Sant Teja Singh Ji

Sant Sarab Viyapi Hunde Hun | Sakhi - 26 | Sant Teja Singh Ji


Listen Later

#Sakhi #SantTejaSinghJi 

ਸੰਤ ਸਰਬ-ਵਿਆਪੀ ਹੁੰਦੇ ਹਨ  (ਸੰਤ) ਭਾਈ ਤੇਜਾ ਸਿੰਘ ਜੀ ਦੇ ਛੋਟੇ ਭੁਝੰਗੀ ਹਰੀ ਸਿੰਘ ਨੂੰ ਗੁਰਬਾਣੀ ਨਾਲ ਬਹੁਤ ਪ੍ਰੇਮ ਸੀ। ਉਹ ਗੁਟਕਾ ਸਾਹਿਬ ਨੂੰ ਪੰਜ-ਪੰਜ ਰੁਮਾਲ ਲਪੇਟ ਕੇ ਰੱਖਦਾ ਤੇ ਕਹਿੰਦਾ, "ਬਾਣੀ ਦੀ ਇੱਕ-ਇੱਕ ਤੁਕ ਗੁਰੂ ਦਾ ਰੂਪ ਹੈ।" ਭੁਝੰਗੀ ਬੱਚਿਆਂ ਨਾਲ ਪ੍ਰੇਮ ਰੱਖਦਾ ਤੇ ਸਾਧੂਆਂ ਨਾਲ ਬੜੇ ਅਦਬ ਨਾਲ ਵਰਤਦਾ। ਛੇਤੀ ਹੀ ਇਸ ਨੇ ਸਾਰਿਆਂ ਦਾ ਮਨ ਮੋਹ ਲਿਆ ਪਰ ਛੋਟੀ ਉਮਰ ਵਿੱਚ ਹੀ ਬਿਮਾਰ ਹੋ ਗਿਆ। ਅਨੇਕਾਂ ਅਗੰਮੀ ਬਚਨ ਕਰਨ ਲੱਗਾ। ਬਿਮਾਰੀ ਦੇ ਜ਼ੋਰ ਫੜਨ 'ਤੇ ਸੰਗਤ ਨੇ ਅਖੰਡ ਪਾਠ ਸਾਹਿਬ ਅਰੰਭ ਕੀਤਾ। ਰਾਤ ਦੇ ਸਮੇਂ ਭੁਝੰਗੀ ਦੀ ਮੰਜੀ ਸਰੋਵਰ ਦੀਆਂ ਪਰਕਰਮਾਂ ਵਿੱਚ ਡਾਹੀ ਅਤੇ ਭਾਈ ਤੇਜਾ ਸਿੰਘ ਜੀ ਨੇ ਪੁੱਛਿਆ, "ਕਾਕਾ! ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਸੱਦ ਭੇਜੀਏ?" ਹਰੀ ਸਿੰਘ ਬੋਲਿਆ, "ਬਾਬਾ ਜੀ! ਸੰਤ, ਜੋ ਦੇਹ ਰੂਪ ਨਹੀਂ, ਸ਼ਬਦ ਗੁਰੂ ਦਾ ਸਰੂਪ ਤੇ ਸਰਬ ਵਿਆਪੀ ਹੁੰਦੇ ਹਨ, ਹਰ ਵਕਤ ਮੇਰੇ ਨਾਲ ਹਨ।" ਆਪਣੇ ਆਤਮ ਮਿਲਾਪ ਦਾ ਝਲਕਾਰਾ ਦਿਖਾ ਕੇ ਦੂਜੇ ਦਿਨ ਅੰਮ੍ਰਿਤ ਵੇਲੇ ਅਖੰਡ ਪਾਠ ਦੇ ਮੱਧ ਸਮੇਂ ਭੁਝੰਗੀ ਗੁਰਪੁਰੀ ਸਿਧਾਰ ਗਿਆ।

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society