Radio Haanji Podcast

ਨਸ਼ਾ ਤਸਕਰਾਂ ਨੇ ਦਿੱਤੀਆਂ ਮਾਰਨ ਦੀਆਂ ਧਮਕੀਆਂ, ਪਰ ਨਹੀਂ ਡਰਿਆ ਸਰਪੰਚ, ਸਾਰੇ ਪਿੰਡ ਨੇ ਦਿੱਤਾ ਸਾਥ


Listen Later

ਜ਼ਿਕਰਯੋਗ ਹੈ ਕਿ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਦੇ ਸਪਰੰਚ ਵੱਲੋਂ ਪਿੰਡ ਦੇ ਨੌਜਵਾਨਾਂ ਨਾਲ ਰਲ ਕੇ ਠੀਕਰੀ ਪਹਿਰਾ ਲਗਾਇਆ ਜਾਂਦਾ ਹੈ ਤਾਂ ਜੋ ਪਿੰਡ ਤੋਂ ਬਾਹਰੋਂ ਆਉਣ ਵਾਲੇ ਉਹਨਾਂ ਲੋਕਾਂ ਨੂੰ ਰੋਕਿਆ ਜਾ ਸਕੇ ਜੋ ਉਹਨਾਂ ਪਿੰਡ ਨਸ਼ਾ ਲੈਣ ਆਉਂਦੇ ਸਨ, ਉਹਨਾਂ ਦੀ ਇਸ ਕਾਰਵਾਈ ਤੋਂ ਪਿੰਡ ਵਿੱਚ ਨਸ਼ਾ ਤਸਕਰਾਂ ਦਾ ਕਾਰੋਬਾਰ ਠੱਪ ਹੋਣ ਲੱਗਾ ਜਿਸਦੇ ਨਤੀਜੇ ਵਜੋਂ ਸਰਪੰਚ ਸਾਬ ਨੂੰ ਨਸ਼ਾ ਤਸਕਰਾਂ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਹਨਾਂ ਨੂੰ ਡਰਾਇਆ ਧਮਕਾਇਆ, ਸੋਸ਼ਲ ਮੀਡਿਆ ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਨਸ਼ਾ ਵੇਚਣ ਵਾਲੀ ਔਰਤ ਸ਼ਰੇਆਮ ਧਮਕਾ ਰਹੀ ਹੈ ਅਤੇ ਚੈਲਿੰਜ ਕਰ ਰਹੀ ਹੈ ਕਿ ਉਹ ਨਸ਼ਾ ਵੇਚੇਗੇ ਅਤੇ ਉਹ ਅੱਜ ਤੋਂ ਨਹੀਂ ਬਹੁਤ ਸਮੇ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੀ ਹੈ, ਇਹ ਵੀਡੀਓ ਏਨੀ ਵਾਇਰਲ ਹੋਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਅਪੜ ਗਈ ਜਿਸ ਕਰਕੇ ਉਹਨਾਂ ਨੇ ਸਰਪੰਚ ਸਾਬ ਨੂੰ ਫੋਨ ਲਾਇਆ ਅਤੇ ਮਾਮਲੇ ਦਾ ਜਾਇਜਾ ਲੈਂਦੇ ਹੋਏ ਅਤੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕਨੂੰਨੀ ਕਾਰਵਾਈ ਕੀਤੀ ਗਈ, ਜਿਸਦੇ ਸਿੱਟੇ ਵਜੋਂ ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਉਹਨਾਂ ਦੇ ਘਰ ਉੱਤੇ ਬਲਡੋਜਰ ਚਲਾ ਕੇ ਉਸਨੂੰ ਢਾਹ ਦਿੱਤਾ ਗਿਆ 

ਇਸ ਮਾਮਲੇ ਦੀ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸਰਪੰਚ ਮਜਿੰਦਰ ਸਿੰਘ ਦੀ ਜੋ ਗੱਲਬਾਤ ਹੋਈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 

...more
View all episodesView all episodes
Download on the App Store

Radio Haanji PodcastBy Radio Haanji