Sant Teja Singh Ji

Ottawa Sarkar Wal Deputation | Sakhi - 20 | Sant Teja Singh Ji


Listen Later

#Sakhi #SantTejaSinghJi 

ਓਟਵਾ ਸਰਕਾਰ ਵੱਲ ਡੈਪੂਟੇਸ਼ਨ  ਕੈਨੇਡਾ ਸਾਧ-ਸੰਗਤ ਦੀਆਂ ਕਾਫ਼ੀ ਮੁਸ਼ਕਲਾਂ ਦੂਰ ਹੋ ਗਈਆਂ ਪਰ ਇੱਕ ਖ਼ਾਸ ਔਕੜ ਬਾਕੀ ਸੀ। ਬ੍ਰਿਟਿਸ਼ ਕੋਲੰਬੀਆ, ਕੈਨੇਡਾ ਆਦਿ ਵਿੱਚ ਰਹਿਣ ਵਾਲੇ ਪ੍ਰੇਮੀ ਆਪਣੇ ਬਾਲ-ਬੱਚੇ ਸਰਕਾਰੀ ਕਾਨੂੰਨ ਅਨੁਸਾਰ ਨਹੀਂ ਸੀ ਮੰਗਵਾ ਸਕਦੇ। ਸੰਤ ਤੇਜਾ ਸਿੰਘ ਜੀ ਨੇ ਵੈਨਕੂਵਰ ਪੁੱਜ, ਕਨੂੰਨ ਵਿੱਚ ਯੋਗ ਤਬਦੀਲੀ ਲਈ ਓਟਵਾ ਸਰਕਾਰ ਵੱਲ ਡੈਪੂਟੇਸ਼ਨ ਭੇਜਣ ਦੀ ਵਿਉਂਤ ਬਣਾਈ। ਮੁੱਖ ਵਜ਼ੀਰਾਂ ਨਾਲ ਖੁੱਲ੍ਹ ਕੇ ਗੱਲ-ਬਾਤ ਹੋਈ। ਬੜੇ ਸੋਹਣੇ ਤਰੀਕੇ ਨਾਲ ਸੰਤਾਂ ਨੇ ਆਪਣੀ ਗੱਲ ਵਜ਼ੀਰਾਂ ਨੂੰ ਸਮਝਾਈ ਅਤੇ ਉਨ੍ਹਾਂ ਦੀ ਹਰ ਗੱਲ ਦਾ ਢੁੱਕਵਾਂ ਜਵਾਬ ਦਿੱਤਾ ਪਰ ਵਜ਼ੀਰ ਮੰਡਲੀ ਨੇ ਟਾਲ-ਮਟੋਲਾ ਹੀ ਕੀਤਾ। ਓਟਵਾ ਦੇ ਕਰੀਬ ਦਸ ਹਜ਼ਾਰ ਗੋਰੇ-ਗੋਰੀਆਂ ਨੂੰ ਪਬਲਿਕ ਹਾਲ ਵਿੱਚ ਸੰਤ ਤੇਜਾ ਸਿੰਘ ਜੀ ਦੀ ਅਗਵਾਈ ਹੇਠ ਡੈਪੂਟੇਸ਼ਨ ਨੇ ਇਸ ਬੇਇਨਸਾਫ਼ੀ ਤੋਂ ਜਾਣੂ ਕਰਵਾਇਆ, ਜਿਸ ਨਾਲ ਕਨੂੰਨ ਬਦਲਣ ਦਾ ਮੁੱਢ ਬੱਝਾ ਅਤੇ ਕਾਰਵਾਈ ਸ਼ੁਰੂ ਹੋ ਗਈ, ਜਿਸ ਵਿੱਚ ਮਹਾਰਾਜਾ ਪਟਿਆਲਾ ਨੇ ਵੀ ਸਹਾਇਤਾ ਕੀਤੀ ਅਤੇ ਭਾਰਤੀਆਂ ਨੂੰ ਆਪਣੇ ਪਰਿਵਾਰ ਹਿੰਦੁਸਤਾਨ ਤੋਂ ਮੰਗਵਾਉਣ ਦੇ ਹੱਕ ਮਿਲ ਗਏ।

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society