Sant Teja Singh Ji

Bhai Ehh Taa Premi Hai | Sakhi - 7 | Sant Teja Singh Ji


Listen Later

#Sakhi #SantTejaSinghJi 

ਭਾਈ! ਇਹ ਤਾਂ ਪ੍ਰੇਮੀ ਹੈ  ਮਸਤਾਨੀ ਦਸ਼ਾ ਵਿੱਚ (ਸੰਤ) ਭਾਈ ਤੇਜਾ ਸਿੰਘ ਜੀ, ਸੰਤ-ਮਿਲਾਪ ਦੀ ਖਿੱਚ ਕਰਕੇ, ਬ੍ਰਹਮ ਗਿਆਨੀ ਸੰਤ ਬਾਬਾ ਸ਼ਾਮ ਸਿੰਘ ਜੀ ਦੇ ਦਰਸ਼ਨ ਕਰਨ ਗਏ। ਸੰਤ ਬਾਬਾ ਸ਼ਾਮ ਸਿੰਘ ਜੀ ਦੇ ਬਚਨਾਂ ਕਰਕੇ ਆਪ ਜੀ ਨੂੰ ਪੂਰਬਲੇ ਜਨਮਾਂ ਦੇ ਸੰਜੋਗ ਅਨੁਸਾਰ ਸੰਨ 1906 ਵਿੱਚ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਲਾਹੌਰ ਪਹਿਲੀ ਵਾਰ ਦਰਸ਼ਨ ਹੋਏ। ਡਾ: ਭਾਈ ਜੋਧ ਸਿੰਘ, ਜੋ ਭਾਈ ਤੇਜਾ ਸਿੰਘ ਦੇ ਹੇਠਾਂ ਪ੍ਰੋਫੈਸਰ ਦਾ ਕੰਮ ਕਰਦੇ ਸਨ, ਨੇ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਦੱਸਿਆ ਕਿ ਇਹ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਹਨ। ਸੰਤਾਂ ਦੇ ਮੁਖਾਰਬਿੰਦ ਤੋਂ ਸਹਿਜ-ਸੁਭਾਏ ਨਿਕਲਿਆ, "ਭਾਈ! ਇਹ ਤਾਂ ਪ੍ਰੇਮੀ ਹੈ।" ਇਸ ਬਚਨ ਦੇ ਨਿਕਲਣ ਨਾਲ ਹੀ ਆਪ ਨੇ ਮਸਤਾਨੀ ਦਸ਼ਾ ਜਰ ਲਈ ਅਤੇ ਡਿਗਣਾ-ਢਹਿਣਾ ਬੰਦ ਹੋ ਗਿਆ। ਇਸ ਪਿੱਛੋਂ ਆਪ ਜੀ ਨੇ ਸੰਤ ਅਤਰ ਸਿੰਘ ਜੀ ਦੇ ਬਚਨਾਂ ਅਨੁਸਾਰ ਆਪਣਾ ਸਾਰਾ ਜੀਵਨ ਗੁਰਸਿੱਖੀ ਵਿੱਚ ਢਾਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬ੍ਰਹਮ- ਵਿੱਦਿਆ ਗ੍ਰਹਿਣ ਕੀਤੀ। ਕੁਝ ਦਿਨ ਲਾਹੌਰ ਸੰਤਾਂ ਦੇ ਚਰਨਾਂ ਵਿੱਚ ਰਹਿ ਕੇ ਆਪ ਵਾਪਸ ਅੰਮ੍ਰਿਤਸਰ ਆ ਗਏ। ਫਿਰ ਪ੍ਰਿੰਸੀਪਲ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋ ਗਏ।  ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥ (੨੦੪

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society