Radio Haanji Podcast

Children learn by trying, expect errors, respect efforts, and correct with warmth - Nani Ji


Listen Later

ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗ਼ਲਤੀਆਂ ਕਰਦੇ ਹਾਂ, ਬਚਪਨ ਤੋਂ ਲੈ ਕੇ ਬੁਢਾਪੇ ਤੱਕ ਗ਼ਲਤੀਆਂ ਦਾ ਇਹ ਸਿਲਸਿਲਾ ਚਲਦਾ ਰਹਿੰਦਾ ਹੈ, ਗ਼ਲਤੀਆਂ ਹੋਣਾ ਸੁਭਾਵਿਕ ਹੈ ਫਿਰ ਉਹ ਭਾਵੇਂ ਬੱਚੇ ਕਰਨ ਜਾਂ ਫਿਰ ਵੱਡੇ, ਪਰ ਅਕਸਰ ਅਸੀਂ ਆਪਣੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਪਰ ਬੱਚਿਆਂ ਦੀਆਂ ਗ਼ਲਤੀਆਂ ਉੱਤੇ ਗੁੱਸਾ ਹੁੰਦੇ ਹਾਂ, ਉਹਨਾਂ ਨੂੰ ਸਮਝਾਉਣ ਦੀ ਬਜਾਇ ਅਕਸਰ ਅਸੀਂ ਉਹਨਾਂ ਨੂੰ ਤਾਨ੍ਹੇ ਮਾਰਦੇ ਹਾਂ ਅਤੇ ਦੂਜੇ ਬੱਚਿਆਂ ਨਾਲ ਉਹਨਾਂ ਦਾ ਮੁਕਾਬਲਾ ਕਰਦੇ ਹਾਂ, ਕਿ ਜਿਵੇਂ ਤੈਨੂੰ ਸਮਝ ਨਹੀਂ ਆਉਂਦੀ, ਤੇਰਾ ਦਿਮਾਗ ਮੋਟਾ ਆ, ਫਲਾਣਿਆਂ ਦਾ ਬੱਚਾ ਵੇਖ ਕਿੰਨ੍ਹਾਂ ਸਿਆਣਾ ਅਤੇ ਸਮਝਦਾ ਆ, ਤੇਰੀ ਉਮਰ ਚ ਅਸੀਂ ਇੰਞ ਕਰਦੇ ਸੀ, ਉਞ ਕਰਦੇ ਸੀ, ਵਗੈਰਾ ਵਗੈਰਾ

ਪਰ ਇਹ ਵਤੀਰਾ ਬਹੁਤ ਗ਼ਲਤ ਹੈ ਅਤੇ ਗੈਰ ਕੁਦਰਤੀ ਹੈ, ਕਿਉਂਕਿ ਪਹਿਲੀ ਗੱਲ ਤਾਂ ਹਰ ਇਨਸਾਨ ਹਰ ਬੱਚਾ ਅਲੱਗ ਹੈ, ਹਰ ਕਿਸੇ ਦਾ ਦਿਮਾਗ ਅਲੱਗ ਹੈ, ਦੂਜਾ ਗ਼ਲਤੀਆਂ ਹੋਣਾ ਸਾਡੀ ਹੋਂਦ ਅਤੇ ਤਰੱਕੀ ਦਾ ਕਾਰਣ ਹਨ, ਜੇਕਰ ਕਿਸੇ ਨੇ ਕਦੇ ਕੋਈ ਗ਼ਲਤੀ ਨਹੀਂ ਕੀਤੀ ਤਾਂ ਇਸਦਾ ਮਤਲਬ ਕਿ ਉਸਨੇ ਕੋਈ ਕੰਮ ਵੀ ਨਹੀਂ ਕੀਤਾ

ਜੇਕਰ ਤੁਹਾਡਾ ਬੱਚਾ ਗ਼ਲਤੀਆਂ ਕਰਦਾ ਹੈ ਤਾਂ ਬਤੌਰ ਮਾਪੇ ਜਾਂ ਗਾਈਡ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਗ਼ਲਤੀਆਂ ਨੂੰ ਸਮਝੀਏ, ਉਹਨਾਂ ਗ਼ਲਤੀਆਂ ਨੂੰ ਸਹੀ ਕਰਨ ਲਈ ਬੱਚੇ ਨੂੰ ਸਹੀ ਰਾਹ ਦੱਸੀਏ ਅਤੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਓਹਨਾ ਨੂੰ ਸਹੀ ਅਤੇ ਗ਼ਲਤ ਬਾਰੇ ਸਮਝਾਈਏ, ਗ਼ਲਤੀ ਕਰਨ ਤੋਂ ਬਾਅਦ ਦਿਮਾਗ ਹਮੇਸ਼ਾਂ ਨਿਰਾਸ਼ਾ ਅਤੇ ਸ਼ਰਮਸਾਰ ਮਹਿਸੂਸ ਕਰਦਾ ਹੈ, ਜਿਸ ਕਾਰਨ ਬੱਚਾ ਅੱਗੇ ਤੋਂ ਕੋਈ ਕੰਮ ਕਰਨ ਤੋਂ ਝੱਕ ਜਾਵੇਗਾ ਅਤੇ ਕੁੱਝ ਵੀ ਨਵਾਂ ਨਹੀਂ ਕਰੇਗਾ, ਜੋ ਕਿ ਬੱਚੇ ਦੀ ਪੂਰੀ ਜ਼ਿੰਦਗੀ ਉੱਤੇ ਪ੍ਰਭਾਵ ਪਾ ਸਕਦਾ ਹੈ, ਇਸ ਲਈ ਬੱਚੇ ਨੂੰ ਸਮਝੋ ਅਤੇ ਸਹੀ ਤਰੀਕੇ ਨਾਲ ਸਮਝਾਓ...

...more
View all episodesView all episodes
Download on the App Store

Radio Haanji PodcastBy Radio Haanji