Sign up to save your podcasts
Or
#Sakhi #SantTejaSinghJi
ਸੇਵਾ ਉਪਰੰਤ ਹਿੰਦੁਸਤਾਨ ਵਾਪਸੀ ਹੁਕਮ ਅੰਦਰ ਵਿਦੇਸ਼ ਦੀ ਸੇਵਾ ਪੂਰੀ ਹੋਣ 'ਤੇ (ਸੰਤ) ਭਾਈ ਤੇਜਾ ਸਿੰਘ ਜੀ ਨੇ ਦੇਸ ਵਾਪਸੀ ਦੀ ਤਿਆਰੀ ਅਰੰਭੀ। ਆਪ ਜੀ ਇੰਟਰਮੀਡੀਏਟ ਕੈਬਿਨ ਦੇ ਯੋਕੋਹਾਮਾ (ਜਪਾਨ) ਤੀਕਰ ਟਿਕਟ ਖ਼ਰੀਦ, ਵੈਨਕੂਵਰ ਰਾਹੀਂ ਵਿਕਟੋਰੀਆ ਪੁੱਜੇ। ਇਸ ਤੋਂ ਉਪਰੰਤ ਆਪ ਰੇਲ ਗੱਡੀ 'ਤੇ ਕੋਬੇ ਗਏ। ਮਾਇਆ ਦੀ ਥੁੜ ਕਾਰਣ ਉੱਥੇ ਆਪਣੀ ਸਿੰਘਣੀ ਦਾ ਛੱਲਾ ਵੇਚ ਕੇ ਪਰਿਵਾਰ ਨੂੰ ਪ੍ਰਸ਼ਾਦਾ ਛਕਾਇਆ। ਕਿਰਾਇਆ ਨਾ ਹੋਣ ਕਾਰਣ ਆਪ ਨੇ ਬਿਨਾਂ ਟਿਕਟ ਜਹਾਜ਼ ਦਾ ਸਫ਼ਰ ਕੀਤਾ। ਕਪਤਾਨ ਦੇ ਪੁੱਛਣ 'ਤੇ ਆਪ ਨੇ ਕਿਹਾ, "ਟਿਕਟ ਤਾਂ ਹੈ ਨਹੀਂ, ਤੂੰ ਸ਼ੰਘਾਈ ਗੁਰਦੁਆਰੇ ਤਾਰ ਭੇਜ ਦੇ, ਕਿਰਾਇਆ ਪੁੱਜ ਜਾਵੇਗਾ।" ਪੈਂਤੀ ਕੁ ਹਜ਼ਾਰ ਪ੍ਰੇਮੀ ਸ਼ੰਘਾਈ ਸਮੁੰਦਰ ਦੇ ਕਿਨਾਰੇ ਉਡੀਕ ਰਹੇ ਸਨ। ਉਨ੍ਹਾਂ ਨੇ ਸੰਤ ਜੀ ਦਾ ਜਹਾਜ਼ ਦਾ ਕਿਰਾਇਆ ਦਿੱਤਾ। ਸ਼ੰਘਾਈ ਕੁਝ ਦਿਨ ਦੀਵਾਨ ਸਜਾ ਕੇ ਗੁਰੂ ਨਾਨਕ ਦਾ ਉਪਦੇਸ਼ ਦਿੰਦੇ ਹੋਏ ਸੰਤ ਜੀ ਹਾਂਗਕਾਂਗ, ਸਿੰਘਾਪੁਰ, ਤੇਪਿੰਗ, ਪੀਨਾਂਗ ਅਤੇ ਕਲਕੱਤੇ ਤੋਂ ਹੁੰਦੇ ਹੋਏ 1913 ਨੂੰ ਮਸਤੂਆਣੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਪੁੱਜ ਗਏ।