Sign up to save your podcasts
Or

ਚੰਡੀਗੜ੍ਹ – ਪੰਥ ਸੇਵਕ ਭਾਈ ਦਲਜੀਤ ਸਿੰਘ ਵੱਲੋਂ ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਖਾਲਸਾ ਪੰਥ ਅਤੇ ਗੁਰ-ਸੰਗਤਿ ਨਾਲ ਸੁਨੇਹਾ ਸਾਂਝਾ ਕੀਤਾ ਗਿਆ ਹੈ। ਇੱਥੇ ਅਸੀ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਸਾਂਝਾ ਕਰ ਰਹੇ ਹਾਂ:
ਅਕਾਲ ਸਹਾਇ॥
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਅੱਜ ੧ ਚੇਤ ੫੫੭ ਨਾਨਕਸ਼ਾਹੀ ਨੂੰ ਗੁਰੂ ਖਾਲਸਾ ਪੰਥ ਹੋਲੇ ਮਹੱਲੇ ਦਾ ਜੋੜ ਮੇਲਾ ਮਨਾ ਰਿਹਾ ਹੈ। ਹੋਲਾ ਮਹੱਲਾ ਜੋੜ ਮੇਲਾ ਮਨਾਉਣ ਦੇ ਬਹੁ ਪਰਤੀ ਉਦੇਸ਼ ਦਸਮੇਸ਼ ਪਿਤਾ ਜੀ ਨੇ ਮਿਥੇ ਹਨ। ਹੋਲੇ ਮਹੱਲੇ ਮੌਕੇ ਜਿੱਥੇ ਗੁਰਸੰਗਤਿ ਪਰਮ ਸਤ ਦੀ ਖੋਜ ਲਈ ਆਤਮ ਚੀਨਣ ਕਰਨ, ਆਤਮ ਰੰਗ ਅਤੇ ਗੁਰਮਤਿ ਦੀ ਸੋਝੀ ਪ੍ਰਾਪਤੀ ਲਈ ਇਕੱਤਰ ਹੁੰਦੀ ਹੈ ਓਥੇ ਇਸ ਇਕੱਤਰਤਾ ਦਾ ਮਨੋਰਥ ਸਾਂਝੀ ਪੰਥਕ ਸ਼ਕਤੀ ਅਤੇ ਖਾਲਸੇ ਦੇ ਜੰਗੀ ਜਾਹੋ ਜਲਾਲ ਦੇ ਦਰਸ਼ਨ ਕਰਨਾ ਅਤੇ ਪੰਥਕ ਜਜਬਾ ਭਰਨਾ, ਖਾਲਸਾ ਜੀ ਕੇ ਬੋਲ ਬਾਲੇ ਤੇ ਰਾਜ ਕਰੇਗਾ ਖਾਲਸਾ ਦੇ ਪੰਥਕ ਨਿਸ਼ਾਨੇ ਦੀ ਪ੍ਰਾਪਤੀ ਅਤੇ ਧਰਮ ਯੁੱਧ ਕਰ ਰਹੇ ਸਮੂਹ ਸਿੰਘ ਬੀਬੀਆਂ ਅਤੇ ਭੁਝੰਗੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨਾ ਵੀ ਹੁੰਦਾ ਹੈ। ਇਸੇ ਤਰ੍ਹਾਂ ਹੋਲੇ ਮਹੱਲੇ ਉੱਤੇ ਗੁਰੂ ਖਾਲਸਾ ਪੰਥ ਅੰਦਰ ਸਾਂਝੀਆਂ ਪੰਥਕ ਚੁਣੌਤੀਆਂ ਤੇ ਸੰਕਟਾਂ ਨੂੰ ਹਲ ਕਰਨ ਹਿਤ ਇਤਿਹਾਸ ਦੀ ਰੌਸ਼ਨੀ ਵਿਚ ਭਵਿਖ ਦੀ ਸੇਧ ਲਈ ਨੀਤੀ ਵਾਰਤਾ ਕਰਨ ਦੀ ਰਵਾਇਤ ਵੀ ਰਹੀ ਹੈ। ਅੱਜ ਵਰਤਮਾਨ ਸਮੇਂ ਜਦੋਂ ਪੰਥਕ ਸੰਸਥਾਵਾਂ ਅਤੇ ਜਥੇਬੰਦੀ ਖਿੰਡਾਓ ਅਤੇ ਗਿਰਾਵਟ ਦੇ ਦੌਰ ਵਿਚੋਂ ਗੁਜਰ ਰਹੀਆਂ ਹਨ ਉਸ ਵਕਤ ਆਪਸੀ ਸੰਵਾਦ ਹੋਰ ਵੀ ਜਰੂਰੀ ਹੋ ਜਾਂਦਾ ਹੈ। ਸੋ ਇਸੇ ਭਾਵਨਾ ਨਾਲ ਅਸੀਂ ਗੁਰਸੰਗਤਿ ਨਾਲ ਕੁਝ ਵਿਚਾਰ ਸਾਂਝੇ ਕਰ ਰਹੇ ਹਾਂ।
ਪਿਛਲੇ ਕਈ ਦਹਾਕਿਆਂ ਤੋਂ ਪੰਥਕ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਲਗਾਤਾਰ ਗਹਿਰੇ ਹੁੰਦੇ ਜਾ ਰਹੇ ਸੰਕਟਾਂ ਦੇ ਵਰਤਾਰੇ ਵਿਚ ੧੭ ਮੱਘਰ ੫੫੬ ਨਾਨਕਸ਼ਾਹੀ (੨ ਦਸੰਬਰ ੨੦੨੪ ਈ.) ਨੂੰ ਸਿਰੀ ਅਕਾਲ ਤਖਤ ਸਾਹਿਬ ਉਤੇ ਹੋਈ ਕਾਰਵਾਈ ਇਕ ਅਹਿਮ ਪੜਾਅ ਹੈ। ਬਿਨਾ ਸ਼ੱਕ ਜੋ ਪੰਜ ਗੁਨਾਹ ਬਾਦਲ ਧੜੇ ਕੋਲੋਂ ਮੰਨਵਾਏ ਗਏ ਹਨ ਉਹ ਸਹੀ ਹਨ ਪਰ ਇਸ ਸਾਰੀ ਗਿਰਾਵਟ, ਖਿੰਡਾਓ ਅਤੇ ਪੁਨਰਸੁਰਜੀਤੀ ਬਾਰੇ ਬਿਨਾ ਕਿਸੇ ਪੜਚੋਲ ਅਤੇ ਗੁਰਸੰਗਤਿ ਦੇ ਵੱਖ-ਵੱਖ ਜਥਿਆਂ ਤੇ ਸੰਸਥਾਵਾਂ ਦੀ ਸ਼ਮੂਲੀਅਤ ਤੋਂ ਬਿਨਾ ਕੀਤੇ ੨ ਦਸੰਬਰ ਵਾਲੇ ਫੈਸਲਿਆਂ ਨਾਲ ਪੰਥ ਵਿਚ ਸੂਤਰਧਾਰਤਾ ਹੋਣ ਦੀ ਬਜਾਏ ਖਿੰਡਾਓ ਅਤੇ ਭੰਬਲਭੂਸਾ ਹੋਰ ਵੀ ਵਧ ਗਿਆ ਹੈ। ਇਸ ਤੋਂ ਬਾਅਦ ਪਿਛਲੇ ਤਿੰਨ ਮਹੀਨਿਆਂ ਦੌਰਾਨ ਵੱਖ-ਵੱਖ ਤਖਤਾਂ ਦੇ ਜਥੇਦਾਰਾਂ ਦੀ ਮਨਮਰਜੀ ਨਾਲ ਕੀਤੀ ਸੇਵਾ ਮੁਕਤੀ ਅਤੇ ਸ਼ਿਰੋਮਣੀ ਕਮੇਟੀ ਦੇ ਪਰਧਾਨ ਦਾ ਅਸਤੀਫਾ ਖਿੰਡਾਓ ਦੇ ਇਸ ਵਰਤਾਰੇ ਦੀ ਪਰਤੱਖ ਮਿਸਾਲ ਹੈ।
੨ ਦਸੰਬਰ ੨੦੨੪ ਨੂੰ ਬਾਦਲ ਦਲ ਦੇ ਵਿਚ ਸਰਗਰਮ ਰਹੇ ਵੱਖ-ਵੱਖ ਵੋਟ ਰਾਜਨੀਤਕ ਆਗੂਆਂ, ਸ਼ਿਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਤਖਤਾਂ ਦੇ ਜਥੇਦਾਰਾਂ ਵਲੋਂ ਸਾਂਝੇ ਰੂਪ ਵਿਚ ਸੰਗਤ ਦੇ ਸਨਮੁਖ ਜੋ ਪੰਜ ਗੁਨਾਹ ਤਸਲੀਮ ਕੀਤੇ ਗਏ ਹਨ, ਇਹਨਾ ਗੁਨਾਹਾਂ ਦੇ ਹੇਠ ਲਿਖੇ ਪ੍ਰਮੁੱਖ ਦਾਇਰੇ ਬਣਦੇ ਹਨ:
ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਤੇ ਸ਼ਬਦ ਗੁਰੂ ਦੀ ਘੋਰ ਬੇਅਦਬੀ ਕਰਨ ਵਾਲਿਆਂ (ਜਿਵੇਂ ਕਿ ਸਿਰਸੇ ਵਾਲੇ ਪਾਖੰਡੀ) ਨਾਲ ਸਾਂਝ ਰੱਖਣੀ ਤੇ ਉਹਨਾ ਦੀ ਪੁਸ਼ਤਪੁਨਾਹੀ ਕਰਨੀ।
ਅ) ਗੁਰੂ ਖਾਲਸਾ ਪੰਥ ਦੇ ਦੋਖੀਆਂ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਜਾਲਮ ਪੁਲਿਸ ਅਫਸਰਾਂ ਨੂੰ ਪ੍ਰਸ਼ਾਸਨਿਕ ਅਤੇ ਰਾਜਸੀ ਅਹੁਦੇ ਦੇਣੇ ਤੇ ਉਹਨਾ ਦੀ ਪੁਸ਼ਤਪਨਾਹੀ ਕਰਨੀ।
ੲ) ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਅਤੇ ਸਾਖ ਨੂੰ ਢਾਹ ਲਾਉਣੀ।
ਸ) ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਾਖ, ਖੁਦਮੁਖਤਿਆਰੀ ਅਤੇ ਨਿਰਪੱਖਤਾ ਨੂੰ ਢਾਹ ਲਾਉਣੀ।
ਹ) ਸਿੱਖਾਂ ਦੀ ਜਥੇਬੰਦੀ ਅਕਾਲੀ ਦਲ ਦਾ ਚਰਿੱਤਰ ਬਦਲ ਕੇ ਇਸ ਨੂੰ ਪੰਜਾਬੀ ਪਾਰਟੀ ਬਣਾਉਣਾ।
ਇਹਨਾਂ ਗੁਨਾਹਾਂ ਬਾਬਤ ਬੀਤੇ ਲੰਮੇ ਸਮੇਂ ਤੋਂ ਬਹੁਤ ਸਾਰੇ ਪੰਥਪਰਸਤ ਜਥੇ ਅਤੇ ਸਖਸ਼ੀਅਤਾਂ ਲਗਾਤਾਰ ਗੁਰੂ ਖਾਲਸਾ ਪੰਥ ਨੂੰ ਸੁਚੇਤ ਕਰ ਰਹੇ ਸਨ। ਹੁਣ ਜਦੋਂ ਬਾਦਲ ਧੜੇ ਦੀ ਆਪਣੀ ਸਾਖ ਬਹੁਤ ਡਿੱਗ ਗਈ ਅਤੇ ਇਸ ਵਿਚ ਅੰਦਰੂਨੀ ਖਿੰਡਾਓ ਅਤੇ ਪਾਟੋਧਾੜ ਬਹੁਤ ਵਧ ਗਈ ਤੇ ਇਹਨਾ ਨੂੰ ਲਗਾਤਾਰ ਵੋਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਹਨਾ ਵੱਲੋਂ ੨ ਦਸੰਬਰ ੨੦੨੪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਉਕਤ ਪੰਜ ਗੁਨਾਹ ਕਬੂਲ ਕੀਤੇ ਗਏ ਹਨ।
ਇਥੇ ਇਹ ਗੱਲ ਖਾਸ ਗੌਰ ਕਰਨ ਵਾਲੀ ਹੈ ਕਿ ਇਹ ਮਾਮਲਾ ਕੁਝ ਆਗੂਆਂ ਦੀ ਧਾਰਮਿਕ ਸੁਧਾਈ ਦਾ ਨਹੀਂ ਹੈ, ਬਲਕਿ ਅਸਲ ਵਿਚ ਇਹ ਮਸਲਾ ਸਿਰੀ ਅਕਾਲ ਤਖਤ ਸਾਹਿਬ, ਸ਼ਿਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਅਕਾਲੀ ਰਾਜਨੀਤੀ ਦੀ ਸਾਖ ਅਤੇ ਸ਼ਾਨ ਦੀ ਪੁਨਰਸੁਰਜੀਤੀ ਦਾ ਹੈ।
2 ਦਸੰਬਰ ਵਾਲੇ ਫੈਸਲਿਆਂ ਬਾਰੇ ਵੀ ਵਿਆਪਕ ਪੜਚੋਲ ਦੀ ਲੋੜ ਹੈ ਕਿਉਂਕਿ ਇਹ ਅਮਲ ਪੰਥਕ ਕਸੌਟੀ ਉੱਤੇ ਖਰਾ ਨਹੀਂ ਉੱਤਰਦਾ ਅਤੇ ਇਸ ਵਿਚ ਕਈ ਬੁਨਿਆਦੀ ਊਣਤਾਈਆਂ ਹਨ।
ਗੁਨਾਹਾਂ ਦੇ ਕਾਰਨਾਂ ਦੀ ਵਿਆਪਕ ਪੜਚੋਲ ਦੀ ਅਣਹੋਂਦ ਰਹੀ
ਫੈਸਲਾ ਲੈਣ ਦੀ ਜੁਗਤਿ ਵਿਚ ਊਣਤਾਈਆਂ
ਤਨਖਾਹ ਦੀ ਜੁਗਤਿ ਵਿਚ ਊਣਤਾਈਆਂ ਤੇ ਗਲਤੀਆਂ:
ਦੂਸਰਾ ਜਥੇਦਾਰਾਂ ਵਲੋਂ ਸੁਖਬੀਰ ਸਿੰਘ ਅਤੇ ਸੁਖਦੇਵ ਸਿੰਘ ਵਰਗੇ ਗੁਨਾਹਗਾਰਾਂ ਨੂੰ ਨੀਲਾ ਬਾਣਾ ਪਵਾ ਕੇ ਸਤਿਗੁਰ ਨਾਨਕ ਸੱਚੇ ਪਾਤਿਸਾਹ ਦੇ ਦਰਬਾਰ ਦੇ ਬਰਛਾ ਬਰਦਾਰ ਜੇਹੀ ਸਨਮਾਨਿਤ ਸੇਵਾ ਦੇਣੀ ਹੀ ਆਪਣੇ ਆਪ ਵਿਚ ਤਨਖਾਹ ਤੇ ਪੰਥਕ ਰਵਾਇਤਾਂ ਦੀ ਉਲੰਘਣਾ ਹੈ ਅਤੇ ਦਸਮ ਪਾਤਸ਼ਾਹ ਜੀ ਵਲੋਂ ਬਖਸ਼ੇ ਨੀਲੇ ਬਾਣੇ ਦੀ ਤੌਹੀਨ ਤੇ ਗੁਰਮਤਿ ਦੀ ਸੋਝੀ ਨਾ ਹੋਣ ਦਾ ਸਬੂਤ ਹੈ।
ਸੋ, ਗੁਰਸੰਗਤਿ ਦੀਆਂ ਭਾਵਨਾ ਅਨੁਸਾਰ ਸਜ਼ਾ ਨਾ ਦੇ ਸਕਣਾ ਸ਼੍ਰੋ.ਗੁ.ਪ੍ਰ.ਕ. ਤਹਿਤ ਤਖਤ ਸਾਹਿਬਾਨ ਦੇ ਸੇਵਾ ਨਿਜ਼ਾਮ ਤੇ ਇਸ ਨਿਜ਼ਾਮ ਦੇ ਅਮਲਾਂ ਦੀ ਸੀਮਤਾਈ ਨੂੰ ਪਰਗਟ ਕਰਦਾ ਹੈ।
ਸਾਰੀ ਕਾਰਵਾਈ ਬਾਦਲ ਦਲ ਦੇ ਦੋ ਧੜਿਆਂ ਦੁਆਲੇ ਕੇਂਦਰਤ
ਸ਼ਿਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਸੰਬੰਧੀ ਅਸਪਸ਼ਟਤਾ:
ਸੋ ਹੁਣ ਜੋ ਨਵੀਂ ਭਰਤੀ ਦਾ ਆਦੇਸ਼ ਹੋਇਆ ਹੈ ਇਹ ਅਕਾਲੀ ਦਲ ਦੇ ਕਿਸ ਸਰੂਪ ਨੂੰ ਪੁਨਰ ਸੁਰਜੀਤ ਕਰਨ ਦੀ ਕਵਾਇਦ ਹੈ? ਇਸ ਸੰਬੰਧੀ ਕੋਈ ਸਪਸ਼ਟਤਾ ਨਹੀਂ ਕੀਤੀ ਗਈ।
ਆਦੇਸ਼ ਵਿਚ ਬੁਨਿਆਦੀ ਵਿਰੋਧਾਭਾਸ
ਜਥੇਦਾਰਾਂ ਦੀ ਨਿੱਜੀ ਨਿਰਪੱਖਤਾ ਅਤੇ ਪੰਥ ਪ੍ਰਤੀ ਵਚਨਬੱਧਤਾ
ਬਾਦਲ ਦਲੀਆਂ ਵਲੋਂ ਕਬੂਲੇ ਗੁਨਾਹ ਖਾੜਕੂ ਲਹਿਰ, ਸਿਰਸੇ ਵਾਲੇ ਪਾਖੰਡੀ ਵਿਰੁਧ ਲਹਿਰ ਅਤੇ ਗੁਰੂ ਗਰੰਥ ਸਾਹਿਬ ਬੇਅਦਬੀ ਇਨਸਾਫ ਲਹਿਰ ਦੁਆਲੇ ਕੇਂਦਰਤ ਹਨ।
ਇਹਨਾਂ ਤਿੰਨ ਲਹਿਰਾਂ ਵਿਚ ਦਸਮੇਸ਼ ਪਿਤਾ ਜੀ ਦੀ ਮਿਹਰ ਦੇ ਸਦਕਾ ਅਹਿਮ ਸੇਵਾਵਾਂ ਨਿਭਾਉਣ ਵਾਲੇ ਜਥਿਆਂ, ਸੰਸਥਾਵਾਂ ਤੇ ਸਖਸ਼ੀਅਤਾਂ ਨੂੰ ਇਸ ਸਾਰੇ ਅਮਲ ਤੋਂ ਲਾਂਭੇ ਰਖ ਕੇ ਜਥੇਦਾਰਾਂ ਨੇ ਸਰਬਤ ਖਾਲਸਾ ਪੰਥ ਪ੍ਰਤੀ ਆਪਣੀ ਵਚਨਵਧਤਾ ਦੀ ਬਜਾਏ ਸਿਰਫ ਬਾਦਲ ਦਲ ਪ੍ਰਤੀ ਆਪਣੀ ਵਫਾਦਾਰੀ ਸਾਬਤ ਕੀਤੀ ਹੈ।
ਇਕ ਜਥੇਦਾਰ ਤਾਂ ਅਜੇ ਕੁਛ ਸਮਾਂ ਪਹਿਲਾਂ ਤਕ ਦਿਲੀ ਤਖਤ ਦੇ ਵਜੀਰਾਂ ਨਾਲ ਸਿਧਾ ਰਾਬਤਾ ਰਖਣ ਕਰਕੇ ਅਤੇ ਆਪਣੀ ਸੁਰਖਿਆ ਲਈ ਦਿੱਲੀ ਤਖਤ ਦੇ ਕਮਾਂਡੋ ਰਖਣ ਕਰਕੇ ਨੁਕਤਾਚੀਨੀ ਦਾ ਸ਼ਿਕਾਰ ਹੁੰਦੇ ਆਏ ਹਨ।
ਇੰਝ ਸ਼੍ਰੋ.ਗੁ.ਪ੍ਰ.ਕ. ਵੱਲੋਂ ਨੀਯਤ ਜਥੇਦਾਰਾਂ ਦੀ ਨਿਰਪੱਖਤਾ ਤੇ ਨਿਸ਼ਕਾਮਤਾ ਦੋਵੇਂ ਹੀ ਸਵਾਲਾਂ ਦੇ ਘੇਰੇ ਵਿਚ ਹਨ।
ਭਾਵੇਂ ਕਿ ਹੁਣ ਸ਼੍ਰੋ.ਗੁ.ਪ੍ਰ.ਕ. ਨੇ ਇਹ ਜਥੇਦਾਰ ਵੀ ਬਦਲ ਦਿੱਤੇ ਹਨ ਪਰ ਉਕਤ ਨੁਕਤੇ ਅਜੇ ਵੀ ਵਾਜਬ ਹਨ ਤੇ ਧਿਆਨ ਵਿਚ ਰੱਖਣ ਯੋਗ ਹਨ।
ਮਨਮਰਜ਼ੀਆਂ ਹਾਲਾਤ ਨੂੰ ਖੂਨਰੇਜ਼ੀ ਵੱਲ ਧੱਕ ਰਹੀਆਂ ਹਨ
ਜੋ ਕਰਨਾ ਬਣਦਾ ਸੀ
ਮੁਕੰਮਲ ਪੰਥਕ ਜਥੇਬੰਦਕ ਜੁਗਤਿ ਖਾਲਸਾ ਪੰਥ ਦੇ ਤਖਤ ਸਾਹਿਬਾਨ ਦੀ ਸਿਰਮੌਰਤਾ ਦੀ ਬਹਾਲੀ ਲਈ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਪੰਥਕ ਨਿਜ਼ਾਮ ਸਿਰਜਣਾ, ਗੁਰਦੁਆਰਾ ਪ੍ਰਬੰਧਨ ਵਿਚ ਖੁਦਮੁਖਤਿਆਰੀ ਸਥਾਪਤ ਕਰਨਾ, ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਅਨੁਸਾਰੀ ਦੇਸ-ਕਾਲ ਘੜਨ ਦੇ ਸੰਗਰਾਮ ਨੂੰ ਸੂਤਰਬੱਧ ਕਰਨਾ ਅਤੇ ਇੰਡੀਅਨ ਨਿਜ਼ਾਮ ਸਮੇਤ ਕਿਸੇ ਵੀ ਦੁਨਿਆਵੀ ਤਖਤ ਅਧੀਨ ਚਲ ਰਹੀ ਵੋਟ ਰਾਜਨੀਤੀ ਨੂੰ ਸੂਤਰਬਧ ਕਰਨਾ ਪ੍ਰਮੁੱਖ ਖੇਤਰ ਬਣਦੇ ਹਨ।
ਇਸ ਸਾਰੀ ਕਵਾਇਦ ਵਿਚ ਗੁਰੂ ਖਾਲਸਾ ਪੰਥ ਅਤੇ ਗੁਰਸੰਗਤਿ ਦੇ ਵਿਸ਼ਵ ਭਰ ਵਿਚ ਵੱਖ-ਵੱਖ ਖੇਤਰਾਂ ਵਿਚ ਸਰਗਰਮ ਜਥਿਆਂ ਤੇ ਸੰਸਥਾਵਾਂ ਨੂੰ ਸ਼ਾਮਲ ਕਰਕੇ ਰਵਾਇਤੀ ਪੰਥਕ ਜੁਗਤਿ ਅਨੁਸਾਰ ਗੁਰਮਤਾ ਬੁਲਾਉਣ ਦੀ ਕਵਾਇਦ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਸੀ।
ਮੌਜੂਦਾ ਸੰਕਟ ਦੇ ਹੱਲ ਲਈ ਕੀ ਕੀਤਾ ਜਾਵੇ:
ਸੋ ਇਸ ਵੇਲੇ ਇਹ ਵੱਡੀ ਲੋੜ ਹੈ ਕਿ ਮੌਜੂਦਾ ਸੰਕਟ ਦੇ ਕਾਰਨਾਂ ਦੀ ਵਿਆਪਕ ਪੜਚੋਲ ਲਈ ਗੁਰੂ ਖਾਲਸਾ ਪੰਥ ਅਤੇ ਗੁਰਸੰਗਤਿ ਦੇ ਸਰਬਤ ਸਰਗਰਮ ਸੰਸਥਾਵਾਂ ਤੇ ਜਥਿਆਂ ਦਰਮਿਆਨ ਪੁਖਤਾ ਸੰਵਾਦ ਰਚਾਉਣ ਦੀ ਸ਼ੁਰੂਆਤ ਕੀਤੀ ਜਾਵੇ। ਸੰਵਾਦ ਲਈ ਪੰਥ ਦਾ ਸਥਾਈ ਮੰਚ ਸਿਰੀ ਅਕਾਲ ਤਖਤ ਦੇ ਮੌਜੂਦਾ ਨਿਜ਼ਾਮ ਦੀ ਵਿਸ਼ਵਾਸ਼ਜੋਗਤਾ ਨਿਵਾਣ ਵਿਚ ਹੋਣ ਕਾਰਨ ਸਰਬ ਸੰਸਾਰ ਵਿਚ ਵਿਚਰਦੇ ਖਾਲਸਾ ਪੰਥ ਨੂੰ ਇਸ ਬਾਬਤ ਉੱਦਮ ਕਰਨ ਲਈ ਪੰਥ ਦੀਆਂ ਅਹਿਮ ਸਖਸ਼ੀਅਤਾਂ ਅਧਾਰਤ ਇਕ ਆਰਜੀ ਜਥਾ ਥਾਪਣਾ ਪਵੇਗਾ। ਸੁਹਿਰਦ ਹਿੱਸਿਆਂ ਨੂੰ ਆਪਣਾ ਫਰਜ਼ ਪਛਾਣਦਿਆਂ ਇਸ ਬਾਰੇ ਉੱਦਮ ਕਰਨਾ ਚਾਹੀਦਾ ਹੈ।

ਦਲਜੀਤ ਸਿੰਘ
The post ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਸੁਨੇਹਾ appeared first on Sikh Pakh.
By Sikh Pakh5
11 ratings