Sign up to save your podcasts
Or
#Sakhi #SantTejaSinghJi
ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਾਈ, ਲੈਕਚਰ ਅਤੇ ਗੁਰਮਤਿ ਪ੍ਰਚਾਰ ਸੰਤ ਤੇਜਾ ਸਿੰਘ ਜੀ ਨੇ ਵਿਚਾਰ ਕੀਤੀ ਕਿ ਅਮਰੀਕਾ ਵਿੱਚ ਐਮ.ਏ. ਦੀ ਪੜ੍ਹਾਈ ਪਹਿਲਾਂ ਕੀਤੀ ਜਾਵੇ ਤੇ ਕੈਂਬਰਿਜ ਵਿੱਚ ਡਿਗਰੀ ਪੂਰੀ ਕਰਨ ਦੀ ਛੇਵੀਂ ਟਰਮ ਠਹਿਰ ਕੇ ਕਰ ਲਵਾਂਗੇ। ਆਪ ਜੀ ਨੇ ਕੋਲੰਬੀਆ ਯੂਨੀਵਰਸਿਟੀ (ਨਿਊਯਾਰਕ) ਵਿੱਚ ਵਜ਼ੀਫ਼ਾ ਲਿਆ ਅਤੇ ਐਮ.ਏ. ਦੀ ਪੜ੍ਹਾਈ 1908 ਤੋਂ 1913 ਤਕ ਪੂਰੀ ਕੀਤੀ। ਇਸ ਦੌਰਾਨ ਆਪ ਜੀ ਨੇ ਕੈਨੇਡਾ ਦੇ ਰਹਿਣ ਵਾਲੇ ਹਿੰਦੁਸਤਾਨੀਆਂ ਦੀਆਂ ਔਕੜਾਂ ਦੂਰ ਕਰਾਈਆਂ ਅਤੇ ਅਮਰੀਕਾ, ਕੈਨੇਡਾ, ਇੰਗਲੈਂਡ ਆਦਿਕ ਵਿੱਚ ਪਹਿਲੇ ਗੁਰਦੁਆਰੇ ਅਸਥਾਪਤ ਕਰਾਏ। ਆਪ ਜੀ ਨੇ ਦੁਨੀਆਂ ਦੇ ਸਾਰੇ ਧਰਮਾਂ ਦੀਆਂ ਕਈ ਕਾਨਫਰੰਸਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਦਿੱਤਾ। ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਹੋਇਆਂ, ਇੱਕ ਪ੍ਰੋਫ਼ੈਸਰ ਦੀ ਖ਼ਾਸ ਪ੍ਰੇਰਨਾ 'ਤੇ, ਯੂਨੀਵਰਸਿਟੀ ਹਾਲ ਵਿੱਚ ਸੰਤ ਤੇਜਾ ਸਿੰਘ ਜੀ ਨੇ ਦੋ ਲੈਕਚਰ ਦਿੱਤੇ। ਇੱਕ ਲੈਕਚਰ ਭਗਤਾਂ ਅਤੇ ਗੁਰੂ ਨਾਨਕ ਸਾਹਿਬ ਉੱਤੇ ਤੇ ਦੂਜਾ ਉਸ ਵੇਲੇ ਦੇ ਹਿੰਦੁਸਤਾਨ ਉੱਤੇ। ਇਹ ਲੈਕਚਰ ਦਸ ਹਜ਼ਾਰ ਤੋਂ ਵੱਧ ਗੋਰੇ-ਗੋਰੀਆਂ ਨੇ ਸੁਣੇ। ਇਸ ਦੇ ਦੋ ਨਤੀਜੇ ਨਿਕਲੇ, ਪਹਿਲਾ ਇਹ ਕਿ ਅਖ਼ਬਾਰਾਂ ਰਾਹੀਂ ਵੈਨਕੂਵਰ (ਕੈਨੇਡਾ) ਵਿੱਚ ਹਿੰਦੁਸਤਾਨੀ ਭਰਾਵਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਵਿਦਵਾਨ ਭਰਾ ਨਿਊਯਾਰਕ ਆਇਆ ਹੋਇਆ ਹੈ ਅਤੇ ਸੰਪਰਕ ਕਰਕੇ ਸੰਗਤਾਂ ਨੇ ਸੰਤਾਂ ਨੂੰ ਔਕੜਾਂ ਸੁਲਝਾਉਣ ਲਈ ਕੈਨੇਡਾ ਬੁਲਾਇਆ। ਦੂਜਾ ਨਤੀਜਾ ਇਹ ਹੋਇਆ ਕਿ ਸੈਂਕੜੇ ਹੀ ਗੋਰੇ-ਗੋਰੀਆਂ ਗੁਰੂ ਨਾਨਕ ਦੇਵ ਜੀ ਦੇ ਸੱਚ ਦੇ ਮਾਰਗ 'ਤੇ ਚੱਲਣ ਲਈ ਸੰਤ ਜੀ ਨਾਲ ਸਤਿਸੰਗ ਕਰਨ ਲੱਗ ਪਏ ਅਤੇ ਵਾਹਿਗੁਰੂ ਗੁਰਮੰਤਰ ਦੇ ਅਭਿਆਸੀ ਬਣ ਗਏ: ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥ (੩੦੬)