Sign up to save your podcasts
Or

#Sakhi #SantTejaSinghJi
ਲੈਕਚਰ ਕਰਨ ਦੀ ਸੂਖਮ ਹਉਮੈ ਸੰਤ ਤੇਜਾ ਸਿੰਘ ਜੀ ਫ਼ੁਰਮਾਉਂਦੇ, "ਹਰ ਇੱਕ ਇਨਸਾਨੀ ਹਿਰਦੇ ਵਿੱਚ ਲੈਕਚਰ ਅਤੇ ਕਥਾ ਕੀਰਤਨ ਕਰਕੇ ਵਾਹ-ਵਾਹ ਕਰਾ ਕੇ ਮਾਣ ਵਡਿਆਈ ਲੈਣ ਦੀ ਸੂਖਮ ਇੱਛਾ ਹੁੰਦੀ ਹੈ। ਜਦ ਤੀਕਰ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਮਿਹਰ ਦੁਆਰਾ ਇਸ ਦੀ ਜੜ੍ਹ ਨਾ ਕੱਟ ਦੇਣ, ਇਹ ਕਮਜ਼ੋਰੀ ਕਦੀ ਨਾ ਕਦੀ ਬੰਦੇ ਨੂੰ ਆਦਰਸ਼ ਤੋਂ ਡੇਗ ਦਿੰਦੀ ਹੈ।" ਮਸਤੂਆਣੇ ਵਿਖੇ ਲਗਾਤਾਰ ਸੰਗਤਾਂ ਦੇ ਲੈਕਚਰ ਲਈ ਸੱਦੇ ਆਉਣ 'ਤੇ ਸੰਤ ਤੇਜਾ ਸਿੰਘ ਜੀ ਦੇ ਹਿਰਦੇ ਵਿੱਚ ਵੀ ਸੂਖਮ ਸੰਕਲਪ ਜਾਗ ਪਿਆ। ਹੁਕਮ-ਅਦੂਲੀ ਕਰਕੇ ਵਡਿਆਈ ਲਈ ਬਾਹਰ ਜਾਣ ਦੀ ਇੱਛਾ ਪੈਦਾ ਹੋ ਗਈ। ਪਰ ਜਿਸ ਦੇ ਸਿਰ 'ਤੇ ਪੂਰੇ ਗੁਰੂ ਦਾ ਹੱਥ ਹੋਵੇ, ਉਹ ਡਿਗਣ ਤੋਂ ਬਚ ਜਾਂਦਾ ਹੈ। ਰਾਤ ਨੂੰ ਗੁਰੂ ਨਾਨਕ ਦੇਵ ਜੀ ਨੇ ਇੱਕ ਉੱਚਾ ਸੂਰਜ ਵਤ ਚਮਕਦਾ ਬੁਰਜ ਦਿਖਾ ਕੇ ਕਿਹਾ, "ਬੱਚਾ! ਕਾਹਲ਼ਾ ਨ ਪਉ, ਅਸੀਂ ਇੱਥੇ ਹੀ ਗਿਆਨ ਦਾ ਪ੍ਰਕਾਸ਼ ਕਰਾਂਗੇ।" ਆਪ ਦਾ ਚਿਤ ਸ਼ਾਂਤ ਹੋ ਗਿਆ ਤੇ ਹੁਕਮ-ਅਦੂਲੀ ਦਾ ਸੰਕਲਪ ਨਸ਼ਟ ਹੋ ਗਿਆ।
By The Kalgidhar Society#Sakhi #SantTejaSinghJi