ਇਕ ਦੋ ਆਯਾਮੀ ਨਕਸ਼ਾ ਤਿੰਨ ਆਯਾਮੀ ਧਰਾਤਲ ਦੀ ਪ੍ਰਤੀਨਿਧਤਾ ਕਰਨ ਲਈਵਰਤਿਆ ਜਾਂਦਾ ਹੈ। ਇਹ ਇਕ ਸੌਖਾ, ਉਪਯੋਗੀ ਅਤੇ ਲਾਹੇਵੰਦ ਢੰਗ ਹੈ, ਪਰ ਇਸ ਦੀਆਂ ਵੀ ਕੁਝ ਸੀਮਾਵਾਂ ਹਨ। ਇਸ ਨੂੰ ਸਮਝਣ ਲਈ ਸਾਨੂੰ ਖੇਤਰ ਦਾ ਪੂਰੀ ਤਰ੍ਹਾਂ ਨਾਲ ਅਨੁਭਵ ਪ੍ਰਾਪਤ ਕਰਨ ਦੀ ਲੋੜ ਹੈ। ਇਹੋ ਗੱਲ ਸ਼ਬਦਾਂ ਦੇ ਬਾਰੇ ਵਿੱਚ ਵੀ ਹੈ ਜੋ ਲੋਕਾਂ, ਸਥਿਤੀਆਂ, ਵਿਚਾਰਾਂ, ਭਾਵਨਾਵਾਂ ਅਤੇ ਕਾਰਜਾਂ ਦੇ ਸੰਦਰਭ ਵਿੱਚ ਇਕ ਬਹੁ-ਪੱਖੀ ਜੀਵਨ ਦਾ ਵਰਣਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਸ਼ਬਦਾਂ ਦੀਆਂ ਵੀ ਕੁਝ ਸੀਮਾਵਾਂ ਹੰੁਦੀਆਂ ਹਨ।
ਪਹਿਲੀ ਸੀਮਾ ਇਹ ਹੈ ਕਿ ਸ਼ਬਦ ਧਰੁੱਵੀ ਹੰੁਦੇ ਹਨ। ਜੇਕਰ ਇਕ ਨੂੰ ਚੰਗਾ ਦੱਸਿਆ ਜਾਵੇ ਤਾਂ ਅਸੀਂ ਦੂਜੇ ਬਾਰੇ ਬੁਰੇ ਦੇ ਰੂਪ ਵਿੱਚ ਕਲਪਨਾ ਕਰ ਲੈਂਦੇ ਹਾਂ। ਸ਼ਾਇਦ ਹੀ ਕੋਈ ਅਜਿਹਾ ਸ਼ਬਦ ਹੋਵੇ ਜੋ ਧਰੁੱਵਾਂ ਤੋਂ ਪਰੇ ਦੀ ਗੱਲ ਕਰ ਸਕਦਾ ਹੋਵੇ। ਦੂਜਾ, ਇਕ ਹੀ ਸ਼ਬਦ ਵੱਖ ਵੱਖ ਲੋਕਾਂ ਬਾਰੇ ਉਨ੍ਹਾਂ ਦੇ ਅਨੁਭਵਾਂ ਅਤੇ ਪ੍ਰਸਥਿਤੀਆਂ ਦੇ ਆਧਾਰ ਤੇ ਵੱਖ ਵੱਖ ਭਾਵਨਾਵਾਂ ਪੈਦਾ ਕਰਦਾ ਹੈ। ਇਹੋ ਕਾਰਨ ਹੈ ਕਿ ਕੁਝ ਸੱਭਿਆਚਾਰਾਂ ਵਿੱਚ ਵੱਖ ਵੱਖ ਵਿਆਖਿਆਵਾਂ ਦੀਆਂ ਸੀਮਾਵਾਂ ਤੇ ਕਾਬੂ ਪਾਉਣ ਲਈ ਸੰਵਾਦ ਕਰਦੇ ਸਮੇਂ ਚੁੱਪ ਰਹਿਣ ਦੀ ਵਰਤੋਂ ਕੀਤੀ ਜਾਂਦੀ ਹੈ। ਤੀਜਾ, ਇਹ ਕਿ ਅਸੀਂ ਸ਼ਬਦਾਂ ਦੇ ਸ਼ਾਬਦਿਕ ਅਰਥਾਂ ਉੱਤੇ ਹੀ ਰੁਕ ਜਾਂਦੇ ਹਾਂ, ਜੋ ਸੱਚ ਨੂੰ ਜਾਣਨ ਵਰਗਾ ਹੈ, ਪਰ ਸੱਚ ਨਹੀਂ ਹੈ।
ਅਜਿਹਾ ਹੀ ਇਕ ਸ਼ਬਦ ‘ਮੈਂ’ ਹੈ, ਜਿਸ ਦੀ ਵਰਤੋਂ ਸ੍ਰੀ ਕਿ੍ਰਸ਼ਨ ਤੇ ਅਰਜਨ ਦੋਵੇਂ ਕਰਦੇਹਨ। ਜਿੱਥੇ ਅਰਜਨ ਦੀ ‘ਮੈਂ’ ਉਸਦੀ ਆਪਣੀ ਪਛਾਣ ਹੈ ਜੋ ਵੰਡੀਆਂ ਵਾਲੀ ਹੈ, ਉੱਥੇ ਸ੍ਰੀ ਕਿ੍ਰਸ਼ਨ ਦੀ ‘ਮੈਂ’ ਪ੍ਰਗਟ ਹੋਂਦਾਂ ਦੀਆਂ ਸਾਰੀਆਂ ਵੰਡੀਆਂ ਨੂੰ ਜੋੜ ਕੇ ਇੱਕ ਕਰਨ ਵਾਲੀ ਹੈ। ਸ਼ਬਦਾਂ ਦੀਆਂ ਸੀਮਾਵਾਂ ਬਾਰੇ ਜਾਗਰੂਕਤਾ ਸਾਨੂੰ ਗੀਤਾ ਨੂੰ ਸਮਝਣ ਵਿੱਚ ਮੱਦਦ ਕਰੇਗੀ। ਨਿਮਨਲਿਖਤ .ਸਲੋਕ ਅਜਿਹਾ ਹੀ ਇਕ ਉਦਾਹਰਣ ਹੈ।
ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਹੇ ਪਾਰਥ, ਸੁਣੋ। ਆਪਣੇ ਮਨ ਨੂੰ ਪੂਰੀ ਤਰ੍ਹਾਂ ਨਾਲ ਮੇਰੇ ਉੱਤੇ ਕੇਂਦਰਿਤ ਕਰਕੇ, ਯੋਗ ਦਾ ਅਭਿਆਸ ਕਰਦੇ ਹੋਏ, ਮੇਰੀ ਸ਼ਰਣ ਵਿੱਚ ਆ ਕੇ, ਤੁਸੀਂ ਨਿਰਸੰਦੇਹ ਮੈਨੂੰ ਪੂਰਨ ਰੂਪ ਵਿੱਚ ਜਾਣ ਲਵੋਗੇ’’ (7.1)। ਸ੍ਰੀ ਕਿ੍ਰਸ਼ਨ ਦੀ‘ਮੈਂ’ ਤੱਕ ਪੁੱਜਣ ਲਈ ਆਪਣੇ ਆਪ ਨੂੰ ਉਸ ਵਿੱਚ ਵਿਲੀਨ ਕਰਨ ਦੀ ਲੋੜ ਹੈ, ਜਿਵੇਂ ਇਕ ਨਮਕ ਦੀ ਗੁੱਡੀ ਆਪ ਸਾਗਰ ਬਣਨ ਲਈ ਉਸ ਵਿੱਚ ਘੁਲ ਜਾਂਦੀ ਹੈ।
ਸ੍ਰੀ ਕਿ੍ਰਸ਼ਨ ਨੇ ‘ਸੁਰੁਨੂ’ (ਸੁਣੋ) ਸ਼ਬਦ ਦੀ ਵਰਤੋਂ ਕੀਤੀ, ਜਿਸ ਉਤੇ ਧਿਆਨ ਦੇਣਦੀ ਲੋੜ ਹੈ। ਸਾਨੂੰ ਇਹ ਸਿਖਾਇਆ ਗਿਆ ਹੈ ਕਿ ਕਿਵੇਂ ਬੋਲਣਾ ਹੈ, ਜਾਂ ਖੁਦ ਨੂੰ ਕਿਵੇਂ ਵਿਅਕਤ ਕਰਨਾ ਹੈ, ਜੋ ਇਕ ਭਾਸ਼ਾ ਹੋ ਸਕਦੀ ਹੈ। ਪਰ ਸ਼ਾਇਦ ਹੀ ਸਾਨੂੰ ਕਦੇ ‘ਸੁਣਨਾ’ ਸਿਖਾਇਆ ਜਾਂਦਾ ਹੋਵੇ। ਜ਼ਿੰਦਗੀ ਨੂੰ ਨੇੜੇ ਹੋ ਕੇ ਵੇਖਣ ਤੋਂ ਇਹ ਸਾਨੂੰ ਸੰਕੇਤ ਮਿਲਦਾ ਹੈ ਕਿ ਪ੍ਰਸਥਿਤੀਆਂ ਸਾਨੂੰ ਸੁਣਨਾ ਤੇ ਸਮਝਣਾ ਸਿਖਾਉਂਦੀਆਂ ਹਨ, ਜਿਵੇਂ ਅਰਜਨ ਲਈਕੁਰੂਕਸ਼ੇਤਰ ਦਾ ਯੁੱਧ। ਇਸ ਦਾ ਸਾਰ-ਤੱਤ ਇਹ ਹੈ ਕਿ ਸਾਨੂੰ ਕੁਝ ਸਿੱਖਣ ਲਈ ਸੁਣਨਾ ਚਾਹੀਦਾ ਹੈ।