Sant Teja Singh Ji

Gyaan Da Parkash Purab Walo Hi Aayega | Sakhi - 16 | Sant Teja Singh Ji


Listen Later

#Sakhi #SantTejaSinghJi 

ਗਿਆਨ ਦਾ ਪ੍ਰਕਾਸ਼ ਪੂਰਬ ਵੱਲੋਂ ਹੀ ਆਵੇਗਾ  ਕੈਨੇਡਾ ਵਿੱਚ ਹਿੰਦੁਸਤਾਨੀ ਵੀਰਾਂ ਦੀ ਸਹਾਇਤਾ ਕਰਨ ਲਈ, ਨਿਊਯਾਰਕ ਤੋਂ ਵੈਨਕੂਵਰ ਦੇ ਰਸਤੇ ਜਾਂਦਿਆਂ ਸੰਤ ਤੇਜਾ ਸਿੰਘ ਜੀ ਸ਼ਿਕਾਗੋ ਠਹਿਰੇ। ਉੱਥੇ ਪਾਦਰੀ ਜੈਨਕਿਨ ਲੌਏਡ ਜੋਨਜ਼, ਜੋ ਇੱਕ ਬੜੇ ਸੱਜਣ ਤੇ ਵਿਦਵਾਨ ਪੁਰਸ਼ ਸਨ ਅਤੇ ਸ਼ਿਕਾਗੋ ਦੇ ਸਭ ਤੋਂ ਵੱਡੇ ਯੂਨੀਟੇਰਿਅਨ ਚਰਚ ਵਿੱਚ ਉਪਦੇਸ਼ ਕਰਦੇ ਸਨ, ਨਾਲ ਮੇਲ ਹੋਇਆ। ਪਰਸਪਰ ਬਚਨ-ਬਿਲਾਸ ਦੇ ਮਗਰੋਂ ਧਰਮ 'ਤੇ ਵਾਰਤਾਲਾਪ ਹੋਈ। ਸਹਿਜ-ਸੁਭਾਇ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਿਮਾ ਅਤੇ ਉਨ੍ਹਾਂ ਦੀ ਗੁਰਬਾਣੀ ਦੀ ਵੀਚਾਰ ਸੁਣ ਕੇ ਪਾਦਰੀ ਜੀ ਖ਼ਾਸ ਰੰਗ ਵਿੱਚ ਆ ਗਏ ਅਤੇ ਕੁਰਸੀ ਤੋਂ ਖੜੇ ਹੋ ਕੇ ਜੋਸ਼ ਵਿੱਚ ਕਹਿਣ ਲੱਗੇ, "ਬ੍ਰਦਰ ਤੇਜਾ ਸਿੰਘ, ਲਾਈਟ ਸ਼ੈੱਲ ਅਗੇਨ ਕਮ ਫਰੌਮ ਦਿ ਈਸਟ. ਵੁਈ ਇਨ ਦਿ ਵੈਸਟ ਆਰ ਕੁਆਈਟ ਇਗਨੋਰੈਂਟ ਫਾਰ ਇਟ।" (ਭਾਈ ਤੇਜਾ ਸਿੰਘ ਜੀ, ਗਿਆਨ ਦਾ ਪ੍ਰਕਾਸ਼ ਫੇਰ ਪੂਰਬ ਵਲੋਂ ਹੀ ਆਵੇਗਾ, ਅਸੀਂ ਪੱਛਮੀ ਲੋਕ ਇਸ ਗੱਲ ਤੋਂ ਵਾਂਝੇ ਹਾਂ।)

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society