Radio Haanji Podcast

Melbourne’s Multicultural Athletic Meet Set to Grow Bigger and Better: Kuldeep Singh Aulakh


Listen Later

ਸਾਡੇ ਭਾਈਚਾਰੇ ਦੀ ਨਿਗਾਹਾਂ ਇੱਕ ਵਾਰ ਫਿਰ ਤੋਂ ਮੈਲਬੌਰਨ ਦੇ ਕੇਸੀ ਫੀਲਡਜ਼ ਅਥਲੈਟਿਕ ਸੈਂਟਰ 'ਤੇ ਹੋਣਗੀਆਂ ਜਿਥੇ 13 ਸਤੰਬਰ ਨੂੰ 'ਮਲਟੀਕਲਚਰਲ ਅਥਲੈਟਿਕ ਮੀਟ' ਕਰਵਾਈ ਜਾ ਰਹੀ ਹੈ। ਡਾਇਮੰਡ ਸਪੋਰਟਸ ਕਲੱਬ ਮੈਲਬੌਰਨ ਵੱਲੋਂ ਕਰਵਾਏ ਜਾ ਰਹੇ ਇਸ ਖੇਡ ਸਮਾਗਮ ਦੇ ਮੁਖ ਪ੍ਰਬੰਧਕ ਕੁਲਦੀਪ ਸਿੰਘ ਔਲਖ ਨੇ ਰੇਡੀਓ ਹਾਂਜੀ ਨੂੰ ਦੱਸਿਆ ਕਿ ਇਸ ਵਾਰ ਪਿਛਲੇ ਰਿਕਾਰਡ ਨਾਲੋਂ ਕਿਤੇ ਵੱਧ, ਵੱਖੋ-ਵੱਖਰੇ ਉਮਰ ਅਤੇ ਖੇਡ ਵਰਗ ਤਹਿਤ 450 ਦੇ ਕਰੀਬ ਖਿਡਾਰੀ ਹਿੱਸਾ ਲੈਣਗੇ।   

ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਔਲਖ, ਜੋ ਵਿਕਟੋਰੀਅਨ ਮਾਸਟਰਜ਼ ਖੇਤਰ ਦਾ ਇੱਕ ਜਾਣਿਆ-ਪਹਿਚਾਣਿਆ ਨਾਂ ਹਨ, ਨੂੰ ਪਿਛਲੇ ਦਿਨੀਂ 'ਕੈਮਿਸਟ ਵੇਅਰ ਹਾਊਸ' ਦੇ 25 ਚੋਣਵੇਂ ਨਾਵਾਂ ਵਿੱਚ ਸ਼ੁਮਾਰ ਹੋਣ ਦਾ ਮਾਣ ਵੀ ਮਿਲਿਆ ਸੀ। ਉਨ੍ਹਾਂ ਨੂੰ ਇਹ ਸਨਮਾਨ ਅਥਲੈਟਿਕਸ ਖੇਤਰ ਵਿੱਚ ਪਾਏ ਜਾ ਰਹੇ ਨਿਰੰਤਰ ਯੋਗਦਾਨ ਅਤੇ ਬੱਚਿਆਂ ਨੂੰ ਅਥਲੈਟਿਕਸ ਦੀ ਸਿਖਲਾਈ ਦੇਣ ਲਈ ਦਿੱਤਾ ਗਿਆ ਸੀ।

ਰੇਡੀਓ ਹਾਂਜੀ ਦੇ ਪ੍ਰੀਤਇੰਦਰ ਸਿੰਘ ਗਰੇਵਾਲ ਨਾਲ਼ ਗੱਲ ਕਰਦਿਆਂ ਉਨ੍ਹਾਂ ਜਿਥੇ ਮਲਟੀਕਲਚਰਲ ਅਥਲੈਟਿਕ ਮੀਟ 2025 ਬਾਰੇ ਵੇਰਵੇ ਸਾਂਝੇ ਕੀਤੇ ਓਥੇ ਬੱਚਿਆਂ ਨੂੰ ਖੇਡਾਂ ਦੇ ਲੜ ਲਾਉਣ ਸਬੰਧੀ ਕੁਝ ਅਹਿਮ ਨੁਕਤੇ ਵੀ ਸਾਂਝੇ ਕੀਤੇ।  

ਹੋਰ ਵੇਰਵੇ ਲਈ ਕੁਲਦੀਪ ਸਿੰਘ ਔਲਖ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ.....

...more
View all episodesView all episodes
Download on the App Store

Radio Haanji PodcastBy Radio Haanji