Sikh Pakh Podcast

ਖਾਲਸਾ ਪੰਥ ਦੀ ਅਰਦਾਸ


Listen Later

ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ‘ਪੰਥ’ ਦੀ ਵਡਿਆਈ ਇਹ ਹੈ ਕਿ ਸਿੱਖ ਪ੍ਰਤੀ ਗੁਰੂ ਨੂੰ ਹਾਜ਼ਰਾ ਹਜ਼ੂਰ ਤੇ ਜ਼ਾਹਰਾ ਜ਼ਹੂਰ ਰੂਪ ਵਿੱਚ ਪ੍ਰਗਟਾ ਦਿੱਤਾ ਗਿਆ ਹੈ। ਸਿੱਖ ਹਰ ਛਿਨ-ਪਲ ਜੇ ਆਪਣੀ ਬਿਰਤੀ ਨੂੰ ਸਥਿਰ ਰੱਖੇ ਤਾਂ ਗੁਰੂ ਉਸ ਦੇ ਅੰਗ-ਸੰਗ ਹੁੰਦਾ ਹੈ ਤੇ ਉਹ ਗੁਰੂ ਦੀ ਰਛਿਆ-ਰਿਆਇਤ ਵਿੱਚ ਰਹਿੰਦਾ ਹੈ। ਖਾਲਸਾ ਪੰਥ ਇਸੇ ਤੱਥ ਨੂੰ ਹਰ ਰੋਜ਼ ਆਪਣੇ ਦੋ ਵੇਲੇ ਦੀ ਅਰਦਾਸ ਵਿੱਚ ਦੁਹਰਾਉਂਦਾ ਹੈ, ਨਿੱਜੀ ਰੂਪ ਵਿੱਚ ਵੀ ਤੇ ਸਾਧ ਸੰਗਤਿ ਦੇ ਰੂਪ ਵਿੱਚ ਵੀ। ਖਾਲਸਾ ਪੰਥ ਦੀ ਅਰਦਾਸ ਵਿੱਚ ਦਸਾਂ ਸਤਿਗੁਰਾਂ ਦੀਆਂ ਸਕਾਰ ਯਾਦਾਂ ਜੋ ਮਾਨਵ ਇਤਿਹਾਸ ਵਿੱਚ ਅਮਰ ਜੋਤਾਂ ਵਾਂਗ ਸਦਾ ਚਾਨਣ ਬਖੇਰਦੀਆਂ ਹਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਜੁਗੋ ਜੁਗ ਅਟੱਲ ਸ੍ਰੀ ਗੁਰੂ-ਗ੍ਰੰਥ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਵਾਹਿਗੁਰੂ ਨਾਮ ਦਾ ਉਚਾਰਨ ਕੀਤਾ ਜਾਂਦਾ ਹੈ। ਵਾਹਿਗੁਰੂ ਨਾਮ ਵਿੱਚ ਆਪ ਵੱਸਦਾ ਹੈ, ਭਾਵ,
“ਨਾਵੈ ਅੰਦਰਿ ਹਉ ਵਸਾਂ, ਨਾਉ ਵਸੈ ਮਨਿ ਆਇ”॥ (ਸ੍ਰੀ ਰਾਗ ਮਹਲਾ ੧ ਅੰਗ ੫੫)

ਨਾਮ ਗੁਰੂ ਗ੍ਰੰਥ ਵਿੱਚ ਪ੍ਰਭੂ ਦੀ ਸਮੁੱਚੀ ਸ਼ਕਤੀ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ ਅਰਥਾਤ, “ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ” (ਅੰਗ ੨੮੩) ਵਾਹਿਗੁਰੂ ਨਾਮ ਕਹਿਣ ਨਾਲ ਪ੍ਰਮਾਤਮਾ ਦੀ ਸਰਬ-ਵਿਆਪੀ ਸ਼ਖਸ਼ੀਅਤ ਸਾਹਮਣੇ ਆ ਜਾਂਦੀ ਹੈ। ਗੁਰੂ-ਪੰਥ ਦੀ ਸਿਰਜਣਾ ਤੇ ਉਸਾਰੀ ਵਿੱਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਹਠੀ, ਜਪੀ, ਤਪੀ, ਨਾਮ ਜਪਣ ਵਾਲੇ, ਨੇਕ ਕਿਰਤ ਕਰਕੇ ਵੰਡ ਕੇ ਛਕਣ ਵਾਲੇ, ਦੂਜਿਆਂ ਦੇ ਔਗਣਾਂ ਨੂੰ ਅਣਡਿੱਠ ਕਰਨ ਵਾਲੇ, ਧਰਮ ਹੇਤ ਸੀਸ ਦੇਣ ਵਾਲੇ, ਬੰਦ ਬੰਦ ਕਟਵਾਉਣ ਵਾਲੇ, ਖੋਪਰੀਆਂ ਲੁਹਾਉਣ ਵਾਲੇ, ਚਰਖੜੀਆਂ 'ਤੇ ਚੜ੍ਹਨ ਵਾਲੇ, ਆਰਿਆਂ ਨਾਲ ਚੀਰੇ ਜਾਣ ਵਾਲੇ, ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪੁਵਾਉਣ ਵਾਲੀਆਂ ਸਿੰਘਣੀਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਸ਼ਹੀਦੀਆਂ ਪਾਉਣ ਵਾਲੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਅਤੇ ਸਦਾ ਭਾਣੇ ਨੂੰ ਮਿੱਠਿਆਂ ਮੰਨ ਕੇ ਰਜ਼ਾ ਵਿੱਚ ਰਹਿਣ ਵਾਲੇ ਸਿੰਘਾਂ ਸਿੰਘਣੀਆਂ ਨੂੰ ਖਾਲਸਾ ਪੰਥ ਆਪਣੇ ਦੋ ਵੇਲੇ ਦੀ ਅਰਦਾਸ ਵਿੱਚ ਯਾਦ ਕਰਦਾ ਹੈ। ਖਾਲਸਾ ਪੰਥ ਦੀ ਅਰਦਾਸ ਵਿੱਚ ਗੁਰੂ-ਸਾਹਿਬਾਨ ਨਾਲ ਸੰਬੰਧਿਤ ਤਖ਼ਤ ਸਾਹਿਬਾਨ, ਗੁਰਧਾਮ, ਪਵਿੱਤਰ ਅਸਥਾਨ ਝੰਡਿਆਂ ਬੰਗਿਆਂ ਦੀ ਜੁਗੋ-ਜੁਗ ਅਟੱਲ ਰਹਿਣ ਦੀ ਯਾਦ ਕਰਾਉਣ ਵਾਲੇ ਅਸਥਾਨ ਆਉਂਦੇ ਹਨ। ਸਮੂਹ ਦੇਸਾਂ ਪ੍ਰਦੇਸਾਂ, ਖੰਡਾ, ਬ੍ਰਹਮੰਡਾਂ ਵਿੱਚ ਬਿਖਰੇ ਖਾਲਸੇ ਲਈ ਰਛਿਆ ਰਿਆਇਤ ਦੀ ਜਾਚਨਾ ਕਰਨ ਵਾਲੇ ਅਤੇ ਖਾਲਸਾ ਜੀ ਕੇ ਬੋਲ ਬਾਲੇ ਚਿਤਵਣ ਤੇ ਚਿਤਾਰਨ ਵਾਲਿਆਂ ਅਤੇ ਦੇਗ ਤੇਗ ਦੀ ਫਤਹਿ ਲੋਚਣ ਦੀ ਸਿਮਰਤੀ ਕੀਤੀ ਜਾਂਦੀ ਹੈ।

ਖਾਲਸਾ ਪੰਥ ਦੀ ਅਰਦਾਸ ਵਿੱਚ ਮਹਾਨ ਰਹਿਤਵਾਨ ਗੁਰਸਿੱਖਾਂ ਜੋ ਕੇਸ, ਸਿੱਖੀ ਸਿਦਕ, ਭਰੋਸਾ, ਬਿਬੇਕ ਦਾਨ, ਵਿਸਾਹ ਦਾਨ ਦਾਨਾ ਸਿਰ ਦਾਨ ਨਾਮ ਦਾਨ ਇਸ਼ਨਾਨ ਦੀ ਲੋਚਾ ਕਰਦੇ ਹਨ ਉਨ੍ਹਾਂ ਦੀ ਪਵਿੱਤਰ ਯਾਦ ਕੀਤੀ ਜਾਂਦੀ ਹੈ। ਉਹ ਮਹਾਨ ਨਿਮਰਤਾ ਦੇ ਪੁੰਜ ਜੋ ਆਪਣ ਮਤਿ ਨੂੰ ਨੀਵੀਂ ਸਮਝ ਕੇ ਸਦਾ ਗੁਰੂ ਸੱਚੇ ਪਾਤਸ਼ਾਹ ਦੀ ਸੁਮਤਿ ਦੀ ਜਾਚਨਾ ਕਰਦੇ ਹਨ ਅਤੇ ਖਾਲਸੇ ਦੀ ਮਤਿ ਤੇ ਪਤਿ ਦੇ ਰਾਖੇ ਸ੍ਰੀ ਅਕਾਲ ਪੁਰਖ ਨੂੰ ਚਿਤਾਰਦੇ ਤੇ ਪੁਕਾਰਦੇ ਰਹਿੰਦੇ ਹਨ ਨੂੰ ਯਾਦ ਕੀਤਾ ਜਾਂਦਾ ਹੈ। ਜੋ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਰੁਸਾਉਣ ਅਤੇ ਪੰਜ ਗੁਣਾਂ ਸਤਿ, ਸੰਤੋਖ, ਦਯਾ, ਧਰਮ ਅਤੇ ਧੀਰਜ ਨੂੰ ਮਨਾਉਣ ਲਈ ਸਦਾ ਯਤਨਸ਼ੀਲ ਰਹਿੰਦੇ ਹਨ (ਸੇਈ ਪਿਆਰੇ ਮੇਲ ਜਿਨਾਂ ਮਿਲਿਆ ਤੇਰਾ ਨਾਮ ਚਿਤਆਵੇ) ਤੇ ਨਾਲ ਹੀ ਅਜਿਹੇ ਗੁਰਧਾਮਾਂ ਦੀ ਜਿਨ੍ਹਾਂ ਨੂੰ ਗੁਰੂ-ਪੰਥ ਤੋਂ ਵਿਛੋੜਿਆ ਗਿਆ ਹੈ, ਸੇਵਾ ਸੰਭਾਲ ਦੇ ਦਾਨ ਦੇ ਜਾਚਕ ਬਣੇ ਰਹਿੰਦੇ ਹਨ ਅਤੇ ਅੰਤ ਵਿੱਚ ਨਾਮ ਬਾਣੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਮੰਗ ਕਰਦੇ ਹਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ”।

“ਖਾਲਸਾ” ਕੇਵਲ ਸਰਬੱਤ ਦਾ ਭਲਾ ਮੰਗਦਾ ਹੀ ਨਹੀਂ ਕਰਦਾ ਵੀ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ।

ਇਹ ਅਰਦਾਸ ਅਸਲ ਵਿੱਚ ਕਰਣ-ਕਾਰਣ ਸਮਰੱਥ ਵਾਹਿਗੁਰੂ, ਸੂਰਜ ਵਤ ਚਮਕਦੀ ਰੌਸ਼ਨੀ ਜੋ ਗੁਰੂ ਸਾਹਿਬਾਨ ਦੇ ਵਿਅਕਤੀਤਵ ਵਿੱਚ ਅਕਾਲ ਪੁਰਖ ਨਾਲ ਜਗਤ ਦੀ ਧੁੰਦ ਦੂਰ ਕਰਕੇ ਵਿਸ਼ਵ ਭਰ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਉੱਤਰੀ ਸੀ ਅਤੇ ਗੁਰਬਾਣੀ ਦੇ ਬੋਹਿਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਵਿੱਚ ਸਮਾਈ ਦੀ ਸਦੀਵੀ ਯਾਦ ਵਿੱਚ ਓਤ ਪੋਤ ਹੋਣ ਲਈ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਰੱਬੀ-ਜੋਤਿ ਦਾ ਚਮਤਕਾਰ ਹੈ। ਵਿਸ਼ਵ ਭਰ ਦਾ ਹਰ ਪ੍ਰਾਣੀ ਸਾਰੀ ਉਮਰ ਸੁੱਖਾਂ ਦੀ ਪ੍ਰਾਪਤੀ ਲਈ ਹੀ ਯਤਨਸ਼ੀਲ ਰਹਿੰਦਾ ਹੈ, ਦੁੱਖ ਦੀ ਕਦੇ ਜਾਚਨਾ ਨਹੀਂ ਕਰਦਾ, ਪਰ ਹੁੰਦਾ ਉਹੀ ਹੈ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਨੂੰ ਵੀ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ ਅਰਥਾਤ: “ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ॥ (ਗੁਰੂ ਗ੍ਰੰਥ ਸਾਹਿਬ ਪੰਨਾ ੧੪੨੮) ਅਰਦਾਸ ਕਰਨ ਤੋਂ ਪਹਿਲਾਂ ਇਹ ਪੰਗਤੀਆਂ ਆਮ ਹੀ ਬੋਲੀਆਂ ਜਾਂਦੀਆਂ ਹਨ, “ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥ ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ॥

ਵਿਦਵਾਨਾਂ ਨੇ ਤਾਪ ਜਾਂ ਦੁੱਖ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਹੈ ਇਹ ਹਨ ਆਧਿ, ਬਿਆਧ ਅਤੇ ਉਪਾਧਿ। ਮਨ ਦੇ ਦੁੱਖ ਚਿੰਤਾ, ਫਿਕਰ, ਝੋਰਾ ਆਦਿ ਨੂੰ ਆਧਿ ਜਾਂ ਅਧਿਆਤਮਕ ਤਾਪ ਕਿਹਾ ਜਾਂਦਾ ਹੈ। ਤਨ ਦੇ ਬਾਹਰੀ ਦੁੱਖਾਂ ਨੂੰ ਬਿਆਧ ਜਾਂ ਅਧਿਭੌਤਿਕ ਤਾਪ ਕਿਹਾ ਜਾਂਦਾ ਹੈ। ਬਿਜਲੀ ਪੈਣ ਨਾਲ ਭਾਵ ਪ੍ਰਕ੍ਰਿਤੀ ਜਾਂ ਉਪਦੁੱਵਾ ਤੋਂ ਉਤਪੰਨ ਹੋਏ ਕਲੇਸ਼, ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਰੋਗਾਂ ਨੂੰ ਉਪਾਧਿ ਜਾਂ ਅਧਿਦੈਵਿਕ ਤਾਪ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਫੁਰਮਾਣ ਹੈ ਕਿ ਪ੍ਰਭੂ ਸਿਮਰਨ ਨਾਲ ਸਭ ਕਿਸਮ ਦੇ ਦੁੱਖ ਦੂਰ ਹੋ ...
...more
View all episodesView all episodes
Download on the App Store

Sikh Pakh PodcastBy Sikh Pakh

  • 5
  • 5
  • 5
  • 5
  • 5

5

1 ratings