𝗘𝗹𝗲𝗰𝘁𝗿𝗶𝗰𝗶𝘁𝘆 𝗕𝗶𝗹𝗹 : ਬਿਜਲੀ ਬਿਲ
ਪਹਿਲੀ ਜੁਲਾਈ ਤੋਂ ਹਰ ਤਿਮਾਹੀ ਆਉਣ ਵਾਲੇ ਬਿਜਲੀ ਬਿਲਾਂ 'ਚ ਤੁਹਾਨੂੰ $75 ਡਾਲਰ ਦੀ ਫੈਡਰਲ ਸਰਕਾਰ ਵੱਲੋਂ ਰਿਬੇਟ (ਰਿਆਇਤ) ਮਿਲੇਗੀ। ਯਾਨੀ ਕਿ ਅਗਲੇ ਇੱਕ Financial year ਦੌਰਾਨ ਕੁੱਲ $300 ਦੀ ਮਦਦ। ਫੈਡਰਲ ਸਰਕਾਰ ਅਨੁਸਾਰ ਆਸਟ੍ਰੇਲੀਆ ਭਰ ਦੇ 10 ਮਿਲੀਅਨ ਪਰਿਵਾਰਾਂ ਨੂੰ ਰਾਹਤ ਮਿਲੇਗੀ। ਭਾਵੇਂ ਕਿ ਤੁਸੀਂ ਕਿਰਾਏ 'ਤੇ ਹੋ ਜਾਂ ਮਕਾਨ ਮਾਲਕ, ਕਿਸੇ ਵੀ ਵੀਜ਼ਾ ਜਾਂ ਪੱਕੇ ਵਸਨੀਕ ਹੋ। ਬੱਸ ਬਿਜਲੀ ਦੇ ਬਿਲ ਤੁਹਾਡੇ ਨਾਮ 'ਤੇ ਆਉਂਦਾ ਤਾਂ ਤੁਹਾਨੂੰ ਇਹ ਰਿਬੇਟ ਮਿਲੇਗੀ।
ਇਸ ਤੋਂ ਇਲਾਵਾ Queensland ਸਰਕਾਰ ਅੱਡ ਤੋਂ ਆਪਣੇ ਸੂਬੇ ਦੇ ਵਸਨੀਕਾਂ ਨੂੰ ਅਗਲੇ ਇੱਕ ਸਾਲ ਦਰਮਿਆਨ ਬਿਜਲੀ ਬਿਲਾਂ 'ਚੋਂ $1000 ਡਾਲਰ ਦੀ ਛੋਟ ਦੇਵੇਗੀ। ਹਰ ਤਿਮਾਹੀ ਬਿਲ 'ਚੋਂ ਇਹ ਡਿਸਕਾਊਂਟ ਤੁਹਾਨੂੰ ਮਿਲੇਗਾ, ਫੈਡਰਲ ਸਰਕਾਰ ਦੇ $300 ਤੋਂ ਇਲਾਵਾ। ਜਦਕਿ Tasmania ਸੂਬਾ ਵੀ ਆਪਣੇ ਵਸਨੀਕਾਂ ਨੂੰ ਅੱਡ ਤੋਂ $250 ਸਲਾਨਾ/ਪਰਿਵਾਰ ਦਾ ਇੱਕ ਪੈਕੇਜ ਐਲਾਨ ਚੁੱਕਾ ਹੈ।
𝗜𝗻𝘁𝗲𝗿𝗻𝗲𝘁/𝗡𝗕𝗡 : ਇੰਟਰਨੈੱਟ ਬਿਲ
National Broadband Network ਵੀ ਸਾਰੇ ਹੀ ਸੂਬਿਆਂ 'ਚ ਸਾਰੇ ਹੀ ਰਿਟੇਲਰਾਂ (Telstra, Optus, TPG ਆਦਿ) ਵਧੇਰੇ ਫੀਸਾਂ ਵਸੂਲਣ ਜਾ ਰਿਹਾ ਹੈ। ਮਤਲਬ ਇਹ ਕਿ 1 ਜੁਲਾਈ ਤੋਂ ਬਾਅਦ ਤੁਹਾਡੇ ਇੰਟਰਨੈੱਟ ਦੇ ਬਿਲ ਪਹਿਲਾਂ ਨਾਲੋਂ ਜਿਆਦਾ ਮਹਿੰਗੇ ਆਉਣਗੇ। Home Basic Plan 1 'ਚ ਵਧ ਤੋਂ ਵੱਧ $26.85 ਦਾ ਇਜ਼ਾਫ਼ਾ, Home Standard Plan $52 ਡਾਲਰ ਮਹਿੰਗੇ ਅਤੇ Home Superfast plan $62 ਅਤੇ Ultra Superfast $72 ਡਾਲਰ ਸਲਾਨਾ ਵਾਧੇ ਨਾਲ ਆਏਗਾ।
𝗡𝗮𝘁𝗶𝗼𝗻𝗮𝗹 𝗠𝗶𝗻𝗶𝗺𝘂𝗺 𝗪𝗮𝗴𝗲𝘀 : ਤਨਖ਼ਾਹਾਂ
ਆਸਟ੍ਰੇਲੀਆ ਵਿੱਚ ਘੱਟੋ ਘੱਟ ਤਨਖ਼ਾਹ ਹੁਣ 1 ਜੁਲਾਈ ਤੋਂ $24.10/ਘੰਟਾ ਹੋਵੇਗੀ। ਯਾਨੀ ਕਿ $23.23/ਘੰਟਾ ਜੋ ਕਿ ਹੁਣ ਤੱਕ ਮਿਲਦੀ ਰਹੀ ਹੈ, ਉਸ 'ਚ 3.75 ਫੀਸਦ ਦਾ ਇਜ਼ਾਫ਼ਾ।
ਆਮ ਆਸਟ੍ਰੇਲੀਆਈ ਹੀ ਨਹੀਂ ਖ਼ਾਸ ਲੋਕਾਂ ਦੀਆਂ ਤਨਖ਼ਾਹਾਂ ਵੀ ਵੱਧ ਰਹੀਆਂ ਹਨ। ਫੈਡਰਲ MPs ਦੀ basic salary ਹੁਣ $225,750 ਤੋਂ ਵਧਕੇ $233,650/ਸਲਾਨਾ ਹੋਣ ਜਾ ਰਹੀ ਹੈ, ਯਾਨੀ $8000 ਡਾਲਰ ਦਾ ਫਾਇਦਾ। ਵਿਰੋਧੀ ਧਿਰ ਨੇਤਾ Peter Dutton ਪਿਛਲੇ ਸਾਲ ਨਾਲੋਂ $15,000 ਵਧੇਰੇ ਕਮਾਉਣਗੇ। ਡੱਟਣ ਦੀ ਤਨਖਾਹ 1 ਜੁਲਾਈ ਤੋਂ $417,640 ਦੀ ਬਜਾਏ $432,260 ਹੋ ਜਾਵੇਗੀ। ਹਾਲਾਂਕਿ ਪ੍ਰਧਾਨ ਮੰਤਰੀ Anthony Albanese ਨੂੰ ਇਸ ਨਵੇਂ Financial year 'ਚ $20,000 ਡਾਲਰ ਹੋਰ ਮਿਲਣਗੇ ਯਾਨੀ ਕਿ ਉਹਨਾਂ ਦੀ ਨਵੀਂ salary $607,490 ਡਾਲਰ ਹੋਵੇਗੀ।
𝗦𝘂𝗽𝗲𝗿𝗮𝗻𝗻𝘂𝗮𝘁𝗶𝗼𝗻 :
ਆਸਟ੍ਰੇਲੀਆ ਵਿੱਚ ਤਨਖ਼ਾਹਦਾਰਾਂ ਨੂੰ ਹੁਣ ਰਿਟਾਇਰਡ ਹੋਣ ਵੇਲੇ ਥੋੜ੍ਹੀ ਰਾਹਤ ਮਿਲੇਗੀ। ਕਿਉਂਕਿ ਸੁਪਰ ਫੰਡ 'ਚ ਅੱਧਾ ਫੀਸਦ ਦਾ ਇਜ਼ਾਫ਼ਾ ਵਧਾ ਦਿੱਤਾ ਗਿਆ ਹੈ। ਯਾਨੀ ਕਿ ਹੁਣ ਤੁਹਾਡੀ salary slip 'ਤੇ 11 ਫੀਸਦ ਦੀ ਬਜਾਏ 11.5 ਸੁਪਰ ਜੋੜ ਕੇ ਦਿੱਤਾ ਜਾਵੇਗਾ।
𝗣𝗮𝘀𝘀𝗽𝗼𝗿𝘁 :
ਪਹਿਲਾਂ ਤੋਂ ਜਾਰੀ ਤੁਰੰਤ ਪਾਸਪੋਰਟ ਸਕੀਮ ($252 ਦੇ ਵਾਧੂ ਭੁਗਤਾਨ ਨਾਲ) ਜਿਸ ਵਿੱਚ ਦੋ ਦਿਨਾਂ ਅੰਦਰ ਪਾਸਪੋਰਟ ਤਿਆਰ ਕੀਤਾ ਜਾਂਦਾ ਸੀ, ਤਾਂ ਜਾਰੀ ਰਹੇਗੀ। ਪਰ ਉਸ ਤੋਂ ਇਲਾਵਾ quick service ਤਹਿਤ ਕੇਵਲ ਪੰਜ ਕੰਮਕਾਜੀ ਦਿਨਾਂ ਅੰਦਰ ਪਾਸਪੋਰਟ ਦੇਣ ($100 ਵਾਧੂ ਭੁਗਤਾਨ ਨਾਲ) ਦਾ ਫੈਸਲਾ 1 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ।
𝗩𝗶𝘀𝗮 : ਵੀਜ਼ਾ
ਜਿਹੜੇ visitor visa 'ਤੇ ਆਕੇ ਪਹਿਲਾਂ ਆਸਟਰੇਲੀਆ ਵਿੱਚ ਸਟੂਡੈਂਟ ਵੀਜ਼ਾ ਤਬਦੀਲ ਕਰਵਾ ਲੈਂਦੇ ਸਨ, ਉਹਨਾਂ ਲਈ ਮਾੜੀ ਖ਼ਬਰ ਹੈ ਕਿ ਹੁਣ ਇਹ ਨਿਯਮ ਪਹਿਲੀ ਜੁਲਾਈ ਤੋਂ ਖ਼ਤਮ ਕਰ ਦਿੱਤਾ ਜਾਵੇਗਾ। ਨਾਲ ਹੀ temporary graduate visa (485 subclass) ਹੋਲਡਰ ਵੀ onshore (ਯਾਨੀ ਆਸਟ੍ਰੇਲੀਆ 'ਚ ਰਹਿੰਦੇ ਹੋਏ) student visa ਨਹੀਂ ਲੈ ਸਕਣਗੇ।
𝗖𝗲𝗻𝘁𝗿𝗲𝗹𝗶𝗻𝗸 𝗣𝗮𝘆𝗺𝗲𝗻𝘁𝘀 :
ਆਸਟ੍ਰੇਲੀਆ ਸਰਕਾਰ ਵੱਲੋਂ ਵਿੱਤੀ ਤੌਰ 'ਤੇ ਕਮਜ਼ੋਰ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਪੈਨਸ਼ਨਾਂ (disability support pension, carers payment, parental payments ਅਤੇ family tax benefit payments) 'ਚ ਵੀ ਵੱਖੋ ਵੱਖ ਵਾਧੇ ਕੀਤੇ ਗਏ ਹਨ।