Sant Teja Singh Ji

Cambridge University Ate Dastar | Sakhi - 12 | Sant Teja Singh Ji


Listen Later

#Sakhi #SantTejaSinghJi 

ਕੈਂਬਰਿਜ ਯੂਨੀਵਰਸਿਟੀ ਅਤੇ ਦਸਤਾਰ  1906 ਵਿੱਚ ਸੰਤ ਤੇਜਾ ਸਿੰਘ ਜੀ ਨੇ ਇੰਗਲੈਂਡ ਪਹੁੰਚ ਕੇ ਲੰਡਨ ਯੂਨੀਵਰਸਿਟੀ ਵਿੱਚ 'ਡਾਕਟਰ ਆਫ਼ ਸਾਇੰਸ' ਦੀ ਜਮਾਤ ਵਿੱਚ ਦਸਤਾਰ ਪਹਿਨ ਕੇ ਦਾਖ਼ਲਾ ਲਿਆ ਤਾਂ ਉੱਥੇ ਇੱਕ ਪ੍ਰੇਮੀ ਨੇ ਕਿਹਾ, "ਕੈਂਬਰਿਜ ਯੂਨੀਵਰਸਿਟੀ ਵਿੱਚ ਟੋਪੀ ਤੇ ਗਾਉਨ ਤੋਂ ਬਿਨਾਂ ਦਾਖ਼ਲ ਨਹੀਂ ਕਰਦੇ, ਤੁਸੀਂ ਉੱਥੇ ਦਾਖ਼ਲਾ ਕਿਉਂ ਨਹੀਂ ਲੈਂਦੇ? ਤੁਹਾਡਾ ਤਾਂ ਕੇਸਾਂ ਨਾਲ ਦਸਤਾਰ ਨੂੰ ਸਭ ਜਗ੍ਹਾ 'ਤੇ ਪ੍ਰਗਟ ਕਰਨ ਦਾ ਪ੍ਰਣ ਹੈ।" ਸੰਤ ਜੀ ਨੇ ਪਹਿਲੀ ਟਰਮ ਪੂਰੀ ਕਰ, ਕੈਂਬਰਿਜ ਯੂਨੀਵਰਸਿਟੀ ਦੇ ਟਿਊਟਰ ਜੈਕਸਨ ਨੂੰ ਬੜੀ ਯੁਕਤੀ ਨਾਲ, ਸਿੱਖ ਧਰਮ ਬਾਰੇ ਜਾਣਕਾਰੀ ਦੇ ਕੇ ਯੂਨੀਵਰਸਿਟੀ ਵਿੱਚ ਦਸਤਾਰ ਰੱਖਣ ਦੀ ਆਗਿਆ ਲੈ ਲਈ। ਇਹ ਪਹਿਲਾ ਅਵਸਰ ਸੀ ਕਿ ਇੱਕ ਸਿੱਖ ਵਿਦਿਆਰਥੀ, ਪਗੜੀ ਸਮੇਤ, ਇਸ ਪੁਰਾਣੇ ਸੁਤੰਤਰ ਵਿੱਦਿਆ ਦੇ ਕੇਂਦਰ ਵਿੱਚ, ਬਗ਼ੈਰ ਕਿਸੇ ਰੋਕ-ਟੋਕ ਦੇ, ਯੂਨੀਵਰਸਿਟੀ ਦੇ ਸਾਰੇ ਕੰਮਾਂ ਵਿੱਚ ਹਿੱਸਾ ਲੈਣ ਲੱਗ ਪਿਆ। ਆਪ ਨੇ ਡਿਗਰੀ ਦੀਆਂ ਛੇ ਟਰਮਾਂ ਵਿੱਚੋਂ ਪੰਜ, 1908 ਤਕ ਕਾਮਯਾਬੀ ਨਾਲ ਪੂਰੀਆਂ ਕੀਤੀਆਂ। ਇਸ ਤੋਂ ਬਾਅਦ ਇਸ ਯੂਨੀਵਰਸਿਟੀ ਵਿੱਚ ਹਰ ਸਿੱਖ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਕੇਸਾਂ ਅਤੇ ਦਸਤਾਰ ਨਾਲ ਦਾਖ਼ਲਾ ਮਿਲਦਾ ਹੈ।

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society