Sant Teja Singh Ji

Mastani Dasha | Sakhi - 5 | Sant Teja Singh Ji


Listen Later

#Sakhi #SantTejaSinghJi 

ਮਸਤਾਨੀ ਦਸ਼ਾ  ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥ ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥ (੭੨੮)  ਭਾਈ ਨਿਰੰਜਨ ਸਿੰਘ (ਸੰਤ ਤੇਜਾ ਸਿੰਘ ਜੀ) ਗੁਰਮਤਿ ਤੋਂ ਹੀਣ ਅੰਗਰੇਜ਼ੀ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹ ਕੇ ਨਾਸਤਕ ਹੋ ਗਏ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਕੀ ਟੇਕਣਾ ਸੀ, ਸਗੋਂ ਬੂਟਾਂ ਸਮੇਤ ਕਿਤਾਬ ਵਾਂਙੂੰ ਮੇਜ਼ 'ਤੇ ਰੱਖ ਕੇ ਉਸ ਦੀ ਸਟੱਡੀ ਕਰਦੇ (ਪੜ੍ਹਦੇ)। ਪਿਛਲੇ ਜਨਮ ਦੀ ਕਮਾਈ ਨੇ ਰੰਗ ਲਿਆਂਦਾ ਅਤੇ ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਬੱਚਿਆਂ ਦੀ ਨਿਸ਼ਕਾਮ ਸੇਵਾ ਕਰਕੇ ਗੁਰਮਤਿ ਵੱਲ ਝੁਕ ਗਏ। ਨਿਸ਼ਕਾਮ ਅਧਿਆਪਨ ਨਾਲ ਮਨ ਰੂਪੀ ਭਾਂਡਾ ਕੁਝ ਮਾਂਜਿਆ ਗਿਆ। ਸਰੀਰ ਜਿਹੜਾ ਕਿ ਮੱਥਾ ਟੇਕਣ ਤੋਂ ਵੀ ਮੁਨਕਰ ਸੀ, ਉਸ ਨੂੰ ਰੱਬੀ-ਕੀਰਤਨ ਅਤੇ ਗੁਰਬਾਣੀ ਮਿਕਨਾਤੀਸ (ਚੁੰਬਕ) ਦੀ ਤਰ੍ਹਾਂ ਖਿੱਚਣ ਲੱਗੀ। ਆਖ਼ਰ ਇਹ ਦਸ਼ਾ ਆ ਗਈ ਕਿ ਜਦ ਅਰਦਾਸ ਦੇ ਭੋਗ ਦੇ ਸ਼ਬਦ "ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ" ਕਹੇ ਜਾਂਦੇ ਤਦ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਡੰਡੋਉਤ ਅਵਸਥਾ ਵਿੱਚ ਚੌਫ਼ਾਲ ਡਿੱਗ ਪੈਂਦੇ ਤੇ ਸਾਰੀ ਦੁਨੀਆਂ ਫ਼ਨਾਹ ਹੋਈ ਭਾਸਦੀ। ਆਪ ਜੀ ਨੂੰ ਵਿਦਿਆਰਥੀ ਫੜ ਕੇ ਉਠਾਉਂਦੇ। ਦੋ ਚਾਰ ਦਿਨ ਮਗਰੋਂ ਇਹ ਕਰਮ ਪੱਕਾ ਦੇਖ ਕੇ ਵਿਦਿਆਰਥੀ ਅਰਦਾਸ ਦੇ ਸਮੇਂ ਆਪ ਜੀ ਨੂੰ ਪਹਿਲੋਂ ਹੀ ਫੜ ਲੈਂਦੇ ਅਤੇ ਡਿੱਗਣ ਨਾ ਦੇਂਦੇ ਤੇ ਹੌਲੀ-ਹੌਲੀ ਮੱਥਾ ਟਿਕਾ ਦਿੰਦੇ। ਕਈ ਵਾਰੀ ਆਪ ਜੀ ਲੋਕ-ਲਾਜ ਤੋਂ ਪਰ੍ਹੇ ਹੋ ਕੇ ਇੱਕ-ਰਸ, ਕਿਸੇ ਖ਼ਾਸ ਅਨੰਦ ਵਿੱਚ ਕਦੀ ਟਿੱਬੇ 'ਤੇ, ਕਦੀ ਘਾਹ ਦੇ ਖੁੱਲ੍ਹੇ ਮੈਦਾਨ ਵਿੱਚ ਤੇ ਕਦੀ ਮੰਜੇ 'ਤੇ ਲੇਟਣ ਲੱਗ ਪੈਂਦੇ। ਅੰਮ੍ਰਿਤ ਵੇਲੇ ਜਦ ਹਰਿਮੰਦਰ ਸਾਹਿਬ ਇਸ਼ਨਾਨ ਕਰਨ ਜਾਂਦੇ ਤਾਂ ਜਿਹੜਾ ਵੀ ਪ੍ਰੇਮੀ ਸਾਮ੍ਹਣੇ ਆਉਂਦਾ; ਸਿੱਖ, ਹਿੰਦੂ, ਮੁਸਲਮਾਨ ਤੇ ਭਾਵੇਂ ਕੋਈ ਨੀਵੀਂ ਜਾਤੀ ਦਾ ਗ਼ਰੀਬ, ਉਸ ਵਿੱਚ ਅਕਾਲ ਪੁਰਖ ਦੀ ਜੋਤ ਸਮਝ ਕੇ ਸੰਤ ਜੀ ਦੇ ਚਿੱਤ ਵਿੱਚ ਉਸ ਨੂੰ ਘੁੱਟ ਕੇ ਜੱਫੀ ਪਾ ਕੇ ਮਿਲਣ ਲਈ ਉਛਾਲਾ ਆਉਂਦਾ ਤੇ ਕਿੰਨਾ ਚਿਰ ਇਸੇ ਪ੍ਰੇਮ ਦੀ ਖੇਡ ਵਿੱਚ ਬੀਤ ਜਾਂਦਾ।

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society