SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

Download on the App Store

SBS Punjabi - ਐਸ ਬੀ ਐਸ ਪੰਜਾਬੀ episodes

  • ਅਖਾਣ ਕਹਾਣੀ: ਜਾਣੋ 'ਭੈੜੇ ਪੂੰਛਲ ਲੱਗਿਆਂ, ਨਾ ਉੱਗਰ ਨਾ ਪਾਰ' ਦਾ ਮਤਲਬ ਅਤੇ ਇਤਿਹਾਸ
    ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਭੈੜੇ ਪੂੰਛਲ ਲੱਗਿਆਂ, ਨਾ ਉੱਗਰ ਨਾ ਪਾਰ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

    #sbsaudiopodcast
    8 min
  • ਅਖਾਣ ਕਹਾਣੀ: ਜਾਣੋ 'ਹਾਥੀ ਲੱਖ ਲੁਟੀਚੇ, ਫੇਰ ਵੀ ਲੱਖ ਟਕੇ ਦਾ' ਅਖਾਣ ਦਾ ਮਤਲਬ ਅਤੇ ਇਤਿਹਾਸ
    ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਹਾਥੀ ਲੱਖ ਲੁਟੀਚੇ, ਫੇਰ ਵੀ ਲੱਖ ਟਕੇ ਦਾ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।

    #sbsaudiopodcast
    8 min
  • ਖ਼ਬਰਾਂ ਫਟਾਫੱਟ: ATO ਵੱਲੋਂ ਕ੍ਰੈਡਿਟ ਕਾਰਡ ਭੁਗਤਾਨ 'ਤੇ ਪਾਬੰਦੀ ਮੁਲਤਵੀ, ਤੇਲ ਦੀਆਂ ਵੱਧ ਕੀਮਤਾਂ ਨੂੰ ਟਰੰਪ ਨੇ ਦੱਸਿਆ 'ਜਾਇਜ਼'
    ਆਸਟ੍ਰੇਲੀਅਨ ਟੈਕਸੇਸ਼ਨ ਆਫ਼ਿਸ ਨੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ ਲਗਾਈ ਜਾਣ ਵਾਲੀ ਵਿਵਾਦਤ ਪਾਬੰਦੀ ਨੂੰ ਫ਼ਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਦੇ ਪੱਛਮੀ ਤੱਟ ਨੂੰ ਈਰਾਨ ਵੱਲੋਂ ਸੰਭਾਵੀ ਮਿਜ਼ਾਈਲ ਹਮਲੇ ਤੋਂ ਬਚਾਉਣ ਲਈ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਸਵੀਕਾਰ ਕਰਨਾ ਜਾਇਜ਼ ਹੈ। ਈਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਕਾਰਨ ਦੁਨੀਆ ਦੇ ਕਈ ਹਿੱਸਿਆਂ ਵਿੱਚ ਤੇਲ ਦੀਆਂ ਕੀਮਤਾਂ ਵਧੀਆਂ ਹਨ, ਜਿਸ ਦਾ ਅਸਰ ਵੱਖ-ਵੱਖ ਦੇਸ਼ਾਂ ਦੀਆਂ ਅਰਥਵਿਵਸਥਾਵਾਂ ’ਤੇ ਵੀ ਪੈ ਰਿਹਾ ਹੈ। ਇਸ ਹਫ਼ਤੇ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

    #sbsaudiopodcast
    7 min
  • ਸੰਦੀਪ ਸਿੰਘ ਦਾ ਸਫ਼ਰ: ਇੱਕ ਗੋਲੀ ਨੇ ਬਦਲ ਦਿੱਤੀ ਜ਼ਿੰਦਗੀ, ਜਜ਼ਬੇ ਨਾਲ ਮੁੜ ਕੀਤੀ ਹਾਕੀ ਦੇ ਮੈਦਾਨ ’ਚ ਵਾਪਸੀ
    ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਡਰੈਗ-ਫਲਿਕ ਮਾਹਿਰ ਸੰਦੀਪ ਸਿੰਘ ਨੇ SBS Punjabi ਨਾਲ ਖਾਸ ਗੱਲਬਾਤ ਦੌਰਾਨ ਆਪਣੇ ਹਾਕੀ ਸਫ਼ਰ, ਭਾਰਤੀ ਟੀਮ ਦੀ ਨੁਮਾਇੰਦਗੀ ਅਤੇ ਕਪਤਾਨੀ ਦੇ ਤਜਰਬਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਗੋਲੀ ਲੱਗਣ ਤੋਂ ਬਾਅਦ ਹੋਈ ਗੰਭੀਰ ਸੱਟ, ਪੈਰਾਲਾਈਸਿਸ ਅਤੇ ਮੁੜ ਹਾਕੀ ਦੇ ਮੈਦਾਨ ’ਤੇ ਵਾਪਸੀ ਦੇ ਸਫ਼ਰ ਨੂੰ ਯਾਦ ਕੀਤਾ। ਇਸਦੇ ਨਾਲ ਹੀ ਸੰਦੀਪ ਨੇ ਆਪਣੀ ਡਰੈਗ-ਫਲਿਕ ਦੀ ਤਕਨੀਕ, ਟ੍ਰੇਨਿੰਗ, ਫਿਟਨੈੱਸ, ਖੁਰਾਕ ਤੇ ਖੇਡਾਂ ਵਿੱਚ ਸਪੋਰਟਸ ਸਾਇੰਸ ਦੀ ਭੂਮਿਕਾ ਬਾਰੇ ਵੀ ਤਜਰਬੇ ਸਾਂਝੇ ਕੀਤੇ ਹਨ। ਮੈਲਬਰਨ ਫੇਰੀ ਦੌਰਾਨ ਰਿਕਾਰਡ ਕੀਤੀ ਗਈ ਇਸ ਖ਼ਾਸ ਇੰਟਰਵਿਊ ਰਾਹੀਂ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਸੰਘਰਸ਼ ਅਤੇ ਜਨੂੰਨ ਨੂੰ ਨੇੜਿਓਂ ਜਾਨਣ ਲਈ ਸੁਣੋ ਇਹ ਪੂਰਾ ਪੌਡਕਾਸਟ।

    #sbsaudiopodcast
    33 min
  • ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਨਸਲਵਾਦ ਦਾ ਡੱਟ ਕੇ ਵਿਰੋਧ ਕਰਨ ਦੀ ਆਖੀ ਗੱਲ
    ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸਿੱਖ ਚਿਲਡਰਨ ਡੇਅ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਦੇਸ਼ ਵਿੱਚ ਨਸਲਵਾਦ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਨਿਊਜ਼ੀਲੈਂਡ ਦੇ ਸ਼ਹਿਰ ਹੈਮਿਲਟਨ ਦੀ ਇੱਕ ਸੁਪਰਮਾਰਕੀਟ ਵਿੱਚ ਪੰਜਾਬਣ ਨੂੰ ਚੋਰੀ ਦੇ ਦੋਸ਼ ਵਿੱਚ ਨਾਮਜ਼ਦ ਕੀਤੇ ਜਾਣ ਅਤੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਵੀ ਇਸ ਰਿਪੋਰਟ ਵਿੱਚ ਸ਼ਾਮਿਲ ਹਨ। ਇਸ ਦੇ ਨਾਲ ਲਹਿੰਦੇ ਪੰਜਾਬ ਵੱਲੋਂ 8 ਅਕਤੂਬਰ ਤੋਂ ਇੱਕ ਮਹੀਨੇ ਦੇ ਲਈ ਪੰਜਾਬ ਜਾ ਰਹੇ 50 ਸਿੱਖ ਸ਼ਰਧਾਲੂਆਂ ਦੇ ਜਥੇ ਦਾ ਵੇਰਵਾ ਵੀ ਸ਼ਾਮਿਲ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਰਿਪੋਰਟ।
    8 min
  • ਆਸਟ੍ਰੇਲੀਆ ਵਿੱਚ ਕੈਂਸਰ ਦੇ ਬਿਹਤਰ ਇਲਾਜ ਅਤੇ ਰੋਕਥਾਮ ਲਈ ਫੰਡਿੰਗ ਵਧਾਉਣ ਦੀ ਮੰਗ
    ਮੋਨਾ ਥਿੰਦ ਨੇ ਕੈਂਸਰ ਦੀ ਪਛਾਣ ਲਈ 18 ਮਹੀਨੇ ਇੰਤਜ਼ਾਰ ਕੀਤਾ। ਉਹਨਾਂ ਨੂੰ ਉਮੀਦ ਹੈ ਕਿ ਕੈਂਸਰ ਖੋਜ ਲਈ ਵਧੇਰੀ ਫੰਡਿੰਗ ਨਾਲ ਇਹ ਪ੍ਰਕਿਰਿਆ ਤੇਜ਼ ਹੋਵੇਗੀ। ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਰਿਪੋਰਟ ਮੁਤਾਬਿਕ ਸਾਲ 2000 ਤੋਂ ਮੁਲਕ ਅੰਦਰ ਕੈਂਸਰ ਦੇ ਮਰੀਜ਼ਾਂ ਦੀ ਸ਼ਿਨਾਖਤ ਹੋਣ ਵਿੱਚ ਇਜ਼ਾਫ਼ਾ ਦਰਜ ਕੀਤਾ ਗਿਆ ਹੈ, ਉਥੇ ਹੀ ਕੈਂਸਰ ਦੇ ਇਲਾਜ ਤੋਂ ਬਾਅਦ ਲੋਕਾਂ ਦੇ ਜਿਉੇਂਦੇ ਰਹਿਣ ਦੀਆਂ ਬਿਤਹਰ ਦਰਾਂ ਵੀ ਸਾਹਮਣੇ ਆਈਆਂ ਹਨ। ਅਜਿਹੇ ਵਿੱਚ ਵਿਸ਼ਵ ਕੈਂਸਰ ਖੋਜ ਦਿਵਸ ਮੌਕੇ ਡਾਕਟਰੀ ਮਾਹਿਰਾਂ ਅਤੇ ਕੈਂਸਰ ਪ੍ਰਭਾਵਿਤ ਲੋਕਾਂ ਨੇ ਕੈਂਸਰ ਨਾਲ ਨਜਿੱਠਣ ਲਈ ਸਰਕਾਰ ਤੋਂ ਜ਼ਿਆਦਾ ਫੰਡਿੰਗ ਦੀ ਮੰਗ ਕੀਤੀ ਹੈ ਤਾਂ ਜੋ ਬੀਮਾਰੀ ਦੀ ਸਮੇਂ ਸਿਰ ਸ਼ਿਨਾਖਤ, ਇਲਾਜ ਅਤੇ ਰੋਕਥਾਮ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ..

    #sbsaudiopodcast
    10 min
  • ਖ਼ਬਰਨਾਮਾ: NSW ਵਿੱਚ ਤਾਇਨਾਤ ਹੋਵਗੀ 94 ਮਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਈ ਸਪੈਸ਼ਲਿਟਸਟ ਆਰਮਡ ਰਿਸਪੌਂਸ ਕਮਾਂਡ
    ਦਸੰਬਰ 2025 ਵਿੱਚ ਹੋਏ ਬੌਂਡਈ ਬੀਚ ਹਮਲੇ ਤੋਂ ਬਾਅਦ, ਨਿਊ ਸਾਊਥ ਵੇਲਜ਼ ਪੁਲਿਸ ਵਲੋਂ 94 ਮਿਲੀਅਨ ਡਾਲਰ ਦੀ ਲਾਗਤ ਵਾਲੀ ਇੱਕ ਸਪੈਸ਼ਲਿਟਸਟ ਆਰਮਡ ਰਿਸਪੌਂਸ ਕਮਾਂਡ ਤਿਆਰ ਕੀਤੀ ਜਾ ਰਹੀ ਹੈ, ਜੋ ਆਸਟ੍ਰੇਲੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਕਮਾਂਡ ਹੋਵੇਗੀ। ਇਸ ਵਿਚ 250 ਅਧਿਕਾਰੀ ਖਤਰਿਆਂ ਨਾਲ ਤੇਜੀ ਨਾਲ ਨਜਿੱਠਣ ਲਈ ਟਰੇਂਡ ਹੋਣਗੇ। ਇਨ੍ਹਾਂ ਅਧਿਕਾਰੀਆਂ ਨੇ ਖਾਸ ਹਥਿਆਰਾਂ, ਮੈਡੀਕਲ ਟਰੇਨਿੰਗ ਦੇ ਨਾਲ-ਨਾਲ ਐਡਵਾਂਸਡ ਡਰਾਇਵਿੰਗ ਅਤੇ ਆਈਟੀ ਸਕਿਲਜ਼ ਦੀ ਟਰੇਨਿੰਗ ਵੀ ਲਈ ਹੈ, ਇਨ੍ਹਾਂ ਵਿਚੋਂ ਪਹਿਲੇ 60 ਅਧਿਕਾਰੀਆਂ ਨੂੰ 1 ਨਵੰਬਰ ਨੂੰ ਤਾਇਨਾਤ ਕੀਤਾ ਜਾਵੇਗਾ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ

    #sbsaudiopodcast
    5 min
  • ਬਾਲੀਵੁੱਡ ਗੱਪਸ਼ੱਪ: ਵਾਇਰਲ ਸਰਾਇਕੀ ਲੋਕ ਗੀਤ ‘ਸੰਮੀ’ ਦੀ ਕਹਾਣੀ ਕੀ ਹੈ?
    ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡਿਆ ਉੱਤੇ ਸਰਾਇਕੀ ਲੋਕ ਗੀਤ ‘ਸੰਮੀ’ ਵਾਇਰਲ ਹੋ ਰਿਹਾ ਹੈ ਅਤੇ ਮਸ਼ਹੂਰ ਗਾਇਕਾਂ ਤੋਂ ਲੈਕੇ ਸ਼ੌਂਕੀਆ ਤੌਰ 'ਤੇ ਗਾਉਣ ਵਾਲੇ ਵੀ ਆਪੋ-ਆਪਣੀ ਆਵਾਜ਼ ਵਿੱਚ ਇਸ ਗੀਤ ਨੂੰ ਪੇਸ਼ ਕਰ ਰਹੇ ਹਨ। ਨਾਲ ਹੀ, ਭਾਰਤ ਅਤੇ ਪਾਕਿਸਤਾਨ ਵਿੱਚ ਇਸ ਲੋਕ ਗੀਤ ਨਾਲ ਜੁੜੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਕਈ ਕਹਾਣੀਆਂ ਅਤੇ ਕਿੱਸੇ ਸਾਹਮਣੇ ਆ ਰਹੇ ਹਨ। ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ ਵਿੱਚ ਲੋਕ ਗੀਤ 'ਸੰਮੀ' ਦਾ ਇੱਕ ਕਿੱਸਾ ਅਤੇ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੀਆਂ ਹੋਰ ਖ਼ਬਰਾਂ...

    #sbsaudiopodcast
    6 min
  • ਖ਼ਬਰਨਾਮਾ: Coalition ਦੀ ਵੀਜ਼ਾ ਕਟੌਤੀ ਯੋਜਨਾ ਨਾਲ ਆਸਟ੍ਰੇਲੀਆਈ ਅਰਥਵਿਵਸਥਾ ਪ੍ਰਭਾਵਿਤ ਹੋਣ ਦਾ ਖਦਸ਼ਾ
    ਗਠਜੋੜ ਦੀ ਪ੍ਰਸਤਾਵਿਤ ਪਰਵਾਸ ਨੀਤੀ ਐਲਾਨੇ ਜਾਣ ਤੋਂ ਬਾਅਦ ਮੈਲਬਰਨ ਸਥਿਤ ਪਰਵਾਸ ਏਜੰਟ ਨੇ ਵੀਜ਼ਾ ਕਟੌਤੀਆਂ ਦਾ ਆਸਟ੍ਰੇਲੀਆਈ ਅਰਥਵਿਵਸਥਾ ਉੱਤੇ ਨਾਕਾਰਾਤਮਕ ਪ੍ਰਭਾਵ ਪੈਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਮੰਗਲਵਾਰ ਨੂੰ ਗੱਠਜੋੜ ਨੇ ਆਪਣੀ ਪਰਵਾਸ ਨੀਤੀ ਦਾ ਖੁਲਾਸਾ ਕਰਦਿਆਂ ਸਰਕਾਰ ਵੱਲੋਂ ਪਰਵਾਸੀਆਂ ਦੀ ਯੋਜਨਾਬੱਧ ਗਿਣਤੀ (planned net migration) ਨੂੰ ਅੱਧਾ ਕਰਨ ਬਾਰੇ ਗੱਲ ਕੀਤੀ ਸੀ। ਪਰਵਾਸ ਏਜੰਟ ਅਨੀਲ ਖੋਵਾਜਾ ਇਹਨਾਂ ਤਬਦੀਲੀਆਂ ਦੇ ਸਿੱਖਿਆ ਖੇਤਰ ਅਤੇ ਅਰਥਵਿਵਸਥਾ ਉੱਤੇ ਅਸਪਸ਼ਟ ਪ੍ਰਭਾਵਾਂ ਨੂੰ ਲੈ ਕਿ ਚਿੰਤੰਤ ਹਨ। ਪੂਰਾ ਵੇਰਵਾ ਅਤੇ ਹੋਰ ਚੋਣਵੀਆਂ ਖ਼ਬਰਾਂ ਇਸ ਆਡੀਓ ਵਿੱਚ ਸੁਣੋ।

    #sbsaudiopodcast
    5 min
  • ਪਾਕਿਸਤਾਨ ਡਾਇਰੀ: ਇਮਰਾਨ ਖ਼ਾਨ ਦੀ ਰਿਹਾਈ ਲਈ ਸਮਰਥਕਾਂ ਦਾ ਇਸਲਾਮਾਬਾਦ ਵੱਲ ਮਾਰਚ
    ਇਮਰਾਨ ਖ਼ਾਨ ਦੇ ਸਮਰਥਕਾਂ ਨੇ ਉਨ੍ਹਾਂ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਵੱਲ ਮਾਰਚ ਸ਼ੁਰੂ ਕੀਤਾ ਹੈ। ਸਰਕਾਰ ਵੱਲੋਂ ਪ੍ਰਦਰਸ਼ਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣ ਤੋਂ ਬਾਅਦ ਇਹ ਮਾਰਚ ਸ਼ੁਰੂ ਕੀਤਾ ਗਿਆ। ਐਤਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਤੋਂ ਇਹ ਮਾਰਚ ਸ਼ੁਰੂ ਹੋਇਆ, ਜਿਸ ਨੂੰ ਇਮਰਾਨ ਖ਼ਾਨ ਦਾ ਮਜ਼ਬੂਤ ਸਿਆਸੀ ਗੜ੍ਹ ਮੰਨਿਆ ਜਾਂਦਾ ਹੈ। ਮਾਰਚ ਦੀ ਅਗਵਾਈ ਸੂਬੇ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

    #sbsaudiopodcast
    9 min

About SBS Punjabi - ਐਸ ਬੀ ਐਸ ਪੰਜਾਬੀ

From the publisher's feed

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ…

More shows like SBS Punjabi - ਐਸ ਬੀ ਐਸ ਪੰਜਾਬੀ

SBS Khmer - SBS ខ្មែរ by SBS

SBS Khmer - SBS ខ្មែរ

10 Listeners

SBS Somali - SBS Afsomali by SBS

SBS Somali - SBS Afsomali

9 Listeners

A speaking centenary of immigration - مئوية هجرة تحكي by SBS

A speaking centenary of immigration - مئوية هجرة تحكي

0 Listeners

All Things Aussie - 闲话澳洲 by SBS

All Things Aussie - 闲话澳洲

1 Listeners

Harmony in the Fast - صحت مند رمضان by SBS

Harmony in the Fast - صحت مند رمضان

0 Listeners

روز بخیر آسترالیا! by SBS

روز بخیر آسترالیا!

0 Listeners

Like Us by SBS

Like Us

3 Listeners

አውስትራሊያ ስትገለጥ by SBS

አውስትራሊያ ስትገለጥ

0 Listeners

بودكاست التأمل by SBS

بودكاست التأمل

1 Listeners

Breaking Our Silence by SBS

Breaking Our Silence

0 Listeners

SBS Examines bằng tiếng Việt by SBS

SBS Examines bằng tiếng Việt

0 Listeners

ඕස්ට්‍රේලියාවේ ජීවත් වීමේදී දැනගත යුතු කරුණු by SBS

ඕස්ට්‍රේලියාවේ ජීවත් වීමේදී දැනගත යුතු කරුණු

0 Listeners

Nuestra Música by SBS

Nuestra Música

0 Listeners

Australia In Brazil - Austrália no Brasil by SBS

Australia In Brazil - Austrália no Brasil

0 Listeners

Why I Migrated to Australia - طريق الهجرة by SBS

Why I Migrated to Australia - طريق الهجرة

0 Listeners

Anzac Tales from Greece - Ιστορίες των Anzacs απ΄την Ελλάδα by SBS

Anzac Tales from Greece - Ιστορίες των Anzacs απ΄την Ελλάδα

0 Listeners

SBS Examines στα Ελληνικά by SBS

SBS Examines στα Ελληνικά

0 Listeners

Australië tot nu toe by SBS

Australië tot nu toe

0 Listeners

SBS 学英语 by SBS

SBS 学英语

0 Listeners

SBS Examines Thuɔŋjäŋ by SBS

SBS Examines Thuɔŋjäŋ

0 Listeners