Sign up to save your podcasts
Or
#Sakhi #SantTejaSinghJi
ਲੰਡਨ ਦਾ ਪਹਿਲਾ ਗੁਰਦੁਆਰਾ ਬਰਲਿਨ ਦਾ ਗੁਰਮਤਿ ਪ੍ਰਚਾਰ ਦਾ ਦੌਰਾ ਖਤਮ ਹੁੰਦਿਆਂ ਹੀ ਸੰਤ ਤੇਜਾ ਸਿੰਘ ਜੀ ਸਿੱਧੇ ਲੰਡਨ ਪਹੁੰਚੇ। ਸਾਰੀ ਸੰਗਤ ਨੂੰ ਇਕੱਠਾ ਕਰਕੇ ਸ਼ੈਫਡ ਬੁਸ਼ ਵਿਖੇ ਗੁਰਦੁਆਰਾ ਬਣਾਉਣ ਦਾ ਪ੍ਰੋਗਰਾਮ ਬਣਾਇਆ। ਉੱਥੇ ਅਖੰਡ ਪਾਠ ਦੇ ਭੋਗ ਮਗਰੋਂ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਬਣਾਇਆ। ਕੁਦਰਤੀ, ਮਲਾਇਆ ਸਟੇਟਸ ਗਾਈਡਜ਼ ਦੇ ਮੁਲਾਜ਼ਮ ਗੁਰਮੁਖ ਪਿਆਰੇ ਭਾਈ ਤਾਰਾ ਸਿੰਘ ਜੀ ਆਣ ਪਹੁੰਚੇ। ਰਹਿਣੀ-ਬਹਿਣੀ ਦੇ ਪੱਕੇ ਪੰਜ ਗੁਰਸਿੱਖਾਂ ਨੇ ਅੰਮ੍ਰਿਤ ਛਕਾਇਆ ਤੇ ਸਾਰੀ ਸੰਗਤ ਨਾਲ ਮਤਾ ਪਕਾ ਕੇ ਇੱਕ 60 ਸਾਲ ਦੀ ਮਿਆਦ ਵਾਲਾ ਮਕਾਨ ਖ਼ਰੀਦ ਕੇ ਗੁਰਦੁਆਰਾ ਸਾਹਿਬ ਅਸਥਾਪਤ ਕੀਤਾ ਅਤੇ ਨਿਸ਼ਾਨ ਸਾਹਿਬ ਝੁਲਾਇਆ ਗਿਆ। ਸੰਤ ਜੀ ਨੇ ਗੁਰਦੁਆਰੇ ਦੀ ਕਮੇਟੀ ਬਣਾਈ ਅਤੇ ਭਾਈ ਨਰਾਇਣ ਸਿੰਘ ਜੀ ਦੀ ਇਸ ਗੁਰਦੁਆਰੇ ਲਈ ਚੰਦਾ ਇਕੱਤਰ ਕਰਨ ਦੀ ਸੇਵਾ ਲਾਈ ਗਈ। ਉਨ੍ਹਾਂ ਨੇ ਤੀਹ ਹਜ਼ਾਰ ਦੇ ਨੇੜੇ ਚੰਦਾ ਇਕੱਠਾ ਕਰ ਲਿਆ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਸਵਾ ਲੱਖ ਦਮੜਾ ਇਸ ਕਾਰਜ ਲਈ ਦੇਣ ਦਾ ਬਚਨ ਕੀਤਾ, ਜਿਸ ਦੇ ਵਿੱਚੋਂ ਉਨ੍ਹਾਂ ਨੇ ਇੱਕ ਹਜ਼ਾਰ ਪੌਂਡ ਉਸੇ ਵੇਲੇ ਹਾਜ਼ਰ ਕਰ ਦਿੱਤਾ। ਸੰਤ ਤੇਜਾ ਸਿੰਘ ਜੀ ਤਾਂ ਇਹ ਚਾਹੁੰਦੇ ਸਨ ਕਿ ਕੋਈ ਪੱਕੀ ਮਾਲਕੀ ਵਾਲਾ ਮਕਾਨ ਖ਼ਰੀਦ ਲਈਏ ਪਰ ਸੰਗਤ ਵਿੱਚੋਂ ਕਈ ਪ੍ਰੇਮੀ ਨਾ ਮੰਨੇ ਕਿ ਐਨੀ ਮਾਇਆ ਕਿੱਥੋਂ ਆਏਗੀ। ਗੁਰਦੁਆਰਾ ਸੱਠ ਸਾਲਾ ਮਿਆਦ ਵਾਲੇ ਮਕਾਨ ਵਿੱਚ ਹੀ ਚਲਦਾ ਰਿਹਾ। ਕਈ ਸਾਲਾਂ ਬਾਅਦ ਸੰਗਤ ਨੇ ਮਹਾਰਾਜਾ ਪਟਿਆਲਾ ਦੀ ਸਹਾਇਤਾ ਨਾਲ ਹੋਰ ਜਗ੍ਹਾ ਲੈ ਕੇ ਵੱਡਾ ਗੁਰਦੁਆਰਾ ਬਣਾਇਆ।