Radio Haanji Podcast

ਇਹ ਗੱਲ ਕਿਨ੍ਹੀ ਕੁ ਸੱਚ ਅਤੇ Practial ਹੈ? First impression is the last impression


Listen Later

ਬਹੁਤ ਵਾਰੀ ਅਸੀਂ ਲੋਕਾਂ ਨੂੰ ਇਹ ਸੁਣਿਆ ਹੈ ਕਿ ਅਸੀਂ ਦੂਜਿਆਂ ਲਈ ਬਹੁਤ ਕਰਕੇ ਵੇਖ ਲਿਆ ਪਰ ਕੋਈ ਫਾਇਦਾ ਨਹੀਂ, ਲੋਕ ਫਾਇਦਾ ਚੁੱਕਦੇ ਹਨ ਅਤੇ ਜਦੋਂ ਉਹਨਾਂ ਦਾ ਮਤਲਬ ਨਿਕਲ ਜਾਂਦਾ ਹੈ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ, ਜਦੋਂ ਕਿਸੇ ਨੂੰ ਲੋੜ੍ਹ ਹੁੰਦੀ ਹੈ ਤਾਂ ਉਹ ਬਹੁਤ ਚੰਗਾ ਅਤੇ ਤੁਹਾਡਾ ਹਿਤੈਸ਼ੀ ਬਣਦਾ ਹੈ ਪਰ ਲੋੜ੍ਹ ਪੂਰੀ ਹੋਣ ਤੇ ਸਭ ਕੁਝ ਬਦਲ ਜਾਂਦਾ ਹੈ, ਇਸ ਲਈ ਹੁਣ ਅਸੀਂ ਲੋਕਾਂ ਬਾਰੇ ਸੋਚਣਾ ਅਤੇ ਉਹਨਾਂ ਦੀ ਮਦਦ ਕਰਨੀ ਹੀ ਛੱਡ ਦਿੱਤੀ।

ਇਹ ਗੱਲਾਂ ਆਮ ਹੀ ਸਾਡੇ ਆਸ ਪਾਸੇ ਜਾਂ ਸਾਡੇ ਦੁਵਾਰਾ ਵੀ ਕੀਤੀ ਜਾਂਦੀ ਹੈ, ਪਰ ਕੀ ਇਹ ਗੱਲਾਂ ਸਹੀ ਹਨ ਜਾਂ ਇਹਨਾਂ ਦਾ ਕੋਈ ਮਾਇਨਾ ਹੈ, ਜਾਂ ਫ਼ਿਰ ਅਸੀਂ ਜੋ ਚਾਹੁੰਦੇ ਸੀ ਉਸ ਹਿਸਾਬ ਨਾਲ ਸਾਹਮਣੇ ਵਾਲੇ ਨੇ ਵਿਵਹਾਰ ਨਹੀਂ ਕੀਤਾ ਜਿਸਦੇ ਸਿੱਟੇ ਵਜੋਂ ਸਾਡੀ ਆਪਣੀ Ego Hurt ਹੋਣ ਤੇ ਅਸੀਂ ਇੰਞ ਦੀਆਂ ਗੱਲਾਂ ਕਰਦੇ ਹਾਂ , ਆਜੋ ਗੱਲ ਕਰਦੇ ਹਾਂ ਇਸੇ ਮੁੱਦੇ ਤੇ, ਕੌਣ ਸਹੀ ਕੌਣ ਗ਼ਲਤ ਅਤੇ ਸਹੀ ਢੰਗ ਨਾਲ ਹਰ ਪੱਖ ਨੂੰ ਕਿਵੇਂ ਵੇਖਿਆ-ਸੁਣਿਆ ਅਤੇ ਸਮਝਿਆ ਜਾ ਸਕਦਾ ਹੈ ਤਾਂ ਜੋ ਅਸੀਂ ਕਿਸੇ ਵੀ ਤਲਖੀ ਜਾਂ ਗ਼ਲਤਫ਼ਹਿਮੀ ਕਾਰਨ ਆਪਣੇ ਰਿਸ਼ਤਿਆਂ ਦੀ ਨੀਹਾਂ ਨੂੰ ਪੋਲੇ ਪੈਣ ਤੋਂ ਰੋਕ ਸਕੀਏ।

...more
View all episodesView all episodes
Download on the App Store

Radio Haanji PodcastBy Radio Haanji