ਜੇਕਰ ਆਪਾ ਆਪਣੇ ਆਲੇ ਦੁਆਲੇ ਨਜ਼ਰ ਮਾਰਦੇ ਹਾਂ ਤਾਂ ਆਪਾ ਨੂੰ ਪਤਾ ਲੱਗੇਗਾ ਕੀ ਪੰਜਾਬੀ ਭਾਸ਼ਾ ਹੋਲੀ ਹੋਲੀ ਅਲੋਪ ਹੋ ਰਹੀ ਹੈ। ਕਾਰਨ ਇਸਦੇ ਕਈ ਨੇ ਜਿਵੇਂ ਕਿ
੧. ਬੱਚਿਆਂ ਨੂੰ ਅੱਜਕੱਲ ਸਕੂਲਾ ਵਿੱਚ ਪੰਜਾਬੀ ਪੜ੍ਹਾਈ ਹੀ ਨਹੀ ਜਾਂਦੀ।
੨. ਮਾਂਵਾਂ ਵੀ ਬੱਚਿਆਂ ਨਾਲ ਹਿੰਦੀ , ਅੰਗਰੇਜੀ ਬੋਲਦੀਆਂ ਨਜ਼ਰ ਆਉਦੀਆਂ ਹਨ।
੩. ਆਪਣਾ ਜਵਾਨ ਵਰਗ ਬਾਹਰਲੇ ਮੁਲਕਾਂ ਵਿੱਚ ਜਾ ਰਿਹਾ ਹੈ ਅਤੇ ਜਿਹੜੇ ਪੁਰਾਣੇ ਪੰਜਾਬੀ ਬਾਹਰ ਜਾ ਕੇ ਵਸੇ ਹਨ ਉਹਨਾ ਦੇ ਜਵਾਕ ਪੰਜਾਬੀ ਲਿਖਣੀ ਪੜ੍ਹਣੀ ਨਹੀ ਜਾਣਦੇ।
ਹੋਰ ਵੀ ਆਪਾ ਕਈ ਸ਼ਬਦ ਜਾਣੇ ਅਣਜਾਣੇ ਹੋਰ ਭਾਸ਼ਾਵਾ ਦੇ ਪੰਜਾਬੀ ਵਿੱਚ ਵਰਤ ਰਹੇ ਹਾਂ। ਆਓ ਰਲ ਮਿਲ ਕੇ ਕੋਸ਼ਿਸ਼ ਕਰੀਏ ਪੰਜਾਬੀ ਪੜ੍ਹੀਏ ਤੇ ਪੰਜਾਬੀ ਲਿਖੀਏ ।