Sant Teja Singh Ji

Bacha Ghabra Nahi | Sakhi - 15 | Sant Teja Singh Ji


Listen Later

#Sakhi #SantTejaSinghJi 

ਬੱਚਾ ਘਬਰਾ ਨਹੀਂ  1908 ਵਿੱਚ ਕੈਨੇਡਾ ਸਰਕਾਰ ਨੇ, ਹਿੰਦੁਸਤਾਨੀਆਂ ਨੂੰ ਕੁੜਿੱਕੀ ਵਿੱਚ ਫ਼ਸਾ ਕੇ ਉੱਥੋਂ ਕੱਢ ਕੇ, ਇੱਕ ਮਾੜੇ ਮੁਲਖ਼ 'ਬ੍ਰਿਟਿਸ਼ ਹਾਊਂਡਰਾਸ' ਵਿੱਚ ਭੇਜਣ ਦੀ ਜੁਗਤ ਬਣਾਈ। ਕਾਨੂੰਨੀ ਤੌਰ ਤੇ ਕੇਸ ਕਾਫ਼ੀ ਗੁੰਝਲਦਾਰ ਹੋ ਗਿਆ। ਇੱਕ ਦਿਨ (ਸੰਤ) ਭਾਈ ਤੇਜਾ ਸਿੰਘ ਜੀ ਦੇ ਹਿਰਦੇ ਵਿੱਚ ਬਹੁਤ ਫ਼ਿਕਰ ਹੋਇਆ ਤੇ ਸਾਰੀ ਰਾਤ ਬੇਚੈਨ ਰਹੇ। ਅੰਮ੍ਰਿਤ ਵੇਲੇ ਤਿੰਨ ਵਜੇ ਸਤਿਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦੇ ਕੇ ਫ਼ੁਰਮਾਇਆ, "ਬੱਚਾ! ਘਬਰਾ ਨਹੀਂ, ਅਸੀਂ ਇਨ੍ਹਾਂ ਅੰਗਰੇਜ਼ਾਂ ਦਾ ਅਹੰਕਾਰ ਜਰਮਨ ਕੋਲੋਂ ਤੁੜਵਾਵਾਂਗੇ।" ਦੋ ਵੱਡੇ ਜੰਗ ਹੋਏ, ਇੰਗਲੈਂਡ ਦਾ ਸਾਰਾ ਧਨ ਖ਼ਰਚ ਹੋ ਗਿਆ ਤੇ ਦੇਸ ਕਰਜ਼ਾਈ ਹੋ ਗਿਆ। ਮਜ਼ਬੂਰੀ ਤੌਰ ਤੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਛੱਡਣਾ ਪਿਆ। ਸੰਤ ਅਤਰ ਸਿੰਘ ਜੀ ਦੀ ਕਿਰਪਾ ਨਾਲ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਲ ਲੈ ਕੇ, (ਸੰਤ) ਭਾਈ ਤੇਜਾ ਸਿੰਘ ਜੀ ਕਮਰਕੱਸਾ ਕਰਕੇ, ਹੋਰ ਉਤਸ਼ਾਹ ਨਾਲ ਔਕੜਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਏ।

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society