Sant Teja Singh Ji

Jan Parupkari Aay | Sakhi- 1 | Sant Teja Singh Ji


Listen Later

#Sakhi #SantTejaSinghJi

ਜਨਮ  ਸੰਤ ਤੇਜਾ ਸਿੰਘ ਜੀ ਮਹਾਰਾਜ (ਨਿਰੰਜਨ ਸਿੰਘ ਮਹਿਤਾ) ਦਾ ਜਨਮ ਮਾਤਾ ਰਾਮ ਕੌਰ ਜੀ ਤੇ ਪਿਤਾ ਡਾਕਟਰ ਰੱਲਾ ਸਿੰਘ ਜੀ ਦੇ ਘਰ 14 ਮਈ 1877 ਨੂੰ ਏਮਨਾਬਾਦ ਦੇ ਪਿੰਡ ਬੱਲੋਵਾਲੀ, ਜਿਲ੍ਹਾ ਗੁਜਰਾਂਵਾਲਾ, ਪੰਜਾਬ (ਪਾਕਿਸਤਾਨ) ਵਿਖੇ ਹੋਇਆ। ਏਮਨਾਬਾਦ ਹੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਨੂੰ ਨਿਵਾਜਿਆ ਅਤੇ ਮਲਕ ਭਾਗੋ ਦਾ ਹੰਕਾਰ ਤੋੜ ਕੇ ਉਸ ਨੂੰ ਗੁਰਮਤਿ ਮਾਰਗ 'ਤੇ ਤੋਰਿਆ। ਭਾਈ ਰੱਲਾ ਸਿੰਘ ਜੀ ਲਾਹੌਰ ਦੀ ਕੇਂਦਰੀ ਜੇਲ੍ਹ ਦੇ ਡਾਕਟਰ ਸਨ। ਸੰਤ ਜੀ ਦੇ ਦਾਦਾ, ਬਾਬਾ ਨਾਨਕ ਚੰਦ ਜੀ ਇੱਕ ਪਵਿੱਤਰ ਸਖ਼ਸ਼ੀਅਤ ਸਨ। ਉਹ ਗਰੀਬਾਂ ਅਤੇ ਲੋੜਵੰਦਾਂ ਦੀ ਭੋਜਨ ਅਤੇ ਪੈਸੇ ਆਦਿ ਨਾਲ ਮਦਦ ਕਰਦੇ ਸਨ। ਉਨ੍ਹਾਂ ਦੀ ਉਦਾਰਤਾ ਕਰਕੇ ਲੋਕ ਉਨ੍ਹਾਂ ਨੂੰ ਨਾਨਕ ਸ਼ਾਹ ਕਿਹਾ ਕਰਦੇ ਸਨ। ਸੰਤ ਜੀ ਮਹਾਰਾਜ ਦੇ ਨਾਨਾ ਜੀ, ਬਾਬਾ ਭਾਗ ਸਿੰਘ ਜੀ ਵੀ ਪੂਰਨ ਗੁਰਸਿੱਖ ਸਨ ਅਤੇ ਰੋਜ਼ ਅੰਮ੍ਰਿਤ ਵੇਲੇ ਤਿੰਨ ਵਜੇ ਉੱਠ ਕੇ ਗੁਰਬਾਣੀ ਦਾ ਜਾਪ ਕਰਦੇ ਸਨ। ਉਹ ਆਪਣੇ ਹੱਥੀਂ ਗੁਰੂ ਸਾਹਿਬ ਜੀ ਦੇ ਸਰੂਪ ਦੀ ਲਿਖਾਈ ਵੀ ਕਰਿਆ ਕਰਦੇ ਸਨ। ਸੰਤ ਜੀ ਦੇ ਮਾਤਾ, ਬੀਬੀ ਰਾਮ ਕੌਰ ਜੀ ਨਿਮਰਤਾ ਅਤੇ ਸੰਤੋਖ ਦੀ ਮੂਰਤ ਸਨ। ਸੰਤ ਜੀ ਦਾ ਅਨੰਦ ਕਾਰਜ ਬੀਬੀ ਬਿਸ਼ਨ ਕੌਰ ਜੀ ਨਾਲ ਹੋਇਆ, ਜਿਨ੍ਹਾਂ ਨੇ ਸੰਤਾਂ ਦਾ ਬਹੁਤ ਸਾਥ ਦਿੱਤਾ। ਆਪ ਜੀ ਦੇ ਤਿੰਨ ਬੱਚੇ, ਭਾਈ ਮੁਕੰਦ ਸਿੰਘ, ਭਾਈ ਹਰੀ ਸਿੰਘ ਅਤੇ ਬੀਬੀ ਜੀਤ ਕੌਰ ਜੀ ਸਨ। ਭਾਈ ਹਰੀ ਸਿੰਘ ਜੀ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ।

The Annual Samagam in the sweet memory of Sant Teja Singh ji shall be organized on 3rd July.  On this occasion, we are running a series on the life of Sant Teja Singh. Please do join us to know more about the life of Sant Teja Singh, a mystic star of the cosmos, the first global envoy of Sikhism.

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society