Sign up to save your podcasts
Or
#Sakhi #SantTejaSinghJi
ਦੁਨਿਆਵੀ ਵਿੱਦਿਆ ਦੀ ਸਿੱਖਿਆ ਸੰਤ ਤੇਜਾ ਸਿੰਘ ਜੀ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਵਿੱਚ ਹੀ ਮੀਆਂ ਮੁਹੰਮਦ ਦੀਨ ਪਾਸੋਂ ਪ੍ਰਾਪਤ ਕੀਤੀ। ਉਪਰੰਤ ਫ਼ਾਜ਼ਿਲਕਾ ਅਤੇ ਲਾਹੌਰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ। ਸੰਨ 1900 ਵਿੱਚ ਐਲ.ਐਲ.ਬੀ. ਅਤੇ 1901 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮ.ਏ. (ਅੰਗਰੇਜ਼ੀ) ਦੀ ਡਿਗਰੀ ਪਹਿਲੇ ਨੰਬਰ 'ਤੇ ਰਹਿ ਕੇ ਪ੍ਰਾਪਤ ਕੀਤੀ ਪਰ ਇਸ ਗੁਰਮਤਿ-ਹੀਣ ਪੱਛਮੀ ਵਿੱਦਿਆ ਨੇ ਉਨ੍ਹਾਂ ਨੂੰ ਨਾਸਤਕ ਕਰ ਦਿੱਤਾ। ਪੂਰਵ ਜਨਮਾਂ ਦੇ ਕਰਮਾਂ ਕਰਕੇ ਆਪ ਨਿਸ਼ਕਪਟ ਸਨ। ਆਪ ਝੂਠ ਬੋਲਣ ਤੋਂ ਨਫ਼ਰਤ ਕਰਦੇ ਅਤੇ ਹਠ-ਧਰਮੀ ਉੱਕੇ ਹੀ ਨਹੀਂ ਸਨ। ਸੰਤ ਜੀ ਸਦਾ ਹੀ ਗਰੀਬਾਂ ਦਾ ਦੁੱਖ ਦੇਖ ਕੇ ਦ੍ਰਵ ਜਾਂਦੇ ਤੇ ਆਪਣੇ ਫਰਜ਼ ਨੂੰ ਧਰਮ ਸਮਝ ਕੇ ਪੂਰਾ ਕਰਦੇ। ਇਹੀ ਗੁਣ ਸਨ, ਜਿਨ੍ਹਾਂ ਕਰਕੇ ਆਪ ਜੀ ਤਨ, ਮਨ ਅਤੇ ਧਨ ਸੰਤ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰ ਕਰਕੇ ਬਚਨ ਕਮਾ ਸਕੇ। ਹੁਕਮ ਅੰਦਰ 1911 ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਵੀ ਆਪ ਜੀ ਨੇ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ।