Sign up to save your podcasts
Or

#Sakhi #SantTejaSinghJi
ਦਸੇ ਪਾਤਸ਼ਾਹੀਆਂ ਹਾਜ਼ਰ-ਨਾਜ਼ਰ ਮਸਤਾਨੀ ਦਸ਼ਾ ਵਿੱਚ ਸੰਤ ਤੇਜਾ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀ ਖਿੱਚ ਪ੍ਰਤੀਤ ਕੀਤੀ। ਉਸ ਸਮੇਂ ਆਪ ਜੀ ਦੇ ਪਰਿਵਾਰ ਦੇ ਜੀਅ, ਘਰ ਵਿੱਚ ਹੀ ਹਰ ਰੋਜ਼ ਵਾਰੀ-ਵਾਰੀ ਪਾਠ ਤੇ ਅਰਦਾਸ ਕਰਦੇ ਸਨ। ਇੱਕ ਦਿਨ ਮਾਤਾ ਜੀ ਦੀ ਵਾਰੀ ਆਈ। ਮਾਤਾ ਜੀ ਨੂੰ ਅਰਦਾਸ ਨਹੀਂ ਸੀ ਆਉਂਦੀ । ਸੰਤਾਂ ਨੇ ਬੇਨਤੀ ਕੀਤੀ, "ਮਾਤਾ ਜੀ! ਜਿਵੇਂ ਆਉਂਦੀ ਹੈ ਉਵੇਂ ਹੀ ਕਰ ਲਵੋ।" ਭੋਲੀ ਮਾਤਾ ਨੇ ਜਦੋਂ ਦਸਾਂ ਪਾਤਸ਼ਾਹੀਆਂ ਦੇ ਬਿਨਾਂ ਨਾਂ ਲਏ ਅਰਦਾਸ ਕੀਤੀ ਤਾਂ ਸੰਤ ਜੀ ਚੌਫ਼ਾਲ ਸੁਹਾਗੇ ਵਤ, ਮੱਥੇ ਭਾਰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਸ ਤਰ੍ਹਾਂ ਡਿੱਗੇ ਜਿਵੇਂ ਪੂਰੇ ਸਰੀਰ ਦੇ ਅੰਗ-ਅੰਗ ਡੰਡਉਤ ਕਰ ਰਹੇ ਹੋਣ। ਹਿਰਦੇ ਵਿੱਚੋਂ ਦਸੇ ਪਾਤਸ਼ਾਹੀਆਂ ਦੇ ਨਾਵਾਂ ਦੀ ਇਲਾਹੀ ਧੁਨ ਨਿਕਲਣ ਤੋਂ ਬਾਅਦ ਹੀ ਖੜੇ ਹੋ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਦਲੀਲ-ਬਾਜ਼ ਅਤੇ ਪੱਛਮੀ ਵਿੱਦਿਆ ਦੇ ਮਾਦਾ-ਪ੍ਰਸਤ ਨੂੰ ਪਿਛਲੇ ਜਨਮ ਦੇ ਸ਼ੁਭ ਕਰਮਾਂ ਕਰਕੇ, ਅਧਿਆਤਮਿਕ ਤੌਰ 'ਤੇ ਅਨੁਭਵ ਕਰਵਾ ਦਿੱਤਾ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਦਸੇ ਪਾਤਸ਼ਾਹੀਆਂ ਹਾਜ਼ਰ-ਨਾਜ਼ਰ ਹੁੰਦੀਆਂ ਹਨ।
By The Kalgidhar Society#Sakhi #SantTejaSinghJi