Sign up to save your podcasts
Or
#Sakhi #SantTejaSinghJi
ਗੁਣੀ ਪੁਰਸ਼ ਅਮੋਲਕ ਹੀਰੇ ਹੁੰਦੇ ਹਨ ਭਾਈ (ਸੰਤ) ਤੇਜਾ ਸਿੰਘ ਜੀ ਦੇ ਬਾਬਤ ਮਸਤੂਆਣੇ ਵਿਖੇ ਕਈ ਪ੍ਰੇਮੀਆਂ ਦੇ ਚਿਤ ਵਿੱਚ ਇਹ ਖ਼ਿਆਲ ਪੈਦਾ ਹੋਇਆ ਕਿ ਅਸੀਂ ਸਾਲਾਂ-ਬੱਧੀ ਇੱਥੇ ਸੇਵਾ ਦੀ ਟੋਕਰੀ ਢੋਈ ਹੈ। ਇਹ ਨਵਾਂ ਪ੍ਰੇਮੀ ਕਿੱਥੋਂ ਆਇਆ ਹੈ ਤੇ ਇਸ ਨਾਲ ਸੰਤ ਅਤਰ ਸਿੰਘ ਜੀ ਜਿਆਦਾ ਪ੍ਰੇਮ ਕਿਉਂ ਕਰਦੇ ਹਨ? ਈਰਖ਼ਾ ਵਸ ਪੁਰਾਣੇ ਸੇਵਾਦਾਰਾਂ ਨੇ ਕਈ ਜੁਗਤੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ। ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਵਾਸਤੇ ਭੁਝੰਗੀ-ਭੁਝੰਗਣਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਪਾਸ ਕਈ ਢੰਗਾਂ ਨਾਲ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੰਤ ਜੀ ਉਨ੍ਹਾਂ ਦੀਆਂ ਗੱਲਾਂ ਸੁਣਨ ਤੋਂ ਉੱਕਾ ਹੀ ਨਾਂਹ ਕਰਦੇ। ਜਦ ਪ੍ਰੇਮੀ ਨਾ ਟਲੇ ਤਾਂ ਸੰਤਾਂ ਨੇ ਸਮਝਾਉਣ ਦਾ ਯਤਨ ਕੀਤਾ ਕਿ ਭਾਈ! ਗੁਣੀ ਪੁਰਸ਼ ਅਮੋਲਕ ਹੀਰੇ ਹੁੰਦੇ ਹਨ। ਪ੍ਰੇਮੀਆਂ ਦੇ ਫਿਰ ਵੀ ਨਾ ਸਮਝਣ 'ਤੇ ਸੰਤ ਮਹਾਰਾਜ ਨੇ ਹੱਦ ਹੀ ਮੁਕਾ ਕੇ ਕਿਹਾ, "ਭਾਈ! ਸ਼ਰਨ ਆਏ ਦੀ ਲਾਜ ਰੱਖਣੀ ਆਦਿ ਤੋਂ ਗੁਰੂ-ਘਰ ਦੀ ਮਰਿਯਾਦਾ ਚਲੀ ਆਈ ਹੈ।"