦੀ ਹੋਈ ਅਭਿਨੇਤਰੀ ਪ੍ਰੀਤ ਔਜਲਾ, ਰੇਡੀਓ ਹਾਂਜੀ ਵੱਲੋਂ ਗੌਤਮ ਕਪਿਲ ਜੀ ਨਾਲ ਹੋਈ ਇਸ ਖਾਸ ਗੱਲਬਾਤ ਵਿੱਚ ਅਸੀਂ ਪ੍ਰੀਤ ਔਜਲਾ ਤੋਂ ਜਾਣਗੇ ਉਹਨਾਂ ਦੀ ਫਿਲਮ ਆਪਣੇ ਘਰ ਬੇਗਾਨੇ ਅਤੇ ਹੋਰ ਆਉਣ ਵਾਲੀਆਂ ਫ਼ਿਲਮਾਂ ਬਾਰੇ...
ਪ੍ਰਿੰਸ ਕੰਵਲਜੀਤ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਅਜਿਹਾ ਨਾਂਅ ਹੈ ਜਿਸਦੀ ਪਛਾਣ ਜ਼ਿਆਦਾਤਰ ਪੰਮੇ ਨਾਮ ਤੋਂ ਹੁੰਦੀ ਹੈ, ਆਪਣੀ ਵਿਲੱਖਣ ਅਦਾਕਾਰੀ ਨਾਲ ਹਮੇਸ਼ਾ ਹੀ ਉਹਨਾਂ ਨੇ ਦਰਸ਼ਕਾਂ ਨੂੰ ਮੋਹਿਆ ਹੈ, ਅੱਜ ਦੀ ਇੰਟਰਵਿਊ ਵਿੱਚ ਅਸੀਂ ਜਾਂਣਗੇ ਉਹਨਾਂ ਦੀ ਆਉਣ ਵਾਲੀ ਨਵੀਂ ਫ਼ਿਲਮ ਸੈਕਟਰ 17 ਬਾਰੇ, ਕੀ ਹੈ ਸੈਕਟਰ 17 ਅਤੇ ਕਿਵੇਂ ਹੋਂਦ ਵਿੱਚ ਆਈ ਇਹ ਕਹਾਣੀ ਅਤੇ ਫ਼ਿਲਮ, ਇਸਤੋਂ ਇਲਾਵਾ ਉਹਨਾਂ ਦੀ ਜ਼ਿੰਦਗੀ ਦੇ ਤਜਰਬਿਆਂ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਾਨਣ ਦਾ ਮੌਕਾ ਮਿਲੇਗਾ, ਉਮੀਦ ਕਰਦੇ ਆਂ ਗੌਤਮ ਕਪਿਲ ਜੀ ਦੁਆਰਾ ਕੀਤੀ ਇਹ ਖ਼ਾਸ ਮੁਲਾਕਾਤ ਤੁਸੀਂ ਜਰੂਰ ਪਸੰਦ ਕਰੋਗੇ
ਘਮੰਡ ਤੇ ਇਨਸਾਨ ਦਾ ਬਹੁਤ ਪੁਰਾਣਾ ਅਤੇ ਅਟੁੱਟ ਰਿਸ਼ਤਾ ਹੈ, ਸਾਡੇ ਦਿਮਾਗ਼ ਵਿੱਚ ਸਾਨੂੰ ਆਪਣੇ ਆਪ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਵਿਚਾਰ ਹੁੰਦੇ ਹਨ, ਜਿੰਨ੍ਹਾਂ ਵਿੱਚ ਸਭ ਤੋਂ ਆਮ ਹੁੰਦਾ ਹੈ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਸਮਝਣਾ ਅਤੇ ਇਹ ਸੋਚ ਅਕਸਰ ਉਦੋਂ ਹੋਰ ਜ਼ੋਰ ਫੜ੍ਹ ਲੈਂਦੀ ਹੈ ਜਦੋਂ ਅਸੀਂ ਕੋਈ ਮੁਕਾਮ ਹਾਸਿਲ ਕਰ ਲੈਂਦੇ ਹਾਂ, ਸਾਨੂੰ ਜਾਪਣ ਲੱਗਦਾ ਹੈ ਕਿ ਅਸੀਂ ਬਹੁਤ ਤਾਕਤਵਰ ਹਾਂ ਅਤੇ ਅਸੀਂ ਹੀ ਹਾਂ ਜੋ ਇਹ ਸਭ ਕੁੱਝ ਚਲਾ ਰਹੇ ਹਾਂ ,ਅਸੀਂ ਹੰਕਾਰ ਅਤੇ ਆਤਮ ਵਿਸ਼ਵਾਸ ਵਿੱਚਲੀ ਮਹੀਨ ਲਕੀਰ ਟੱਪ ਕੇ ਕਦੋਂ ਇਸ ਮਾਇਆਜਾਲ ਵਿੱਚ ਫਸ ਕੇ ਦੁਨੀਆ ਨੂੰ ਆਪਣੇ ਇਸ਼ਾਰਿਆਂ ਤੇ ਨੱਚਦੀ ਵੇਖਣ ਲੱਗ ਜਾਂਦੇ ਹਾਂ ਸਾਨੂੰ ਪਤਾ ਹੀ ਨੀ ਲੱਗਦਾ, ਅੱਜ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਆਪਣੇ ਸਿਰ ਚੜ੍ਹਦੇ ਇਸ ਹੰਕਾਰ ਨੂੰ ਕਾਬੂ ਕਿਵੇਂ ਕਰਨਾ ਹੈ, ਕਿਉਂਕ ਜੇਕਰ ਅਸੀਂ ਇਸਨੂੰ ਕਾਬੂ ਨਹੀਂ ਕਰਾਂਗੇ ਤਾਂ ਇਹ ਸਾਨੂੰ ਕਾਬੂ ਕਰ ਲਵੇਗਾ...
ਸੁਪਰੀਮ ਕੋਰਟ ਨੇ ਬੁਲਡੋਜ਼ਰ ਨਿਆਂ ਦੇ ਮੁੱਦੇ ਉਤੇ ਬੁੱਧਵਾਰ ਨੂੰ ਸੁਣਾਏ ਆਪਣੇ ਅਹਿਮ ਫ਼ੈਸਲੇ ਵਿਚ ਹਿੰਦੀ ਕਵੀ ਪ੍ਰਦੀਪ ਦੀ ਘਰ ਸਬੰਧੀ ਕਵਿਤਾ ਦਾ ਵੀ ਹਵਾਲਾ ਦਿੱਤਾ ਕਿ ਘਰ ਸਿਰਫ਼ ਇਕ ਜਾਇਦਾਦ ਜਾਂ ਇਮਾਰਤ ਹੀ ਨਹੀਂ ਹੁੰਦਾ, ਸਗੋਂ ਇਹ ਪਰਿਵਾਰ ਦੀਆਂ ਸਮੂਹਿਕ ਆਸਾਂ-ਉਮੀਦਾਂ ਨੂੰ ਦਰਸਾਉਂਦਾ ਹੈ। ਜਸਟਿਸ ਬੀਆਰ ਗਵਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਮੁਲਜ਼ਮਾਂ ਜਾਂ ਦੋਸ਼ੀਆਂ ਦੀਆਂ ਜਾਇਦਾਦਾਂ ਨੂੰ ਮਨਮਰਜ਼ੀ ਨਾਲ ਢਾਹੁਣ ਵਾਲੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਇਜ਼ਰਾਈਲ ਗਾਜ਼ਾ ਅਤੇ ਲੇਬਨਾਨ ’ਚ ‘ਨਸਲਕੁਸ਼ੀ’ ਕਰ ਰਿਹਾ ਹੈ। ਬੀ.ਬੀ.ਸੀ. ਦੀ ਰੀਪੋਰਟ ਮੁਤਾਬਕ ਪ੍ਰਿੰਸ ਸਲਮਾਨ ਸੋਮਵਾਰ ਨੂੰ ਰਿਆਦ ’ਚ ਇਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਿੰਸ ਸਲਮਾਨ ਨੇ ਕਿਹਾ ਕਿ ਫਿਲਸਤੀਨ ਇਕ ਸੁਤੰਤਰ ਦੇਸ਼ ਹੈ ਅਤੇ ਇਸ ਨੂੰ ਵੱਖਰੇ ਦੇਸ਼ ਦਾ ਦਰਜਾ ਦਿਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਈਰਾਨ ਨਾਲ ਸਬੰਧ ਸੁਧਾਰਨ ਦਾ ਵੀ ਸੰਕੇਤ ਦਿਤਾ। ਸਲਮਾਨ ਨੇ ਇਜ਼ਰਾਈਲ ਨੂੰ ਈਰਾਨ ’ਤੇ ਹਮਲਾ ਨਾ ਕਰਨ ਦੀ ਚੇਤਾਵਨੀ ਦਿਤੀ ਅਤੇ ਵੈਸਟ ਬੈਂਕ ਅਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਨੂੰ ਵਾਪਸ ਬੁਲਾਉਣ ਦੀ ਵੀ ਮੰਗ ਕੀਤੀ।
ਗਾਜ਼ਾ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸਾਊਦੀ ਅਰਬ ਨੇ ਇਜ਼ਰਾਈਲ ਦੀ ਇੰਨੀ ਸਖਤ ਆਲੋਚਨਾ ਕੀਤੀ ਹੈ। ਸਾਊਦੀ ਅਰਬ ਦੀ ਪਹਿਲ ’ਤੇ ਰਿਆਦ ’ਚ ਮੁਸਲਿਮ ਅਤੇ ਅਰਬ ਨੇਤਾਵਾਂ ਨੇ ਮੱਧ ਪੂਰਬ ’ਚ ਇਜ਼ਰਾਈਲ ਦੀ ਕਾਰਵਾਈ ’ਤੇ ਚਰਚਾ ਕਰਨ ਲਈ ਇਕ ਐਮਰਜੈਂਸੀ ਬੈਠਕ ਬੁਲਾਈ। ਇਸ ’ਚ ਦੁਨੀਆਂ ਦੇ 50 ਤੋਂ ਵੱਧ ਮੁਸਲਿਮ ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦ
ਮਹਾਤਮਾ ਬੁੱਧ ਕਿਸੇ ਵੀ ਸਵਾਲ ਦਾ ਜਵਾਬ ਜ਼ਿਆਦਾਤਰ ਕਿਸੇ ਕਹਾਣੀ ਦੇ ਰੂਪ ਵਿੱਚ ਦੇਂਦੇ ਸਨ ਜਾਂ ਫ਼ਿਰ ਜੇਕਰ ਉਹਨਾਂ ਨੇ ਕੁੱਝ ਸਮਝਾਉਣਾ ਹੁੰਦਾ ਤਾਂ ਵੀ ਉਹ ਕਹਾਣੀ ਦਾ ਸਹਾਰਾ ਲੈਂਦੇ ਸਨ, ਅੱਜ ਦੀ ਕਹਾਣੀ ਵੀ ਉਹਨਾਂ ਦੇ ਇੱਕ ਚੇਲੇ ਵੱਲੋਂ ਪੁੱਛੇ ਗਏ ਸਵਾਲ ਕਿ ਦੁੱਖ ਕੀ ਹੈ ਦੇ ਜਵਾਬ ਦੇ ਰੂਪ ਵਿੱਚ ਬੁੱਧ ਦੁਵਾਰਾ ਸੁਣਾਈ ਗਈ ਸੀ, ਜਿਸ ਕਹਾਣੀ ਨੂੰ ਸੁਣ ਕੇ ਜਿਵੇਂ ਉਹਨਾਂ ਦੇ ਚੇਲਿਆਂ ਨੂੰ ਉਹਨਾਂ ਦੇ ਸਵਾਲ ਦਾ ਜਵਾਬ ਮਿਲ ਗਿਆ ਸੀ, ਆਸ ਕਰਦੇ ਹਾਂ ਕਿ ਸਾਨੂੰ ਸਭ ਨੂੰ ਵੀ ਜਵਾਬ ਜਰੂਰ ਮਿਲੇਗਾ...
ਖ਼ਬਰਾਂ ਦੇ ਇਸ ਹਿੱਸੇ ਵਿੱਚ ਤੁਸੀਂ ਸੁਣੋਗੇ ਪੰਜਾਬ ਅਤੇ ਭਾਰਤ ਦੀਆਂ ਖਾਸ ਖ਼ਬਰਾਂ, ਪ੍ਰੀਤਮ ਰੁਪਾਲ ਜੀ ਦੇ ਨਾਲ
ਗ੍ਰਾਹਕਾਂ ਦੇ ਹਵਾਲੇ ਨਜ਼ਰਸਾਨੀ ਕਰਨ ਵਾਲੀ ਨਿੱਜੀ ਸੰਸਥਾ Choice ਦੀ ਤਰਫ਼ੋ ਸਾਲ 2024 ਦੇ Shonky Awards ਦਾ ਐਲਾਨ ਕੀਤਾ ਗਿਆ ਹੈ।
ਅਸਲ ਵਿੱਚ ਇਹ ਐਵਾਰਡ ਹਰ ਸਾਲ ਉਹਨਾਂ ਕੰਪਨੀਆਂ ਜਾਂ ਬ੍ਰਾਂਡ ਨੂੰ ਦਿੱਤੇ ਜਾਂਦੇ ਹਨ, ਜਿਹੜੇ ਆਸਟ੍ਰੇਲੀਆਈ ਗ੍ਰਾਹਕਾਂ ਦਾ ਭਰੋਸਾ ਤੋੜਦੇ ਜਾਂ ਗੁਣਵੱਤਾ ਵਿੱਚ ਮਾੜੇ ਹੁੰਦੇ ਹਨ।
ਇਸ ਸਾਲ ਇਹ ਐਵਾਰਡ Meta ਨੂੰ ਦਿੱਤਾ ਗਿਆ ਹੈ। Facebook, Instagram ਅਤੇ Whatsapp ਦੇ ਜ਼ਰੀਏ ਸਭ ਤੋਂ ਵੱਧ scam ਫੈਲਾਉਣ ਦਾ ਇਲਜ਼ਾਮ ਝੱਲਣ ਵਾਲੀ Meta ਤੋਂ ਇਲਾਵਾ ਬੀਮਾ ਕੰਪਨੀ NIB, Daily Juice Co's ਅਤੇ Acerpure Clean Lite ਦੇ ਵੈਕਿਊਮ ਕਲੀਨਰ ਨੂੰ ਇਸ ਕੈਟਾਗਿਰੀ ਵਿੱਚ ਰੱਖਿਆ ਗਿਆ ਹੈ
ਚੀਨ ਦੇ ਦੱਖਣੀ ਸ਼ਹਿਰ ਝੁਹਾਈ ਵਿੱਚ ਕਾਰ ਨੇ ਸਪੋਰਟਸ ਸੈਂਟਰ ਵਿੱਚ ਕਸਰਤ ਕਰ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 35 ਵਿਅਕਤੀ ਮਾਰੇ ਗਏ ਤੇ 43 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ 62 ਸਾਲਾ ਕਾਰ ਚਾਲਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ ਕਿ ਇਹ ਹਮਲਾ ਸੀ ਜਾਂ ਹਾਦਸਾ। ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਬੀਤੀ ਰਾਤ ਕਰੀਬ 7.48 ਵਜੇ ਦੀ ਇਸ ਘਟਨਾ ਮਗਰੋਂ ਇਲਾਕੇ ਵਿੱਚ ਨਿਗਰਾਨੀ ਸਖ਼ਤ ਵਧਾ ਦਿੱਤੀ ਗਈ ਹੈ ਕਿਉਂਕਿ ਝੁਹਾਈ ਏਅਰਸ਼ੋਅ ਮੰਗਲਵਾਰ ਤੋਂ ਸ਼ੁਰੂ ਹੋ ਚੁੱਕਿਆ ਹੈ। ਪੁਲੀਸ ਨੇ ਕਾਰ ਚਾਲਕ ਦੀ ਪਛਾਣ ਸਿਰਫ਼ ਉਸ ਦੇ ਉਪਨਾਮ ਫੈਨ ਨਾਲ ਕੀਤੀ। ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਵਾਹਨ ਨੇ ਸੋਮਵਾਰ ਸ਼ਾਮ ਨੂੰ ਕਈ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ ਸੀ।
The podcast currently has 1,337 episodes available.