Radio Haanji Podcast

ਆਸਟਰੇਲੀਆ ਏਅਰਪੋਰਟ 'ਤੇ ਡਿਪੋਰਟੇਸ਼ਨ: ਕਾਰਣ, ਗਲਤਫਹਮੀਆਂ ਤੇ ਹਕੀਕਤ - Viva Immigration - Radio Haanji


Listen Later

ਅੱਜ ਕੱਲ ਆਸਟਰੇਲੀਆ ਏਅਰਪੋਰਟ ਤੇ ਜਦੋਂ ਲੋਕ ਪਹੁੰਚਦੇ ਨੇ ਖਾਸ ਕਰ ਸਟੂਡੈਂਟ, ਉਹਨਾਂ ਨੂੰ ਰੋਕਿਆ ਜਾਂਦਾ ਤੇ ਏਅਰਪੋਰਟ ਤੋਂ ਉਹਨਾਂ ਦੀ ਵਾਪਸੀ ਕਰਾ ਦਿੱਤੀ ਜਾਂਦੀ ਹੈ ਡਿਪੋਰਟ ਕਰਾ ਦਿੱਤਾ ਜਾਂਦਾ ਇਹਦੇ ਪਿੱਛੇ ਕੀ ਕਾਰਣ ਨੇ? ਬਹੁਤਿਆਂ ਦੇ ਮੋਬਾਇਲ ਦੇ ਵਿੱਚੋਂ ਕੁਝ ਇਤਰਾਜ਼ਯੋਗ ਸਮਗਰੀਆਂ ਨਿਕਲ ਆਉਂਦੀਆਂ ਕਈ ਨਸ਼ਾ ਪੱਤਾ ਲੈ ਕੇ ਆ ਜਾਂਦੇ ਆ ਜਾਂ ਫਿਰ ਕਈ ਆਪਣੀਆਂ ਅਸਾਈਨਮੈਂਟਾਂ ਕਰਕੇ ਵੀ ਫੜੇ ਜਾ ਰਹੇ ਨੇ।

ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਦ ਗਲਤ ਤਰੀਕੇ ਦੇ ਨਾਲ ਪ੍ਰਚਾਰਿਆ ਜਾ ਰਿਹਾ ਉਹ ਮੁੱਦਾ ਆ ਕਿ ਜਿਨ੍ਹਾਂ ਬੱਚਿਆਂ ਦੇ ਮਾਪੇ ਸਟੂਡੈਂਟ ਵੀਜ਼ੇ ਜਾਂ ਕਿਸੇ ਹੋਰ ਵੀਜ਼ੇ ਤੇ ਆਏ ਸੀ ਪਰ ਪੱਕੇ ਨਹੀਂ ਹੋ ਸਕੇ। ਬੱਚੇ 10 ਸਾਲ ਰਹਿਣ ਕਰਕੇ ਸਿਟੀਜਨਸ਼ਿਪ ਦੇ ਲਈ ਐਲੀਜੀਬਲ ਹੋ ਗਏ ਨਾਗਰਿਕ ਬਣ ਗਏ ।ਪਰ ਉਹਨਾਂ ਦੇ ਮਾਂ ਪਿਓ ਦਾ ਕੀ ਬਣੂਗਾ ? ਕਈ

ਸੋਸ਼ਲ ਮੀਡੀਆ ਦੇ ਉੱਤੇ ਦਾਅਵੇ ਕੀਤੇ ਜਾ ਰਹੇ ਨੇ ਕਿ ਉਹਨਾਂ ਦੇ ਲਈ ਹੁਣ ਆਸਾਨ ਹੋ ਗਿਆ ਵਾ ਸਿਸਟਮ ਉਹਨਾਂ ਨੂੰ ਆਟੋਮੈਟਿਕ PR ਮਿਲ ਜਾਊਗੀ ਪਰ ਇਹ ਸਭ ਏਨਾ ਆਸਾਨ ਨਹੀਂ ਇਹਦੇ ਬਾਰੇ ਵੀ ਵਧੇਰੇ ਜਾਣਕਾਰੀ ਇਸ PODCAST ਦੇ ਵਿੱਚ ਤੁਸੀਂ ਸੁਣ ਸਕਦੇ ਹੋ।

...more
View all episodesView all episodes
Download on the App Store

Radio Haanji PodcastBy Radio Haanji