Sign up to save your podcasts
Or
#Sakhi #SantTejaSinghJi
ਸੰਤ ਅਤਰ ਸਿੰਘ ਜੀ ਮਹਾਰਾਜ ਦਾ ਆਸ਼ਾ ਮਸਤੂਆਣੇ ਜੋੜ ਮੇਲੇ ਮਗਰੋਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ (ਸੰਤ) ਭਾਈ ਤੇਜਾ ਸਿੰਘ ਜੀ ਨਾਲ ਸਕੂਲ ਸੰਬੰਧੀ ਵਿਚਾਰਾਂ ਕੀਤੀਆਂ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਫ਼ੁਰਮਾਇਆ, "ਸਾਡਾ ਆਸ਼ਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਆਤਮਿਕ ਵਿੱਦਿਆ ਤੇ ਪੱਛਮੀ ਸਾਇੰਸ ਵਿੱਦਿਆ ਦਾ ਸੰਯੋਗ ਹੋ ਜਾਵੇ। ਗੁਰਸਾਗਰ ਸਾਹਿਬ ਮਸਤੂਆਣੇ ਵਿੱਚ ਇੱਕ ਐਸਾ ਆਸ਼ਰਮ (ਸਕੂਲ ਜਾਂ ਕਾਲਜ) ਖੁਲ੍ਹ ਜਾਵੇ ਤਾਂ ਜੋ ਦੇਸ਼ ਦੇ ਵਿਦਿਆਰਥੀਆਂ, ਖ਼ਾਸ ਕਰਕੇ ਸਿੱਖ ਭੁਝੰਗੀਆਂ ਨੂੰ ਵਲਾਇਤ (ਇੰਗਲੈਂਡ) ਜਾਣ ਦੀ ਲੋੜ ਨਾ ਰਹੇ।" ਸੰਤਾਂ ਦਾ ਆਸ਼ਾ ਸਮਝ, ਭਾਈ ਤੇਜਾ ਸਿੰਘ ਜੀ ਨੇ ਅਮਰੀਕਾ ਜਾਣ ਦਾ ਸੰਕਲਪ ਪਰਗਟ ਕੀਤਾ। ਸੰਤਾਂ ਨੇ ਫ਼ੁਰਮਾਇਆ, "ਤੁਸੀਂ ਪ੍ਰਦੇਸ ਜਾ ਕੇ ਵਿੱਦਿਆ ਦੇ ਸਾਰੇ ਤਰੀਕੇ ਜ਼ਰੂਰ ਸਮਝੋ ਅਤੇ ਏਥੇ ਆ ਕੇ ਸੇਵਾ ਕਰੋ।" ਹੁਕਮ ਅਨੁਸਾਰ ਭਾਈ ਤੇਜਾ ਸਿੰਘ ਜੀ ਨੇ ਖ਼ਾਲਸਾ ਕਾਲਜ ਤੋਂ ਅਸਤੀਫ਼ਾ ਦੇ, ਪੱਛਮੀ ਮੁਲਕਾਂ ਵਿੱਚ ਜਾ ਕੇ ਪੜ੍ਹਾਈ ਕਰਨ ਅਤੇ ਗੁਰੂ ਨਾਨਕ ਦਾ ਸੰਦੇਸ਼ ਪਹੁੰਚਾਉਣ ਲਈ ਤਿਆਰੀ ਕਰ ਲਈ।