Radio Haanji Podcast

29 Jan, World NEWS - Gautam Kapil - Radio Haanji


Listen Later

ਅੱਜ ਸਵੇਰੇ ਡੈਲਫਟ ਟਾਪੂ ਨੇੜੇ ਸ੍ਰੀਲੰਕਾ ਦੀ ਜਲ ਸੈਨਾ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਪੰਜ ਭਾਰਤੀ ਮਛੇਰੇ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ, ਜਿਸ 'ਤੇ ਭਾਰਤ ਨੇ ਤੁਰੰਤ ਹੀ ਆਪਣੀ ਨਾਰਾਜ਼ਗੀ ਦਰਜ ਕਰਵਾਈ। ਨਵੀਂ ਦਿੱਲੀ ਨੇ ਸ੍ਰੀਲੰਕਾ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਵਿਦੇਸ਼ ਮੰਤਰਾਲੇ ਵਿੱਚ ਤਲਬ ਕਰਕੇ ਇਸ ਘਟਨਾ 'ਤੇ ਸਖ਼ਤ ਵਿਰੋਧ ਪ੍ਰਗਟ ਕੀਤਾ।

ਭਾਰਤ ਨੇ ਆਪਣੀ ਪ੍ਰਤੀਕਿਰਿਆ ਵਿੱਚ ਸਪਸ਼ਟ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਤਾਕਤ ਦੀ ਵਰਤੋਂ ਸਵੀਕਾਰ ਨਹੀਂ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸਵੇਰੇ ਡੈਲਫਟ ਟਾਪੂ ਨੇੜੇ 13 ਭਾਰਤੀ ਮਛੇਰੇ ਮੱਛੀ ਫੜ ਰਹੇ ਸਨ, ਜਦੋਂ ਸ੍ਰੀਲੰਕਾ ਦੀ ਨੌਸੈਨਾ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ। ਦੋ ਮਛੇਰਿਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਜਾਫਨਾ ਟੀਚਿੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਤਿੰਨ ਹੋਰ ਮਛੇਰੇ ਹਲਕੀਆਂ ਸੱਟਾਂ ਨਾਲ ਬਚ ਗਏ।

ਭਾਰਤੀ ਕੌਂਸੁਲੇਟ ਦੇ ਅਧਿਕਾਰੀਆਂ ਨੇ ਜ਼ਖ਼ਮੀ ਮਛੇਰਿਆਂ ਨੂੰ ਹਸਪਤਾਲ 'ਚ ਮਿਲ ਕੇ ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਪੂਰੀ ਮਦਦ ਦੇਣ ਦਾ ਭਰੋਸਾ ਦਿਲਾਇਆ। ਸ੍ਰੀਲੰਕਾ ਨੇ ਦੱਸਿਆ ਕਿ ਇਹ ਮਛੇਰੇ ਕਥਿਤ ਤੌਰ 'ਤੇ ਕੌਮਾਂਤਰੀ ਜਲ ਸੀਮਾ ਪਾਰ ਕਰਕੇ ਸ੍ਰੀਲੰਕਾ ਦੇ ਖੇਤਰ ਵਿੱਚ ਮੱਛੀ ਫੜ ਰਹੇ ਸਨ, ਜਿਸ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਕਿਸ਼ਤੀ ਵੀ ਜ਼ਬਤ ਕਰ ਲਈ ਗਈ।

ਇਸ ਮਾਮਲੇ ਨੂੰ ਲੈ ਕੇ ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਵੀ ਆਪਣਾ ਵਿਰੋਧ ਦਰਜ ਕਰਵਾਇਆ ਅਤੇ ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਅੱਗੇ ਇਹ ਮੁੱਦਾ ਚੁੱਕਿਆ। ਇਥੇ ਹੀ ਨਹੀਂ, ਪੁੱਡੂਚੇਰੀ ਦੇ ਮੁੱਖ ਮੰਤਰੀ ਐੱਨ ਰੰਗਾਸਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਮਛੇਰਿਆਂ ਦੀ ਰਿਹਾਈ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ।

...more
View all episodesView all episodes
Download on the App Store

Radio Haanji PodcastBy Radio Haanji