Sant Teja Singh Ji

American Vapari Da Guru Nanak Te Bharosa | Sakhi - 14 | Sant Teja Singh Ji


Listen Later

#Sakhi #SantTejaSinghJi 

ਅਮਰੀਕਨ ਵਪਾਰੀ ਦਾ ਗੁਰੂ ਨਾਨਕ 'ਤੇ ਭਰੋਸਾ  ਅੰਗਰੇਜ਼ ਵਪਾਰੀ ਟੀ.ਸੀ. ਕਰਾਫਰਡ, ਸੰਤ ਤੇਜਾ ਸਿੰਘ ਜੀ ਦੀ ਸੰਗਤ ਕਰਕੇ, 'ਵਾਹਿਗੁਰੂ' ਗੁਰਮੰਤਰ ਦਾ ਤਕੜਾ ਅਭਿਆਸੀ ਹੋ ਗਿਆ। ਇੱਕ ਵਾਰੀ ਕਿਸੇ ਵਪਾਰਕ ਭੀੜਾ ਸਮੇਂ, ਗੁਰੂ ਨਾਨਕ ਦੇ ਚਰਨਾਂ ਵਿੱਚ ਬੇਨਤੀ ਕਰਨ 'ਤੇ ਅਕਾਸ਼ਬਾਣੀ ਹੋਈ ਕਿ ਸੰਤਾਂ ਨੇ ਹੀ ਤੇਰੀ ਮਦਦ ਕਰਨੀ ਹੈ। ਉਸ ਨੇ ਅਧੀਨਗੀ ਸਹਿਤ ਸੰਤ ਤੇਜਾ ਸਿੰਘ ਜੀ ਨੂੰ ਬੇਨਤੀ ਕਰਕੇ ਦੋ ਲੱਖ ਡਾਲਰ ਦੀ ਮੰਗ ਕੀਤੀ। ਸੰਤ ਜੀ ਨੇ ਕਿਹਾ, "ਮੇਰੇ ਪਾਸ ਸਿਰਫ਼ ਪੰਜ ਸੈਂਟ ਹਨ, ਮੈਂ ਦੋ ਲੱਖ ਕਿੱਥੋਂ ਲਿਆਵਾਂ?" ਕਰਾਫਰਡ ਦਾ ਭਰੋਸਾ ਗੁਰੂ ਨਾਨਕ ਸਾਹਿਬ 'ਤੇ ਸੀ। ਉਸ ਨੇ ਟੋਪੀ ਲਾਹ ਕੇ ਸੰਤਾਂ ਦੇ ਚਰਨਾਂ 'ਤੇ ਰੱਖ ਦਿੱਤੀ ਤੇ ਕਿਹਾ, "ਸਤਿਗੁਰੂ ਨੇ ਮੈਨੂੰ ਤੁਹਾਡੇ ਕੋਲ ਹੀ ਭੇਜਿਆ ਹੈ।" ਜੋ ਸਰਣ ਆਵੈ ਤਿਸ ਕੰਠ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥ (੫੪੪) ਸੰਤ ਤੇਜਾ ਸਿੰਘ ਜੀ ਨੇ ਕੈਨੇਡਾ ਜਾ ਕੇ ਪ੍ਰੇਮੀ ਦੀ ਸਹਾਇਤਾ ਲਈ ਸੰਗਤਾਂ ਪਾਸੋਂ ਦੋ ਲੱਖ ਡਾਲਰ ਦਾ ਬੰਦੋਬਸਤ ਕਰਕੇ ਉਸ ਦੀ ਮੁਸ਼ਕਲ ਨੂੰ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਦੂਰ ਕੀਤਾ।

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society