ਮਿਲ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ।। ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ।।ਪਾਣੀ ਅੰਨ ਨਾ ਭਾਵੇ ਮਰੀਐ ਹਾਵੈ ਬਿਨ ਪਿਰ ਕਿਉ ਸੁਖੁ ਪਾਈਐ।। ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ।। ਆਪੇ ਮੇਲ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ।। ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰੁ ਮਰੇ ਨਾ ਜਾਏ।।੪।।੨।।