Sign up to save your podcasts
Or

#Sakhi #SantTejaSinghJi
ਸੇਵਾ ਵਿੱਚ ਹਾਜ਼ਰ ਹੋਣਾ (ਸੰਤ) ਭਾਈ ਤੇਜਾ ਸਿੰਘ ਜੀ ਦੇ ਅੰਮ੍ਰਿਤ ਛਕਣ ਤੋਂ ਅਗਲੇ ਦਿਨ ਉਨ੍ਹਾਂ ਦੇ ਗ੍ਰਹਿ ਵਿਖੇ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਸਹਿਜ-ਸੁਭਾਏ ਬਚਨ ਕੀਤਾ, "ਭਾਈ! ਅਜੇ ਕੋਈ ਪਿੰਸੀਪਲ ਦਾ ਕੰਮ ਸਾਂਭਣ ਦੇ ਲਾਇਕ ਨਹੀਂ ਬਣਿਆ।" ਅਗਲੇ ਦਿਨ ਆਪ ਨੇ ਸੰਤ ਜੀ ਮਹਾਰਾਜ ਦੇ ਫੇਰ ਦਰਸ਼ਨ ਕੀਤੇ ਤੇ ਅਰਜ਼ ਕੀਤੀ, "ਮਹਾਰਾਜ! ਹੁਕਮ ਹੋਵੇ ਤਾਂ ਨੌਕਰੀ ਛੱਡ ਦੇਵਾਂ।" ਸੰਤ ਜੀ ਮਹਾਰਾਜ ਨੇ ਫ਼ੁਰਮਾਇਆ, "ਭਾਈ! ਅਜੇ ਛੱਡਣ ਦੀ ਲੋੜ ਨਹੀਂ। ਸਮਾਂ ਆਉਣ 'ਤੇ ਆਪੇ ਹੀ ਛੁੱਟ ਜਾਵੇਗੀ। ਅਸਾਂ ਗੁਰ-ਸਾਗਰ ਸਾਹਿਬ ਮਸਤੂਆਣੇ ਜੋੜ ਮੇਲਾ ਰੱਖਿਆ ਹੋਇਆ ਹੈ, ਉੱਥੇ ਜ਼ਰੂਰ ਆਉਣਾ।" ਮਸਤੂਆਣੇ ਜੋੜ ਮੇਲੇ 'ਤੇ ਸਕੂਲ ਖੋਲ੍ਹਣ ਦੇ ਗੁਰਮਤੇ 'ਤੇ ਸੰਗਤਾਂ ਨੇ ਮਾਇਆ ਦੇ ਖੁਲ੍ਹੇ ਗੱਫੇ ਅਰਦਾਸ ਕਰਾਏ। ਪ੍ਰੇਮ ਲਹਿਰ ਵਿੱਚ ਭਾਈ ਤੇਜਾ ਸਿੰਘ ਜੀ ਨੇ ਆਪਣਾ ਸਰੀਰ ਅਰਦਾਸ ਕਰਵਾ ਦਿੱਤਾ। ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥ (੨੫੬)
By The Kalgidhar Society#Sakhi #SantTejaSinghJi