Radio Haanji Podcast

ਪੱਛਮੀ ਆਸਟ੍ਰੇਲੀਆ ਵਿੱਚ ਹੋਏ ਸੜਕ ਹਾਦਸੇ ਵਿੱਚ ਮਾਰੇ ਗਏ ਪੰਜਾਬੀ ਟਰੱਕ ਡਰਾਈਵਰ ਨੂੰ ਨਮ ਅੱਖਾਂ ਨਾਲ਼ ਸ਼ਰਧਾਂਜਲੀ


Listen Later

ਪਰਥ ਵਿੱਚ ਸੜਕ ਹਾਦਸੇ ਦੀ ਭੇਂਟ ਚੜ੍ਹੇ 41-ਸਾਲਾ ਪੰਜਾਬੀ ਟਰੱਕ ਡਰਾਈਵਰ ਦੀ ਪਹਿਚਾਣ ਜਸਪ੍ਰੀਤ ਸਿੰਘ ਗਰੇਵਾਲ ਵਜੋਂ ਹੋਈ ਹੈ।  

ਜਸਪ੍ਰੀਤ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਨੇ ਰੇਡੀਓ ਹਾਂਜੀ ਨੂੰ ਦੱਸਿਆ ਕਿ ਉਸਦੇ ਟਿੱਪਰ ਟਰੱਕ ਦੇ ਇੱਕ ਟ੍ਰੇਨ (ਮਾਲ ਗੱਡੀ) ਨਾਲ਼ ਟਕਰਾਉਣ ਕਰਕੇ ਇਹ ਭਾਣਾ ਵਾਪਰਿਆ। 
"ਦੁਰਘਟਨਾ ਵਾਲ਼ੀ ਥਾਂ 'ਤੇ ਬਹੁਤ ਤਿੱਖਾ ਮੋੜ ਹੈ ਅਤੇ ਰੁਕਣ ਲਈ ਥਾਂ ਵੀ ਘੱਟ ਹੈ। ਸੜ੍ਹਕ ਰਾਹੀਂ ਟ੍ਰੇਨ ਟਰੈਕ ਲੰਘਣ ਲਈ ਓਥੇ ਬੂਮ ਗੇਟ ਵੀ ਨਹੀਂ ਲੱਗੇ," ਉਨ੍ਹਾਂ ਦੱਸਿਆ।  
"ਜਿਓਂ ਹੀ ਜਸਪ੍ਰੀਤ ਦਾ ਟਰੱਕ ਮੁੜਿਆ ਤਾਂ ਰੁਕਦੇ-ਰੁਕਦੇ ਵੀ ਰੇਲ ਲਾਈਨ 'ਤੇ ਜਾ ਚੜ੍ਹਿਆ ਅਤੇ ਇੱਕ ਪਾਸਿਓਂ ਆਓਂਦੀ ਟ੍ਰੇਨ ਉਸਦੇ ਟਰੱਕ ਨਾਲ਼ ਜਾ ਟਕਰਾਈ। ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵੀ ਲਿਜਾਇਆ ਗਿਆ ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ।" 
ਦੱਸਣਯੋਗ ਹੈ ਕਿ ਜਸਪ੍ਰੀਤ, ਸੋਹਣੇ ਭਵਿੱਖ ਦੀ ਤਲਾਸ਼ ਵਿੱਚ 2018 ਵਿੱਚ ਵਿਦਿਆਰਥੀ ਵੀਜ਼ਾ 'ਤੇ ਆਸਟ੍ਰੇਲੀਆ ਆਇਆ ਸੀ ਅਤੇ ਅਜੇ ਵੀ ਉਸਦਾ ਪਰਿਵਾਰ ਆਰਜ਼ੀ ਵੀਜ਼ੇ 'ਤੇ ਹੈ।  
ਉਸਦਾ ਪਰਿਵਾਰਕ ਪਿਛੋਕੜ ਜਿਲ੍ਹਾ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਨਾਲ ਹੈ, ਅਤੇ ਉਹ ਆਪਣੇ ਪਿੱਛੇ ਆਪਣੀ ਪਤਨੀ ਅਮਨਦੀਪ ਤੇ ਪੁੱਤਰ ਸਮਰਵੀਰ ਛੱਡ ਗਿਆ ਹੈ।  
ਇਸ ਦੌਰਾਨ ਮ੍ਰਿਤਕ ਦੀ ਪਤਨੀ ਨੇ ਉਨ੍ਹਾਂ ਸਭ ਲੋਕਾਂ ਦਾ ਧੰਨਵਾਦ ਕੀਤਾ ਹੈ ਜੋ 'ਗੋਫੰਡ ਮੀ' ਜ਼ਰੀਏ ਉਨ੍ਹਾਂ ਦੀ ਆਰਥਿਕ ਸਹਾਇਤਾ ਕਰ ਰਹੇ ਹਨ।  
ਮ੍ਰਿਤਕ ਦੇ ਵੱਡੇ ਵੀਰ ਹਰਪ੍ਰੀਤ ਸਿੰਘ ਗਰੇਵਾਲ ਨੇ ਉਸਨੂੰ ਇੱਕ ਨਰਮਦਿਲ, ਦਿਆਲੂ, ਹੱਸਮੁੱਖ ਤੇ ਨਿੱਘੇ ਸੁਭਾਅ ਦੇ ਸ਼ਖ਼ਸ ਵਜੋਂ ਨਮ ਅੱਖਾਂ ਨਾਲ਼ ਸ਼ਰਧਾਂਜਲੀ ਦਿੱਤੀ ਹੈ

...more
View all episodesView all episodes
Download on the App Store

Radio Haanji PodcastBy Radio Haanji