Sign up to save your podcasts
Or
#Sakhi #SantTejaSinghJi
ਡਿਗਰੀ ਲੈਣ ਲਈ ਸਾਧ-ਸੰਗਤ ਦਾ ਹੁਕਮ ਲੰਡਨ ਵਿੱਚ ਪਹਿਲੇ ਗੁਰਦੁਆਰੇ ਸ਼ੈਫਡ ਬੁਸ਼ ਦੇ ਅਸਥਾਪਨ ਸਮੇਂ ਸਾਰੀ ਸਾਧ-ਸੰਗਤ ਨੇ (ਸੰਤ) ਭਾਈ ਤੇਜਾ ਸਿੰਘ ਜੀ 'ਤੇ ਇਸ ਗੱਲ ਦਾ ਜ਼ੋਰ ਪਾਇਆ ਕਿ ਤੁਸੀਂ ਦੇਸ ਤੋਂ ਵਿੱਦਿਆ ਦੀ ਡਿਗਰੀ ਲੈਣ ਵਾਸਤੇ ਆਏ ਸੀ ਪਰ ਹੁਣ ਤੀਕਰ ਤੁਸੀਂ ਗੁਰਦੁਆਰੇ ਬਣਾਉਂਦੇ, ਖ਼ਾਲਸਾ ਜੀ ਦੀ ਸੇਵਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ ਹੋ, ਜਿਸ ਕਰਕੇ ਪੜ੍ਹਾਈ ਵਾਸਤੇ ਪੂਰਾ ਸਮਾਂ ਨਹੀਂ ਕੱਢ ਸਕੇ। ਭਾਵੇਂ ਆਪ ਜੀ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਹੁਕਮ ਵਿੱਚ ਹੀ ਸਭ ਕੁਝ ਕੀਤਾ ਹੈ ਪਰ ਪੜ੍ਹਾਈ ਕਰਨ ਦਾ ਵੀ ਸੰਤਾਂ ਦਾ ਹੀ ਹੁਕਮ ਸੀ। ਸੋ ਸਾਨੂੰ ਬਚਨ ਦੇਵੋ ਕਿ ਤੁਸੀਂ ਦੇਸ ਮੁੜਨ ਤੋਂ ਪਹਿਲਾਂ ਕੋਈ ਨਾ ਕੋਈ ਡਿਗਰੀ ਜ਼ਰੂਰ ਲੈ ਲਵੋਗੇ। ਸਤਿਗੁਰੂ ਦੀ ਸੰਗਤ ਦਾ ਹੁਕਮ, (ਸੰਤ) ਭਾਈ ਤੇਜਾ ਸਿੰਘ ਜੀ ਨੇ ਸਿਰ ਮੱਥੇ 'ਤੇ ਰੱਖਿਆ ਅਤੇ "ਸਤਿ ਬਚਨ" ਕਿਹਾ: ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥