Sant Teja Singh Ji

Sant Attar Singh Ji De 4 Amolak Bachan | Sakhi - 11 | Sant Teja Singh Ji


Listen Later

#Sakhi #SantTejaSinghJi 

ਸੰਤ ਅਤਰ ਸਿੰਘ ਜੀ ਦੇ ਚਾਰ ਅਮੋਲਕ ਬਚਨ ਵਿਦੇਸ਼ ਜਾਣ ਤੋਂ ਪਹਿਲਾਂ ਸੰਤ ਅਤਰ ਸਿੰਘ ਜੀ ਨੇ ਇਹ ਬਚਨ (ਸੰਤ) ਭਾਈ ਤੇਜਾ ਸਿੰਘ ਜੀ ਨੂੰ ਕਹੇ, ਜੋ ਕਿ ਉਨ੍ਹਾਂ ਨੇ ਮਨ, ਬਚਨ ਅਤੇ ਕਰਮ ਕਰਕੇ ਕਮਾਏ: 

1. ਸਾਬਤ ਸੂਰਤ ਕਾਇਮ ਰੱਖਣਾ । ਕਿਸੇ ਨਾਲ ਕੇਸਾਂ ਦੇ ਮੁਤੱਲਕ ਬਹਿਸ ਨਹੀਂ ਕਰਨੀ। ਜੇ ਕੋਈ ਪੁੱਛੇ ਕਿ ਕੇਸ ਕਿਉਂ ਰੱਖੇ ਹਨ ਤਾਂ ਕਹਿ ਦੇਣਾ, "ਭਾਈ! ਇਹ ਤਾਂ ਅਕਾਲ ਪੁਰਖ ਦੀ ਦੇਣ ਹਨ, ਅਸੀਂ ਕੀ ਬਣਾਇਆ ਹੈ?" ਅਥਵਾ ਇਹ ਅਸੀਂ ਨਹੀਂ ਬਣਾਏ।

2. ਜਿੱਥੇ ਜਾਣਾ, ਗੁਰਦੁਆਰੇ ਬਣਾਉਣੇ, ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਗੁਰਮਤਿ ਮਾਰਗ ਅਨੁਸਾਰ ਨਾਮ-ਬਾਣੀ ਜਪਾਉਣਾ ਅਤੇ ਸਤਿਸੰਗ ਕਰਾਉਣਾ।

3. ਉਨ੍ਹਾਂ ਦੇਸਾਂ ਦੇ ਲੋਕਾਂ ਨੂੰ ਸਾਡਾ ਸੁਨੇਹਾ ਦੇ ਦੇਣਾ ਕਿ ਰਿੱਧੀ-ਸਿੱਧੀ ਕੋਈ ਚੀਜ਼ ਨਹੀਂ, ਆਤਮ-ਪਦ ਇਸ ਤੋਂ ਬਹੁਤ ਪਰੇ ਹੈ। ਅਥਵਾ ਅੱਗੇ ਹੈ।

4. ਜਿਸ ਦਾ ਜੀਅ ਲੈਕਚਰ (ਕਥਾ) ਕਰਨ ਨੂੰ ਕਰੇ, ਉਹ ਲੈਕਚਰ ਨਾ ਕਰੇ, ਜਿਸ ਦਾ ਜੀਅ ਨਾ ਕਰੇ, ਉਹ ਕਰੇ। ਸੰਤ ਜੀ ਮਹਾਰਾਜ ਦੇ ਇਸ ਉਪਦੇਸ਼ ਦਾ ਭਾਵ ਇਹ ਸੀ ਕਿ ਜਦੋਂ ਇਨਸਾਨ ਦਾ ਦਿਲ ਲੈਕਚਰ ਕਰਨ ਨੂੰ ਕਰਦਾ ਹੈ ਤਾਂ ਉਹ ਉਸ ਦੀ ਆਪਣੀ ਹਉਮੈ ਤੇ ਅਕਲ ਦੇ ਅਨੁਸਾਰ ਹੁੰਦਾ ਹੈ। ਜਦੋਂ ਲੈਕਚਰ ਕਰਨ ਨੂੰ ਦਿਲ ਨਾ ਕਰੇ ਅਤੇ ਸੰਗਤ ਦੇ ਪ੍ਰੇਮ ਨਾਲ ਗੁਰਸਿੱਖ ਲੈਕਚਰ ਕਰਦਾ ਹੈ ਤਾਂ ਉਸ ਦੇ ਅੰਦਰੋਂ ਆਤਮ ਦੇਵ ਅਥਵਾ ਗੁਰੂ ਦੀ ਕਿਰਪਾ ਨਾਲ ਵਿਚਾਰ ਆਉਂਦੇ ਹਨ, ਜੋ ਉਸ ਦੀ ਹਉਮੈ ਤੇ ਅਕਲ ਤੋਂ ਰਹਿਤ ਹੁੰਦੇ ਹਨ, ਜਿਸ ਦਾ ਅਸਰ ਸੰਗਤਾਂ ਦੇ ਹਿਰਦੇ ਵਿੱਚ ਵੱਸ ਜਾਂਦਾ ਹੈ।  ਬਚਨੁ ਗੁਰੂ ਜੋ ਪੂਰੇ ਕਹਿਓ ਮੈ ਛੀਕਿ ਗਾਂਠਰੀ ਬਾਧਾ ॥ (੧੨੦੪)

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society